ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੌਲਦਾਰ ਨੇ ਧਰਮ ਬਦਲ ਕੇ ਕੀਤਾ ਦੂਜਾ ਵਿਆਹ, ਫਿਰ ਪਤਨੀ ਨੇ ਕੀਤਾ ਇਹ ਕੰਮ

ਇਕ ਵਿਆਹੇ ਹੌਲਦਾਰ ਨੇ ਪ੍ਰੇਮਿਕਾ ਨਾਲ ਵਿਆਹ ਕਰਾਉਣ ਖਾਤਰ ਆਪਣਾ ਧਰਮ ਬਦਲ ਲਿਆ। ਚੁੱਪ ਚਪੀਤੇ ਢੰਗ ਨਾਲ ਨਿਕਾਹ ਵੀ ਕਰ ਲਿਆ। ਪਹਿਲੀ ਪਤਨੀ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਪਹਿਲੀ ਪਤਨੀ ਦੀ ਸ਼ਿਕਾਇਤ ਤੇ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ।

 

ਜਾਂਚ ਮਗਰੋਂ ਹੌਲਦਾਰ ਨੂੰ ਦੋਸ਼ੀ ਪਾਇਆ ਗਿਆ ਤੇ ਐਸਐਸਪੀ ਨੇ ਬੁੱਧਵਾਰ ਦੇਰ ਰਾਤ ਹੌਲਦਾਰ ਨੂੰ ਬਰਖ਼ਾਸਤ ਕਰ ਦਿੱਤਾ।

 

ਮਾਮਲਾ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਹੈ। ਉਕਤ ਹੌਲਦਾਰ ਦਾ ਨਾਂ ਅਮਰਦੀਪ ਧਾਮਾ, ਬਾਗਪਤ ਦੇ ਪਿੰਡ ਖੇਖੜਾ ਦਾ ਬਸ਼ਿੰਦਾ ਹੈ। ਉਸ ਦੀ ਤਾਇਨਾਤੀ ਮੁਰਾਦਾਬਾਦ ਚ ਸੀ। ਇਸ ਹੌਲਦਾਰ ਨੇ ਚੁੱਪ ਚਪੀਤੇ ਆਪਣਾ ਧਰਮ ਬਦਲ ਕੇ ਇਸ ਕਾਰੇ ਨੂੰ ਨੇਪਰੇ ਚਾੜ੍ਹਿਆ।

 

ਪਹਿਲੀ ਪਤਨੀ ਵਲੋਂ ਐਸਐਸਪੀ ਨੂੰ ਕੀਤੀ ਗਈ ਸ਼ਿਕਾਇਤ ਮਗਰੋਂ ਉਕਤ ਮੁਲਜ਼ਮ ਨੂੰ ਚਲੀ ਤਿੰਨ ਮਹੀਨਿਆਂ ਦੀ ਜਾਂਚ ਦੌਰਾਨ ਦੋਸ਼ੀ ਪਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਹੁਣ ਬਰਖਾਸਤ ਕਰ ਦਿੱਤਾ ਗਿਆ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP Police cop changed his religion and did second marriage in Uttar Police Policeman Dismissed