ਚੋਣ ਕਮਿਸ਼ਨ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਨੋਟਿਸ ਭੇਜਿਆ ਹੈ। ਇਹ ਨੋਟਿਸ ਯੋਗੀ ਅਦਿੱਤਿਆਨਾਥ ਦੇ ਉਸ ਬਿਆਨ ਲਈ ਹੈ, ਜਿਸ 'ਚ ਉਨ੍ਹਾਂ ਨੇ ਦਿੱਲੀ ਦੇ ਕਰਾਵਲ ਨਗਰ ਦੀ ਰੈਲੀ 'ਚ ਕਿਹਾ ਸੀ ਕਿ ਕੇਜਰੀਵਾਲ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੂੰ ਬਰਿਆਨੀ ਖੁਆ ਰਹੇ ਹਨ।
ਦਿੱਲੀ ਚੋਣਾਂ 'ਚ ਭਾਜਪਾ ਲਈ ਪ੍ਰਚਾਰ ਕਰਦਿਆਂ ਯੋਗੀ ਅਦਿੱਤਿਆਨਾਥ ਨੇ ਕਿਹਾ ਸੀ ਕਿ ਸ਼ਾਹੀਨ ਬਾਗ ਦੇ ਜਾਮ ਨੇ ਪੂਰੀ ਦਿੱਲੀ ਨੂੰ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਕੇਜਰੀਵਾਲ ਉਨ੍ਹਾਂ ਸ਼ਾਹੀਨ ਬਾਗ ਵਾਲਿਆਂ ਨੂੰ ਬਰਿਆਨੀ ਖੁਆ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਕੇਜਰੀਵਾਲ ਦੀ ਖੰਘ ਅੱਜ ਪੂਰੀ ਦਿੱਲੀ 'ਚ ਫੈਲ ਗਈ ਹੈ। ਯੋਗੀ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਮਰਥਨ 'ਚ ਬਿਆਨ ਕਿਉਂ ਦੇ ਰਹੇ ਹਨ? ਕਿਉਂਕਿ ਉਹ ਜਾਣਦੇ ਹਨ ਕਿ ਕੇਜਰੀਵਾਲ ਹੀ ਸ਼ਾਹੀਨ ਬਾਗ 'ਚ ਪ੍ਰਦਰਸ਼ਨਕਾਰੀਆਂ ਨੂੰ ਬਰਿਆਨੀ ਖੁਆ ਸਕਦੇ ਹਨ।
Election Commission has issued a notice to Uttar Pradesh CM Yogi Adityanath for violation of model code of conduct over his speech in Karawal Nagar where he said 'Kejriwal is feeding Biryani to Shaheen Bagh protesters' #DelhiElections2020 (file pic) pic.twitter.com/Q2E880MIww
— ANI (@ANI) February 6, 2020
ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਅੱਜ ਵੀਰਵਾਰ ਨੂੰ ਸ਼ਾਮ 6 ਵਜੇ ਖਤਮ ਹੋ ਗਈ। ਇਸ ਦੌਰਾਨ ਭਾਜਪਾ ਨੇ ਸ਼ਾਹੀਨ ਬਾਗ ਵਿਖੇ ਸੀ.ਏ.ਏ. ਦੇ ਵਿਰੋਧ ਪ੍ਰਦਰਸ਼ਨਾਂ ਨੂੰ ਮੁੱਖ ਰੱਖਦਿਆਂ ਪ੍ਰਚਾਰ ਮੁਹਿੰਮ ਚਲਾਈ। ਆਮ ਆਦਮੀ ਪਾਰਟੀ ਨੇ ਬਿਜਲੀ, ਪਾਣੀ ਅਤੇ ਔਰਤਾਂ ਲਈ ਮੁਫਤ ਬੱਸ ਯਾਤਰਾ ਵਰਗੇ ਮੁੱਦਿਆਂ ਨੂੰ ਜ਼ੋਰਾਂ-ਸ਼ੋਰ ਨਾਲ ਪੇਸ਼ ਕੀਤ। ਕਾਂਗਰਸ ਦੀ ਮੁਹਿੰਮ ਬਹੁਤ ਪਿਛੜੀ ਹੋਈ ਨਜ਼ਰ ਆਈ।
ਚੋਣ ਮੁਹਿੰਮ ਦੇ ਆਖ਼ਰੀ ਪੜਾਅ 'ਚ ਇਨ੍ਹਾਂ ਤਿੰਨਾਂ ਮੁੱਖ ਪਾਰਟੀਆਂ ਨੇ ਵੋਟਰਾਂ ਨੂੰ ਭਰਮਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਨਾਗਰਿਕਤਾ ਸੋਧ ਕਾਨੂੰਨ, ਰਾਜਨੀਤੀ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਲਈ ਇੱਕ-ਦੂਜੇ ਵਿਰੁੱਧ ਦੋਸ਼ ਲਗਾਏ।