ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੜਕ ਕੰਢੇ ਸੁੱਤੇ ਪ੍ਰਵਾਸੀ ਮਜ਼ਦੂਰਾਂ ਨੂੰ ਟਰੱਕ ਨੇ ਦਰੜਿਆ, ਤਿੰਨ ਦੀ ਮੌਤ

ਲੌਕਡਾਊਨ 'ਚ ਪ੍ਰਵਾਸੀ ਮਜ਼ਦੂਰਾਂ ਨਾਲ ਹਾਦਸੇ ਹੋਣੇ ਬੰਦ ਨਹੀਂ ਹੋ ਰਹੇ ਹਨ। ਹੁਣ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ 'ਚ ਮਜ਼ਦੂਰਾਂ ਨਾਲ ਹਾਦਸਾ ਵਾਪਰ ਗਿਆ। ਇੱਥੇ ਸੜਕ ਕੰਢੇ ਸੌ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਵੱਡੇ ਟਰਾਲੇ ਨੇ ਦਰੜ ਦਿੱਤਾ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
 

ਜਾਣਕਾਰੀ ਅਨੁਸਾਰ ਕੁਝ ਮਜ਼ਦੂਰ ਮੁੰਬਈ ਤੋਂ ਬਿਹਾਰ ਜਾਣ ਲਈ ਇਨੋਵਾ ਗੱਡੀ 'ਚ ਨਿਕਲੇ ਸਨ। ਰਾਤ ਨੂੰ ਡਰਾਈਵਰ ਨੇ ਲਾਲਗੰਜ ਨੇੜੇ ਕਾਰ ਨੂੰ ਰੋਕਿਆ ਅਤੇ ਆਰਾਮ ਕਰਨ ਲੱਗੇ। ਸਾਰੇ ਮਜ਼ਦੂਰ ਵੀ ਹੇਠਾਂ ਉਤਰ ਗਏ ਅਤੇ ਸੜਕ ਕੰਢੇ ਹੀ ਸੌ ਗਏ। ਸਵੇਰੇ ਅਚਾਨਕ ਦੂਜੇ ਪਾਸਿਉਂ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਦਾ ਸਟੇਅਰਿੰਗ ਫੇਲ ਹੋ ਗਿਆ ਅਤੇ ਉਹ ਸੜਕ ਕਿਨਾਰੇ ਸੁੱਤੇ ਮਜ਼ਦੂਰਾਂ 'ਤੇ ਚੜ੍ਹ ਗਿਆ।
 

ਹਾਦਸੇ ਤੋਂ ਬਾਅਦ ਹਫੜਾ-ਦਫੜੀ ਮੱਚ ਗਈ। ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ। ਕਾਰ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਿਸ ਨੇ ਵੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਨੇੜਲੇ ਸੀਐਚਸੀ ਭੇਜਿਆ ਗਿਆ। ਚਾਰ ਲੋਕਾਂ ਦੀ ਹਾਲਤ ਗੰਭੀਰ ਵੇਖਦਿਆਂ ਉਨ੍ਹਾਂ ਨੂੰ ਬੀਐਚਯੂ ਦੇ ਟਰਾਮਾ ਸੈਂਟਰ ਰੈਫ਼ਰ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP Mirzapur Accident Three Labourers died after truck crushes them