ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੂ ਕਦੇ ਅੱਤਵਾਦੀ ਨਹੀਂ ਹੋ ਸਕਦੇ : ਅਮਿਤ ਸ਼ਾਹ

ਹਿੰਦੂ ਕਦੇ ਅੱਤਵਾਦੀ ਨਹੀਂ ਹੋ ਸਕਦੇ : ਅਮਿਤ ਸ਼ਾਹ

ਉਤਰ ਪ੍ਰਦੇਸ਼ ਦੇ ਧਾਮਪੁਰ ਨਗੀਨਾ ਵਿਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਅਤੇ ਸਪਾ–ਗਠਜੋੜ ਉਤੇ ਜੰਮਕੇ ਹਮਲਾ ਬੋਲਿਆ ਅਤੇ ਕੇਂਦਰ ਅਤੇ ਸੂਬੇ ਦੀ ਭਾਜਪਾ ਸਰਕਾਰ ਦੀਆਂ ਉਪਲੱਬਧੀਆਂ ਬਾਰੇ ਲੋਕਾਂ ਨੂੰ ਦੱਸਿਆ।

 

ਅਮਿਤ ਸ਼ਾਹ ਨੇ ਕਿਹਾ ਕਿ ਸਪਾ–ਬਸਪਾ ਵਾਲੇ ਸਾਨੂੰ ਗੰਨਾ ਭੁਗਤਾਨ ਉਤੇ ਸਲਾਹ ਦੇ ਰਹੇ ਹਨ, ਜਿਨ੍ਹਾਂ ਨੂੰ 2011 ਤੋਂ 2015 ਤੱਕ ਗੰਨੇ ਦਾ ਭੁਗਤਾਨ ਨਹੀਂ ਕੀਤਾ ਸੀ। ਯੋਗੀ ਸਰਕਾਰ ਨੇ 2017 ਤੱਕ ਦਾ 57 ਹਜ਼ਾਰ ਕਰੋੜ ਦਾ ਭੁਗਤਾਨ ਕਰ ਦਿੱਤਾ ਹੈ ਅਤੇ ਇਸ ਸਾਲ ਦਾ ਵੀ ਪੂਰੇ ਗੰਨੇ ਦਾ ਭੁਗਤਾਨ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਖਾਤਿਆਂ ਵਿਚ ਪਹੁੰਚ ਜਾਵੇਗਾ।

 

ਸ਼ਾਹ ਨੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਪੂਰੀ ਦੁਨੀਆ ਵਿਚ ਵਿਸ਼ਵ ਭਾਈਚਾਰੇ ਦਾ ਭਾਅ ਵਧਾਉਣ ਵਾਲੇ ਹਿੰਦੂ ਭਾਈਚਾਰੇ ਨੂੰ ਅੱਤਵਾਦ ਨਾਲ ਜੋੜਕੇ ਬਦਨਾਮ ਕਰਨ ਦਾ ਕੰਮ ਕੀਤਾ। ਹਿੰਦੂ ਕਦੇ ਅੱਤਵਾਦੀ ਹੋ ਸਕਦਾ ਹੈ ਕੀ? ਸ਼ਾਇਦ ਰਾਹੁਲ ਗਾਂਧੀ ਨੂੰ ਨਹੀਂ ਪਤਾ ਕਿ ਅਸੀਂ ਤਾਂ ਕੀੜੀਆਂ ਨੂੰ ਵੀ ਆਟਾ ਖਿਵਾਉਣ ਵਾਲੇ ਲੋਕ ਹਾਂ, ਲੋਕਾਂ ਨੂੰ ਕਿਵੇਂ ਮਾਰਾਂਗੇ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਿੰਦੂ ਭਾਈਚਾਰੇ ਉਤੇ ਅੱਤਵਾਦ ਦਾ ਟੈਗ ਲਗਾਇਆ। ਪ੍ਰੰਤੂ ਸੱਚ ਨੂੰ ਲੁਕੋਇਆ ਨਹੀਂ ਜਾ ਸਕਦਾ। ਸੂਰਜ ਨੂੰ ਕਿੰਨੇ ਵੀ ਬੱਦਲਾਂ ਵਿਚ ਛੁਪਾ ਲਓ, ਪ੍ਰੰਤੂ ਸੱਚ ਅਤੇ ਸੂਰਜ ਤੇਜਸਵੀ ਹੋਕੇ ਹਮੇਸ਼ਾ ਚਮਕਦੇ ਹਨ। ਅੱਜ ਇਸ ਜਜਮੈਂਟ ਨੇ ਸਾਬਤ ਕਰ ਦਿੱਤਾ ਹੈ ਕਿ ਸਵਾਮੀ ਅਸੀਮਾਨੰਦ ਅਤੇ ਬਾਕੀ ਸਾਰੇ ਲੋਕ ਨਿਰਦੋਸ਼ ਹਨ। ਉਸ ਸਮੇਂ ਦੇ ਗ੍ਰਹਿ ਮੰਤਰੀ ਨੂੰ ਸਵੈ ਅਮਰੀਕੀ ਰਾਜਦੂਤ ਨੂੰ ਬੋਲਿਆ ਸੀ ਕਿ ਲਸ਼ਕਰ ਏ ਤੋਇਬਾ ਖਤਰਾ ਨਹੀਂ ਹੈ, ਸਗੋਂ ਹਿੰਦੂ ਅੱਤਵਾਦ ਖਤਰਾ ਹੈ। ਹਿੰਦੂਆਂ ਨੂੰ ਬਦਨਾਮ ਕਰਨ ਲਈ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

