ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਡੀਓ- CM ਯੋਗੀ ਨੇ ਕਬੀਰ ਦੀ ਮਜ਼ਾਰ 'ਤੇ ਟੋਪੀ ਪਹਿਨਣ ਤੋਂ ਕੀਤੀ ਨਾਂਹ

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਸੰਤ ਕਬੀਰਨਗਰ 'ਚ ਸੰਤ ਕਬੀਰ ਦਾਸ ਦੀ ਮਜ਼ਾਰ ਤੇ ਉਨ੍ਹਾਂ ਨੂੰ ਪੇਸ਼ ਕੀਤੀ ਗਈ ਟੋਪੀ ਪਹਿਨਣ ਤੋਂ ਇਨਕਾਰ ਕਰ ਦਿੱਤਾ।

 

ਮੁੱਖ ਮੰਤਰੀ ਬੁੱਧਵਾਰ ਦੀ ਸ਼ਾਮ ਨੂੰ ਸੰਤ ਕਬੀਰ ਦਾਸ ਦੀ ਮਜ਼ਾਰ 'ਤੇ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਸੀ। ਮਜ਼ਾਰ ਦੀ ਦੇਖਭਾਲ ਕਰਨ ਵਾਲੇ ਖਦੀਮ ਹੁਸੈਨ ਨੇ ਉਨ੍ਹਾਂ ਨੂੰ ਇੱਕ ਟੋਪੀ ਦੀ ਪੇਸ਼ਕਸ਼ ਕੀਤੀ। ਜਿਸਨੂੰ ਪਹਿਨਣ ਤੋਂ ਯੋਗੀ ਨੇ ਇਨਕਾਰ ਕਰ ਦਿੱਤਾ।

 

ਖਦੀਮ ਹੁਸੈਨ ਨੇ ਕਿਹਾ "ਪਰੰਪਰਾ ਅਨੁਸਾਰ ਮੈਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਟੋਪੀ ਦੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਨੇ ਟੋਪੀ ਪਹਿਨਣ ਤੋਂ ਇਨਕਾਰ ਕਰ ਦਿੱਤਾ"।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP CM yogi aditiyanath refused to wear cap offered to him at kabir mausoleum