ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਪੁਲਿਸ ਕਾਂਸਟੇਬਲ ਨੇ ਖ਼ਤਰਨਾਕ ਗੈਂਗਸਟਰ ਨਾਲ ਕੀਤਾ ਵਿਆਹ

ਪਹਿਲੀ ਵਾਰ ਇਸ ਘਟਨਾ ਬਾਰੇ ਸੁਣਦਿਆਂ ਇਹ ਕਿਸੇ ਬਾਲੀਵੁੱਡ ਫ਼ਿਲਮ ਦੀ ਕਹਾਣੀ ਦੀ ਤਰ੍ਹਾਂ ਜਾਪਦੀ ਹੈ, ਪਰ ਅਜਿਹਾ ਨਹੀਂ ਹੈ। ਉੱਤਰ ਪ੍ਰਦੇਸ਼ ਪੁਲਿਸ ਦੀ ਕਾਂਸਟੇਬਲ ਪਾਇਲ ਪਹਿਲੀ ਵਾਰ ਗੈਂਗਸਟਰ ਰਾਹੁਲ ਥਰਸਾਨਾ (30) ਨੂੰ ਗ੍ਰੇਟਰ ਨੋਇਡਾ ਦੀ ਇੱਕ ਅਦਾਲਤ ਵਿੱਚ ਮਿਲੀ ਸੀ,  ਜਿੱਥੇ ਰਾਹੁਲ ਦੇ ਕੇਸ ਦੀ ਸੁਣਵਾਈ ਹੋਈ। 

 

ਰਾਹੁਲ 'ਤੇ ਕਾਰੋਬਾਰੀ ਮਨਮੋਹਨ ਗੋਇਲ ਦੀ ਹੱਤਿਆ ਦਾ ਦੋਸ਼ ਸੀ ਜਿਸ ਨੂੰ 9 ਮਈ 2014 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵਿਰੁਧ ਦਰਜਨ ਤੋਂ ਜ਼ਿਆਦਾ ਲੁੱਟ ਅਤੇ ਕਤਲ ਦੇ ਮਾਮਲੇ ਦਰਜ ਹਨ।

 

ਪਾਇਲ ਸੂਰਜਪੁਰ ਕੋਰਟ ਵਿਖੇ ਤਾਇਨਾਤ ਸੀ। ਇਥੇ ਹੀ ਉਹ ਰਾਹੁਲ ਨੂੰ ਮਿਲੀ ਸੀ ਅਤੇ ਉਸ ਨਾਲ ਪਿਆਰ ਹੋ ਗਿਆ। ਉਹ ਰਾਹੁਲ ਨਾਲ ਲਗਾਤਾਰ ਸੰਪਰਕ ਵਿੱਚ ਰਹੀ, ਚਾਹੇ ਉਹ ਜੇਲ੍ਹ ਦੇ ਅੰਦਰ ਹੋਵੇ ਜਾਂ ਜੇਲ੍ਹ ਦੇ ਬਾਹਰ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਉਨ੍ਹਾਂ ਦਾ ਪਿਆਰ ਵਧਦਾ ਗਿਆ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ ਜਿਸ ਦੀ ਤਸਵੀਰ ਹਾਲ ਹੀ ਵਿੱਚ ਰਾਹੁਲ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
 

ਜੋੜੇ ਨੇ ਵਿਆਹ ਦੀ ਜਗ੍ਹਾ ਅਤੇ ਸਮੇਂ ਦਾ ਖੁਲਾਸਾ ਨਹੀਂ ਕੀਤਾ ਹੈ। ਦੂਜੇ ਪਾਸੇ, ਪਾਇਲ ਦੇ ਸੀਨੀਅਰ ਅਧਿਕਾਰੀਆਂ ਨੂੰ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਾਇਲ ਗੌਤਮ ਬੁੱਧ ਨਗਰ ਥਾਣੇ ਵਿੱਚ ਤਾਇਨਾਤ ਹੈ। ਐਸਪੀ (ਦਿਹਾਤੀ) ਰਣਵਿਜੇ ਸਿੰਘ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਇਹ ਮਹਿਲਾ ਕਿੱਥੇ ਤਾਇਨਾਤ ਹੈ। ਉਸ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।
 

ਖ਼ਬਰਾਂ ਅਨੁਸਾਰ, ਰਾਹੁਲ ਅਨਿਲ ਦੂਜਾਨਾ ਗਿਰੋਹ ਦਾ ਹਿੱਸਾ ਹੈ ਅਤੇ ਉਹ 2008 ਤੋਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP police embarrassed as policeman marriage with dangerous gangster in greater noida