 

ਭਾਜਪਾ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਅੱਤਵਾਦ ਨੂੰ ਧਰਮ ਨਾਲ ਜੋੜਨ ਦਾ ਪਾਪ ਕਾਂਗਰਸ ਨੇ ਕੀਤਾ। ਤੁਹਾਡੀ ਵੋਟ ਬੈਂਕ ਦੀ ਰਾਜਨੀਤੀ ਲਈ ਪੂਰੀ ਦੁਨੀਆਂ ਵਿਚ ਗੌਰਵਸ਼ਾਲੀ ਹਿੰਦੂ ਭਾਈਚਾਰੇ ਨੂੰ ਬਦਨਾਮ ਕਰਨ ਦਾ ਪਾਪ ਇਨ੍ਹਾਂ ਕੀਤਾ ਹੈ। ਵਿਰੋਧ ਪਾਰਟੀ ਦੇ ਲੋਕ ਰਾਜਨੀਤੀ ਕਰਨ ਤੋਂ ਬਾਜ ਨਹੀਂ ਆਉਂਦੇ, ਅਜੇ ਕੁਝ ਦਿਨ ਪਹਿਲਾਂ ਪੰਚਕੂਲਾ ਦੀ ਇਕ ਅਦਾਲਤ ਨੇ 2007 ਵਿਚ ਸਮਝੌਤਾ ਐਕਸਪ੍ਰੈਸ ਵਿਚ ਹੋਏ ਬਲਾਸਟ ਉਤੇ ਫੈਸਲਾ ਦਿੱਤਾ। ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਕਿਹਾ ਸੀ ਕਿ ਸਮਝੌਤਾ ਐਕਸਪ੍ਰੈਸ ਬਲਾਸਟ ਹਿੰਦੂ ਅੱਤਵਾਦ ਦਾ ਨਮੂਨਾ ਹੈ।

 

ਉਨ੍ਹਾਂ ਕਿਹਾ ਕਿ ਨਗੀਨਾ ਵਾਲਿਆਂ ਨੇ ਤਾਂ ਮੋਦੀ–ਮੋਦੀ ਦੇ ਨਾਅਰੇ ਲਗਾਕੇ ਆਪਣੀ ਇੱਛਾ ਦੱਸ ਦਿੱਤੀ ਕਿ ਮੋਦੀ ਜੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨੇ ਚਾਹੀਦੇ ਹਨ। ਪ੍ਰੰਤੂ ਇਹ ਗਠਜੋੜ ਵਾਲੇ ਕਿਸ ਨੂੰ ਪ੍ਰਧਾਨ ਮੰਤਰੀ ਬਣਾਉਣਗੇ? ਇਨ੍ਹਾਂ ਦੀ ਨਾ ਕੋਈ ਨੀਤੀ ਹੈ ਅਤੇ ਨਾ ਕੋਈ ਰੀਤੀ, ਇਹ ਤਾਂ ਕੇਵਲ ਮੋਦੀ ਜੀ ਦੇ ਡਰ ਤੋਂ ਇਕ ਹੋਏ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP public meeting Amit Shah says can a Hindu be a terrorist ever