ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਤਮਹੱਤਿਆ ਦੀ ਕੋਸਿ਼ਸ਼ ਕਰਨ ਵਾਲੇ ਆਈਪੀਐਸ ਸੁਰਿੰਦਰ ਕੁਮਾਰ ਦਾਸ ਦੀ ਮੌਤ

ਆਤਮਹੱਤਿਆ ਦੀ ਕੋਸਿ਼ਸ਼ ਕਰਨ ਵਾਲੇ ਆਈਪੀਐਸ ਸੁਰਿੰਦਰ ਕੁਮਾਰ ਦਾਸ ਦੀ ਮੌਤ

ਕਾਨਪੁਰ ਦੇ ਪੁਲਿਸ ਸੁਪਰਡੈਂਟ (ਪੂਰਵੀ) ਦੇ ਅਹੁਦੇ `ਤੇ ਤੈਨਾਤ ਰਹੇ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਸੁਰਿੰਦਰ ਕੁਮਾਰ ਦਾਸ ਦੇ ਜ਼ਹਿਰਲੀ ਚੀਜ ਖਾਣ ਕਾਰਨ ਕਰੀਬ ਚਾਰ ਦਿਨਾਂ ਤੱਕ ਚੱਲੀ ਮੌਤ ਨਾਲ ਲੜਾਈ ਅੱਜ ਆਖਿਰਕਾਰ ਹਾਰ ਗਏ। ਕਾਨਪੁਰਦ ਦੇ ਇਕ ਨਿੱਜੀ ਹਸਪਤਾਲ `ਚ ਉਨ੍ਹਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਅਤੇ ਸੂਬੇ ਦੇ ਪੁਲਿਸ ਮਹਾਨਿਰਦੇਸ਼ਕ ਓਮ ਪ੍ਰਕਾਸ਼ ਸਿੰਘ ਨੇ ਦਾਸ ਦੀ ਮੌਤ `ਤੇ ਦੁੱਖ ਪ੍ਰਗਟਾਇਆ।


ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਦਾਸ ਨੇ ਕਾਨਪੁਰ ਦੇ ਰੀਜੈਂਸੀ ਹਸਪਤਾਲ `ਚ ਐਤਵਾਰ ਦੁਪਹਿਰ 12.20 ਵਜੇ ਅੰਤਿਮ ਸ਼ਾਹ ਲਿਆ। ਸਾਲ 2014 ਬੈਚ ਦੇ ਪੁਲਿਸ ਸੇਵਾ ਦੇ ਅਧਿਕਾਰੀ ਰਹੇ ਦਾਸ ਨੇ ਪਿਛਲੇ ਪੰਜ ਸਤੰਬਰ ਨੂੰ ਸ਼ੱਕੀ ਹਾਲਤ `ਚ ਜ਼ਹਿਰ ਖਾ ਲਿਆ ਸੀ। ਉਸਦੇ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਉਨ੍ਹਾਂ ਨੂੰ ਵੈਟੀਲੇਟਰ `ਤੇ ਰੱਖਿਆ ਗਿਆ ਸੀ। ਸ਼ੁਰੂਆਤ ਜਾਂਚ `ਚ ਪਤਾ ਚੱਲਿਆ ਿਕ ਅਧਿਕਾਰੀ ਨੇ ਪਰਿਵਾਰਕ ਕਾਰਨਾਂ ਦੇ ਚਲਦੇ ਜ਼ਹਿਰ ਖਾਧੀ ਹੈ।


ਸੂਬੇ ਦੇ ਪੁਲਿਸ ਮਹਾਨਿਰਦੇਸ਼ਕ ਓਮ ਪ੍ਰਕਾਸ਼ ਸਿੰਘ ਨੇ ਕੱਲ੍ਹ ਹਸਪਤਾਲ ਜਾ ਕੇ ਦਾਸ ਦਾ ਹਾਲ ਜਾਣਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:up ips surendra das kanpur sp city who attempt suicide dies