ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​UP ਦੇ 11 ਵਿਧਾਇਕ ਬਣੇ MP

​​​​​​​UP ਦੇ 11 ਵਿਧਾਇਕ ਬਣੇ MP

11 ਵਿਧਾਇਕਾਂ ਦੇ ਸੰਸਦ ਮੈਂਬਰ ਬਣ ਜਾਣ ’ਤੇ ਉੱਤਰ ਪ੍ਰਦੇਸ਼ (ਯੂ.ਪੀ. – UP) ਵਿੱਚ ਇੰਨੀਆਂ ਹੀ ਵਿਧਾਨ ਸਭਾ ਸੀਟਾਂ ਉੱਤੇ ਹੁਣ ਜ਼ਿਮਨੀ ਚੋਣਾਂ ਕਰਵਾਉਣੀਆਂ ਪੈਣਗੀਆਂ। ਇਨ੍ਹਾਂ 11 ਵਿਧਾਇਕਾਂ ਵਿੱਚੋਂ 8 ਭਾਜਪਾ ਦੇ ਹਨ, ਜਦ ਕਿ ਇੱਕ–ਇੱਕ ਭਾਜਪਾ ਦੇ ਸਹਿਯੋਗੀ ‘ਅਪਨਾ ਦਲ’, ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜਵਾਦੀ ਪਾਰਟੀ ਦੇ ਵਿਧਾਇਕ ਹਨ।

 

 

ਇਸ ਵਾਰ ਭਾਜਪਾ ਦੇ ਚਾਰ ਕੈਬਿਨੇਟ ਮੰਤਰੀ ਵੀ ਚੋਣ ਲੜ ਰਹੇ ਸਨ ਪਰ ਇਨ੍ਹਾਂ ਵਿੱਚੋਂ ਤਿੰਨ ਹੀ ਜਿੱਤ ਸਕੇ। ਇਨ੍ਹਾਂ ਵਿੱਚ ਲਖਨਊ ਛਾਉਣੀ ਦੇ ਵਿਧਾਇਕ ਤੇ ਪਰਿਵਾਰ, ਮਹਿਲਾ ਕਲਿਆਣ ਤੇ ਸੈਰ–ਸਪਾਟਾ ਮੰਤਰੀ ਰੀਤਾ ਬਹੁਗੁਣਾ ਜੋਸ਼ੀ ਅਲਾਹਾਬਾਦ ਤੋਂ ਸੰਸਦ ਮੈਂਬਰ ਬਣੇ।

 

 

ਟੁੰਡਲਾ (ਰਿਜ਼ਰਵ) ਫ਼ਿਰੋਜ਼ਾਬਾਦ ਦੇ ਵਿਧਾਇਕ ਤੇ ਸੂਬਾ ਸਰਕਾਰ ਦੇ ਪਸ਼ੂ–ਪਾਲਣ ਮੰਤਰੀ ਐੱਸਪੀ ਸਿੰਘ ਬਘੇਲ ਆਗਰਾ (ਸੁਰੱਖਿਅਤ) ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਬਣੇ। ਕਾਨਪੁਰ ਗੋਵਿੰਦ ਨਗਰ ਤੋਂ ਵਿਧਾਇਕ ਤੇ ਸੂਬਾ ਸਰਕਾਰ ’ਚ ਖਾਦੀ ਤੇ ਲਘੂ ਉਦਯੋਗ ਮੰਤਰੀ ਸੱਤਿਆਦੇਵ ਪਚੌਰੀ ਕਾਨਪੁਰ ਤੋਂ ਸੰਸਦ ਮੈਂਬਰ ਬਣੇ।

 

 

ਪੰਜਾਬ ਸਰਕਾਰ ’ਚ ਸਹਿਕਾਰਤਾ ਮੰਤਰੀ ਮੁਕੁਟ ਬਿਹਾਰੀ ਵਰਮਾ ਵੀ ਅੰਬੇਡਕਰਨਗਰ ਤੋਂ ਚੋਣ ਲੜੇ ਸਨ ਪਰ ਉਹ ਬਹੁਜਨ ਸਮਾਜ ਪਾਰਟੀ ਦੇ ਰਿਤੇਸ਼ ਪਾਂਡੇ ਤੋਂ ਚੋਣ ਹਾਰ ਗਏ।

 

 

ਇਸ ਤੋਂ ਇਲਾਵਾ ਇਹ ਵਿਧਾਇਕ ਵੀ ਲੋਕ ਸਭਾ ਦੀ ਚੋਣ ਲੜ ਕੇ ਸੰਸਦ ਮੈਂਬਰ ਬਣ ਗਏ। ਇਨ੍ਹਾਂ ਵਿੱਚ ਪ੍ਰਤਾਪਗੜ੍ਹ ਤੋਂ ਅਪਨਾ ਦਲ (ਐੱਸ) ਦੇ ਵਿਧਾਇਕ ਸੰਗਮ ਲਾਲ ਗੁਪਤਾ ਪ੍ਰਤਾਪਗੜ੍ਹ ਤੋਂ ਸੰਸਦ ਮੈਂਬਰ ਬਣੇ। ਗੁਪਤਾ ਭਾਜਪਾ ਦੇ ਕਮਲ ਚੋਣ ਨਿਸ਼ਾਨ ਉੱਤੇ ਪ੍ਰਤਾਪਗੜ੍ਹ ਲੋਕ ਸਭਾ ਸੀਟ ਤੋਂ ਚੋਣ ਲੜੇ ਸਨ।

 

 

ਕੈਰਾਨਾ ਲੋਕ ਸਭਾ ਸੀਟ ਅਧੀਨ ਗੰਗੋਹ ਤੋਂ ਵਿਧਾਇਕ ਪ੍ਰਦੀਪ ਕੁਮਾਰ ਕੈਰਾਨਾ ਤੋਂ ਐੱਮਪੀ ਚੁਣੇ ਗਏ। ਚਿਤਰਕੂਟ ਦੇ ਮਾਣਿਕਪੁਰ ਵਿਧਆਨ ਸਭਾ ਸੀਟ ਦੇ ਵਿਧਾਇਕ ਆਰਕੇ ਪਟੇਲ ਬਾਂਦਾ ਤੋਂ ਸੰਸਦ ਮੈਂਬਰ ਬਣੇ। ਬਾਰਾਬੰਕੀ ਲੋਕ ਸਭਾ ਸੀਟ ਅਧੀਨ ਜ਼ੈਦਪੁਰ (ਰਿਜ਼ਰਵ) ਵਿਧਾਇਕ ਉਪੇਂਦਰ ਰਾਵਤ ਬਾਰਾਬੰਕੀ (ਸੁਰੱਖਿਅਤ) ਦੇ ਸੰਸਦ ਮੈਂਬਰ ਚੁਣੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP s 11 MLAs are now MPs