ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP ਦੇ ਮੰਤਰੀ ਦੀ ਪਤਨੀ ਦਾ ਦੋਸ਼, ਪਤੀ ਨੇ ਦਿੱਤੀ ਮਾਰਨ ਦੀ ਧਮਕੀ

UP ਦੇ ਮੰਤਰੀ ਦੀ ਪਤਨੀ ਦਾ ਦੋਸ਼, ਪਤੀ ਨੇ ਦਿੱਤੀ ਮਾਰਨ ਦੀ ਧਮਕੀ

ਉਤਰ ਪ੍ਰਦੇਸ਼ ਸਰਕਾਰ ਦੇ ਦਰਜ਼ਾ ਪ੍ਰਾਪਤ ਰਾਜ ਮੰਤਰੀ ਬਾਬੂਰਾਮ ਨਿਸ਼ਾਦ ਦੀ ਪਤਨੀ ਨੇ ਉਨ੍ਹਾਂ ਉਤੇ ਘਰੇਲੂ ਹਿੰਸਾ ਅਤੇ ਬੰਦੂਕ ਦੀ ਨੋਕ ਉਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਨੀਤੂ ਨਿਸ਼ਾਦ ਵੱਲੋਂ ਲਿਖੇ ਗਏ ਫੇਸਬੁੱਕ ਪੋਸਟ ਅਨੁਸਾਰ, ‘ਮੇਰੇ ਪਤੀ ਨੇ ਮੇਰੇ ਉਤੇ ਹੱਥ ਚੁੱਕਿਆ ਅਤੇ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇੱਥੋਂ ਤੱਕ ਕਿ ਉਨ੍ਹਾਂ ਮੈਨੂੰ ਬੰਦੂਕ ਨਾਲ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ ਹੈ। ਮੇਰੇ ਪਤੀ ਇਕ ਮੰਤਰੀ ਹਨ ਅਤੇ ਬਾਵਜੂਦ ਇਸਦੇ ਉਹ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ।

 

ਨੀਤੂ ਨੇ ਅੱਗੇ ਲਿਖਿਆ ਕਿ ਉਨ੍ਹਾਂ ਕਈ ਵਾਰ ਆਪਣੇ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਕੋਈ ਸੁਣਵਾਈ ਨਹੀਂ ਹੋਈ। ਅਜਿਹੇ ਵਿਚ ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਵੀ ਪੱਤਰ ਲਿਖਕੇ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ। 

 

ਨੀਤੀ ਨੇ ਅੱਗੇ ਦੱਸਿਆ ਕਿ ਇਸ ਤੋਂ ਸਾਦ ਹੁੰਦਾ ਹੈ ਕਿ ਮੇਰੇ ਪਤੀ ਨਾਲ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਹੈ। ਉਨ੍ਹਾਂ ਮੈਨੂੰ ਕਈ ਵਾਰ ਕਿਹਾ ਕਿ ਮੈਂ ਇਹ ਮਾਮਲਾ ਆਪਣੇ ਪਤੀ ਨਾਲ ਵਿਅਕਤੀਗਤ ਤੌਰ ਉਤੇ ਹੱਲ ਕਰਾਂ। ਫਿਰ ਵੀ ਉਹ ਮੈਨੂੰ ਮਾਰਦੇ–ਕੁੱਟਦੇ ਹਨ। ਨਿਸ਼ਾਂਦ ਦੀ ਪਤਨੀ ਨੇ ਕਿਹਾ ਕਿ ਉਹ ਵਿਆਹ ਦੇ ਬਾਅਦ ਤੋਂ ਹੀ ਪੀੜਤ ਕਰਦੇ ਆ ਰਹੇ ਹਨ।

 

ਆਪਣੇ ਪੱਤਰ ਵਿਚ ਨੀਤੂ ਨਿਸ਼ਾਦ ਨੇ ਲਿਖਿਆ ਕਿ ਉਹ ਮੈਨੂੰ ਬੰਦੂਕ ਦੀ ਨੋਕ ਉਤੇ ਧਮਕਾਉਂਦੇ ਸਨ, ਮੇਰੇ ਉਪਰ ਪਿਸ਼ਾਬ ਵੀ ਕੀਤਾ ਹੈ ਅਤੇ ਮੈਨੂੰ ਬੁਰੀ ਤਰ੍ਹਾਂ ਨਾਲ ਕੁੱਟਦੇ ਸਨ। ਉਹ ਮੈਨੂੰ ਮੇਰੇ ਮਾਤਾ–ਪਿਤਾ ਅਤੇ ਭਾਈ ਨੂੰ ਜਾਣ ਤੋਂ ਮਾਰਨ ਦੀ ਧਮਕੀ ਵੀ ਦਿੰਦੇ ਸਨ। ਹਾਲਾਂਕਿ ਬਾਬੂਰਾਮ ਨਿਸ਼ਾਦ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ। ਮੰਤਰੀ ਨੇ ਹਮੀਰਪੁਰ ਜ਼ਿਲ੍ਹਾ ਅਦਾਲਤ ਵਿਚ ਤਲਾਕ ਦੀ ਅਰਜ਼ੀ ਦਿੱਤੀ ਹੈ।

 

ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਨਾਲ ਆਏ ਦਿਨ ਲੜਾਈ ਕਰਦੀ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਪੈਸੇ ਦੀ ਮੰਗ ਕਰਦੀ ਸੀ। ਉਹ ਕਾਫੀ ਪੈਸੇ ਉਡਾਉਂਦੀ ਹੈ, ਜਿਸ ਕਾਰਨ ਮੈਂ ਤਲਾਕ ਲੈਣਾ ਚਾਹੁੰਦਾ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:up minister wife allegation on husband as he beating and threatening me