ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਸਡੀਐਮ ਅਦਾਲਤ 'ਚ ਕੁਰਾਨ ਪੜ੍ਹਨਾ ਪਿਆ ਮਹਿੰਗਾ, ਕੀਤਾ ਮੁਅੱਤਲ

ਉੱਤਰ ਪ੍ਰਦੇਸ਼ ਦੇ ਇੱਕ ਕਰਲਕ ਨੂੰ ਓਰੈਯਾ ਜ਼ਿਲ੍ਹੇ ਦੀ ਤਹਿਸੀਲ 'ਚ ਕੁਰਾਨ ਪਾਠ ਕਰਨਾ ਭਾਰੀ ਪੈ ਗਿਆ। ਮੁਲਾਜ਼ਮ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵੀਡੀਓ 'ਚ ਵੇਖਿਆ ਗਿਆ ਹੈ ਕਿ ਸਬ-ਡਿਵੀਜ਼ਨਲ ਮੈਜਿਸਟ੍ਰੇਟ ਦੀ ਅਦਾਲਤ ਦੀ ਇਮਾਰਤ 'ਚ ਇੱਕ ਮੁਲਾਜ਼ਮ ਲੋਕਾਂ ਨਾਲ ਕੁਰਾਨ ਪਾਠ ਕਰ ਰਿਹਾ ਹੈ।

 

ਵੀਡੀਓ ਨੂੰ ਕਾਫੀ ਲੋਕਾਂ ਵੱਲੋਂ ਸਾਂਝਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕਲਰਕ ਦਾ ਨਾਂ ਲਾਈਕ ਅਹਿਮਦ (49) ਹੈ, ਜਿਨ੍ਹਾਂ ਨੂੰ ਸੋਮਵਾਰ ਨੂੰ ਡੀ.ਐਮ. ਅਭਿਸ਼ੇਕ ਸਿੰਘ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਮੁਅੱਤਲ ਕਰ ਦਿੱਤਾ ਹੈ।
 

ਸ਼ੁਰੂਆਤੀ ਜਾਂਚ 'ਚ ਪਾਇਆ ਗਿਆ ਕਿ ਲਾਈਕ ਅਹਿਮਦ ਲੋਕਾਂ ਨੂੰ ਕੁਰਾਨ ਪਾਠ ਲਈ ਇਕੱਤਰ ਕੀਤਾ। ਉਨ੍ਹਾਂ ਨੇ ਬਗੈਰ ਮਨਜੂਰੀ ਇਮਾਰਤ 'ਚ ਲੋਕਾਂ ਨੂੰ ਕੁਰਾਨ ਪੜ੍ਹਨ ਲਈ ਇਕੱਤਰ ਕੀਤਾ। ਉੱਧਰ ਇਸ ਮਾਮਲੇ 'ਚ ਡੀ.ਐਮ. ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਕਰ ਕੇ ਕਲਰਕ ਨੂੰ ਮੁਅੱਤਲ ਨਹੀਂ ਕੀਤਾ ਗਿਆ ਹੈ, ਸਗੋਂ ਉਸ ਦੇ ਵਿਰੁੱਧ ਬੇਨਿਯਮੀ ਦਾ ਮਾਮਲਾ ਹੈ।
 

ਹਾਲਾਂਕਿ ਐਸਡੀਐਮ ਐਮ.ਪੀ. ਸਿੰਘ, ਜਿਨ੍ਹਾਂ ਨੇ ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਕੀਤੀ ਸੀ, ਨੇ ਕਿਹਾ ਕਿ ਕਲਰਕ ਨੇ ਐਸਡੀਐਮ ਕੋਰਟ ਅੰਦਰ ਕੁਰਾਨ ਪੜ੍ਹਨ ਦਾ ਇਕੱਠ ਬਗੈਰ ਕਿਸੇ ਮਨਜੂਰੀ ਕੀਤਾ ਸੀ। ਇਸੇ ਕਾਰਨ ਉਸ ਨੂੰ ਮੁਅੱਤਲ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP clerk suspended for Quran recitation in SDM court