ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਤਰੀ ਮੰਡਲ ਦੀ ਮੀਟਿੰਗ ’ਚ ਮੋਬਾਇਲ ਨਹੀਂ ਲਿਜਾ ਸਕਣਗੇ ਮੰਤਰੀ

ਮੰਤਰੀ ਮੰਡਲ ਦੀ ਮੀਟਿੰਗ ’ਚ ਮੋਬਾਇਲ ਨਹੀਂ ਲਿਜਾ ਸਕਣਗੇ ਮੰਤਰੀ

ਸਰਕਾਰੀ ਮੁਲਾਜ਼ਮਾਂ ਦੇ ਡਿਊਟੀ ਸਮੇਂ ਮੋਬਾਇਲ ਫੋਨ ਵਰਤੋਂ ਰੋਕਣ ਲਈ ਸਰਕਾਰਾਂ ਵੱਲੋਂ ਅਨੇਕਾਂ ਤਰ੍ਹਾਂ ਦੀਆਂ ਰੋਕ ਲਗਾਉਣ ਦੀਆਂ ਖ਼ਬਰਾਂ ਸਾਹਮਣੇ ਆਉਣੀ ਹਨ। ਪ੍ਰੰਤੂ ਹੁਣ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣੇ ਮੰਤਰੀਆਂ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ। ਹੁਣ ਮੰਤਰੀ ਮੰਡਲ ਦੀ ਹੋਦ ਵਾਲੀ ਮੀਟਿੰਗ ਵਿਚ ਮੰਤਰੀ ਮੋਬਾਇਲ ਫੋਨ ਨਹੀਂ ਲੈ ਕੇ ਜਾ ਸਕਣਗੇ। ਮੰਤਰੀਆਂ ਨੇ ਹੁਣ ਮੋਬਾਇਲ ਫੋਨ ਮੰਤਰੀ ਮੰਡਲ ਦੇ ਕਮਰੇ ਵਿਚੋਂ ਬਾਹਰ ਰੱਖਕੇ ਜਾਣਾ ਹੋਵੇਗਾ।

 

ਮੁੱਖ ਮੰਤਰੀ ਯੋਗੀ ਚਾਹੁੰਦੇ ਹਨ ਕਿ ਮੰਤਰੀ ਮੰਡਲ ਦੀਆਂ ਮੀਟਿੰਗਾਂ ਵਿਚ ਹੋਣ ਵਾਲੀ ਚਰਚਾ ਪੂਰੀ ਗੰਭੀਰਤਾ ਤੇ ਬਿਨਾਂ ਕਿਸੇ ਵਿਘਨ ਦੇ ਹੋਵੇ। ਮੰਤਰੀ ਮੰਡਲ ਦੇ ਮੈਂਬਰਾਂ ਵਿਚ ਮੋਬਾਇਲ ਫੋਨ ਅਚਾਨਕ ਵਜਣ ਨਾਲ ਮੀਟਿੰਗ ਵਿਚ ਮੁਸ਼ਕਲ ਆਉਂਦੀ ਹੈ।

ਸੂਤਰਾਂ ਨੇ ਦੱਸਿਆ ਕਿ ਕੁਝ ਸਮੇਂ ਤੋਂ ਮੁੱਖ ਮੰਤਰੀ ਨੇ ਮੀਟਿੰਗ ਵਿਚ ਮੋਬਾਇਲ ਫੋਨ ਦੀ ਵਰਤੋਂ ਨੂੰ ਗੰਭੀਰਤਾ ਨਾਲ ਲਿਆ। ਇਸ ਲਈ ਹੁਣ ਮੰਤਰੀਆਂ ਨਾਲ ਅਫਸਰ ਵੀ ਮੋਬਾਇਲ ਫੋਨ ਨਹੀਂ ਲਿਆ ਸਕਣਗੇ। ਇਸ ਸਬੰਧੀ ਮੁੱਖ ਸਕੱਤਰ ਅਨੂਪ ਚੰਦਰ ਪਾਂਡੇ ਨੇ ਬਕਾਇਦਾ ਇਕ ਆਦੇਸ਼ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਲੋਕ ਭਵਨ ਸਥਿਤ ਮੰਤਰੀ ਪਰਿਸ਼ਦ ਕਮਰੇ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਮੋਬਾਇਲ ਨਾ ਲੈ ਕੇ ਜਾਇਆ ਜਾਵੇ। ਸਾਰੇ ਲੋਕ ਮੁੱਖ ਮੰਤਰੀ ਦੇ ਨਿਰਦੇਸ਼ਾਂ ਦਾ ਪਾਲਣ ਕਰਨ। ਇਹ ਪੱਤਰ ਉਪ ਮੁੱਖ ਮੰਤਰੀ, ਸਾਰੇ ਕੈਬਨਿਟ ਮਤਰੀ, ਸਤੁੰਤਰ ਪ੍ਰਭਾਰ ਦੇ ਰਾਜ ਮੰਤਰੀ ਤੇ ਰਾਜ ਮੰਤਰੀਆਂ ਦੇ ਨਿੱਜੀ ਸਕੱਤਰਾਂ ਨੂੰ ਭੇਜਿਆ ਗਿਆ ਹੈ। ਨਿੱਜੀ ਸਕੱਤਰਾਂ ਨੂੰ ਕਿਹਾ ਗਿਆ ਹੈ ਕਿ ਉਹ ਇਹ ਨਿਰਦੇਸ਼ ਆਪਣੇ ਮੰਤਰੀਆਂ ਦੇ ਧਿਆਨ ਵਿਚ ਲਿਆਉਣ।

 

ਜਮ੍ਹਾਂ ਕਰਕੇ ਟੋਕਨ ਲੈਣਾ ਹੋਵੇਗਾ

 

ਨਵੀਂ ਵਿਵਸਥਾ ਵਿਚ ਮੰਤਰੀਆਂ ਨੂੰ ਕੋਈ ਮੁਸ਼ਕਲ ਨਾ ਹੋਵੇ, ਇਸ ਲਈ ਟੋਕਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੀ ਜ਼ਿੰਮੇਵਾਰੀ ਜਨਰਲ ਪ੍ਰਸ਼ਾਸਨ ਵਿਭਾਗ ਨੂੰ ਦਿੱਤੀ ਗਈ ਹੈ। ਇਸ ਦੇ ਤਹਿਤ ਜਦੋਂ ਮੰਤਰੀ ਮੰਤਰੀ ਪਰਿਸ਼ਦ ਕਮਰੇ ਵਿਚ ਸੀਐਮ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਜਾਣਗੇ ਤਾਂ ਉਹ ਮੋਬਾਇਲ ਫੋਨ ਟੋਕਨ ਲੈ ਕੇ ਬਾਹਰ ਜਮ੍ਹਾਂ ਕਰਾਉਣਗੇ। ਬਾਅਦ ਵਿਚ ਕਮਰੇ ਤੋਂ ਬਾਹਰ ਆ ਕੇ ਟੋਕਨ ਰਾਹੀਂ ਉਸ ਨੂੰ ਵਾਪਸ ਲੈ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP: Minister can not take mobile phones in cabinet meeting