ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ ਮਗਰੋਂ CM ਯੋਗੀ ਦੇ ਮੰਤਰੀ ਮੰਡਲ ’ਚੋਂ ਰਾਜਭਰ ਬਰਖ਼ਾਸਤ

ਚੋਣਾਂ ਨਿਪਟਦਿਆਂ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਓਮ ਪ੍ਰਕਾਸ਼ ਰਾਜਭਰ ਤੇ ਕਾਰਵਾਈ ਕਰ ਦਿੱਤੀ ਹੈ। ਯੋਗੀ ਨੇ ਰਾਜਭਰ ਨੂੰ ਪਿਛੜਿਆ ਵਰਗ ਭਲਾਈ ਅਤੇ ਦਿਵਿਆਂਗ ਜਨ ਭਲਾਈ ਮੰਤਰੀ ਓਮ ਪ੍ਰਕਾਸ਼ ਰਾਜਭਰ ਨੂੰ ਮੰਤਰੀ ਮੰਡਲ ਤੋਂ ਤੁਰੰਤ ਬਰਖ਼ਾਸਤ ਕਰ ਦਿੱਤਾ ਹੈ, ਇਸ ਸਿਫਾਰਿਸ਼ ਨੂੰ ਰਾਜਪਾਲ ਨੇ ਮਨਜ਼ੂਰ ਵੀ ਕਰ ਲਿਆ ਹੈ।

 

ਇਸ ਤੋਂ ਇਲਾਵਾ ਓਮ ਪ੍ਰਕਾਸ਼ ਰਾਜਭਰ ਦੀ ਪਾਰਟੀ ਦੇ ਹੋਰਨਾਂ ਮੈਂਬਰ ਵੀ ਵੱਖੋ ਵੱਖ ਨਿਗਮਾਂ ਅਤੇ ਪਰਿਸ਼ਦਾਂ ਚ ਪ੍ਰਧਾਨ ਤੇ ਮੈਂਬਰ ਹਨ, ਸਾਰਿਆਂ ਨੂੰ ਤੁਰੰਤ ਪ੍ਰਭਾਵ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।

 

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਸਰਕਾਰ ਚ ਮੰਤਰੀ ਰਹਿੰਦਿੀਆਂ ਵੀ ਰਾਜਭਰ ਸੂਬੇ ਅਤੇ ਕੇਂਦਰ ਦੀ ਭਾਜਪਾ ਸਰਕਾਰ ਤੇ ਪਿਛਲੇ ਲਗਭਗ ਇਕ ਸਾਲ ਤੋਂ ਹਮਲੇ ਕਰਦੇ ਨਜ਼ਰ ਆ ਰਹੇ ਸਨ। ਚੋਣਾਂ ਦੇ ਐਲਾਨ ਹੋਣ ਮਗਰੋਂ ਭਾਜਪਾ ਅਤੇ ਰਾਜਭਰ ਵਿਚਾਲੇ ਸੀਟਾਂ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ। ਭਾਜਪਾ ਆਪਣੇ ਚੋਣ ਨਿਸ਼ਾਨ ’ਤੇ ਰਾਜਭਰ ਨੂੰ ਘੋਸੀ ਸੀਟ ਦੇਣਾ ਚਾਹੁੰਦੀ ਸੀ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ ਸੀ।

 

ਇਸ ਤੋਂ ਬਾਅਦ ਰਾਜਭਰ ਨੇ 39 ਸੀਟਾਂ ਤੇ ਆਪਣੀ ਪਾਰਟੀ ਦੇ ਉਮੀਦਵਾਰ ਉਤਾਰ ਦਿੱਤੇ। ਜਿਨ੍ਹਾਂ ਸੀਟਾਂ ਤੋਂ ਉਨ੍ਹਾਂ ਦੀ ਪਾਰਟੀ ਦੀ ਨਾਮਜ਼ਦਗੀ ਪੱਤਰ ਖਾਰਿਜ ਹੋਏ, ਉੱਥੋ ਰਾਜਭਰ ਨੇ ਕਾਂਗਰਸ ਅਤੇ ਸਪਾ-ਬਸਪਾ ਗਠਜੋੜ ਦੇ ਉਮੀਦਵਾਰਾਂ ਨੂੰ ਹਮਾਇਤ ਦਿੱਤੀ। ਇਸ ਤੋਂ ਇਲਾਵਾ ਚੋਣ ਪ੍ਰਚਾਰਾਂ ਚ ਕਈ ਮੌਕਿਆਂ ਤੇ ਰਾਜਭਰ ਦੀ ਜ਼ੁਬਾਨ ਵੀ ਤਿਲਕੀ ਸੀ। ਉਸ ਨੇ ਭਾਜਪਾ ਆਗੂਆਂ ਖਿਲਾਫ਼ ਅਪਸ਼ਬਦ ਵੀ ਵਰਤੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP CM Office says CM has requested Governor to dismiss Suheldev Bhartiya Samaj Party chief OM Prakash Rajbhar