ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ’ਤੇ ਯੂਪੀ ਦੀ ਯੋਗੀ ਸਰਕਾਰ ਅਤੇ ਪ੍ਰਿਅੰਕਾ ਗਾਂਧੀ ਆਹਮੋ–ਸਾਹਮਣੇ

ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ’ਤੇ ਯੂਪੀ ਦੀ ਯੋਗੀ ਸਰਕਾਰ ਅਤੇ ਪ੍ਰਿਅੰਕਾ ਗਾਂਧੀ ਆਹਮੋ–ਸਾਹਮਣੇ

ਉੱਤਰ ਪ੍ਰਦੇਸ਼ (ਯੂਪੀ – UP) ਦੇ ਬਾਰਡਰ ਉੱਤੇ ਫ਼ਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਭੇਜਣ ਦੇ ਮੁੱਦੇ ’ਤੇ ਯੂਪੀ ਦੀ ਆਦਿੱਤਿਆਨਾਥ ਯੋਗੀ ਸਰਕਾਰ ਅਤੇ ਕਾਂਗਰਸ ਦੇ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਆਹਮੋ–ਸਾਹਮਣੇ ਆ ਗਏ ਹਨ।

 

 

ਪ੍ਰਾਪਤ ਜਾਣਕਾਰੀ ਅਨੁਸਾਰ ਯੋਗੀ ਸਰਕਾਰ ਨੇ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਭੇਜਣ ਲਈ 1,000 ਬੱਸਾਂ ਭੇਜਣ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਸੀ। ਪਰ ਇੱਕ ਹਜ਼ਾਰ ਬੱਸਾਂ ਭੇਜਣ ਦੇ ਸੁਆਲ ਨੂੰ ਲੈ ਕੇ ਉੱਤਰ ਪ੍ਰਦੇਸ਼ ਪ੍ਰਸ਼ਾਸਨ ਤੇ ਪ੍ਰਿਅੰਕਾ ਗਾਂਧੀ ਵਿਚਾਲੇ ਚਿੱਠੀ–ਜੰਗ ਸ਼ੁਰੂ ਹੋ ਗਈ ਹੈ।

 

 

ਪ੍ਰਿਅੰਕਾ ਗਾਂਧੀ ਵੱਲੋਂ ਇੱਕ ਹਜ਼ਾਰ ਬੱਸਾਂ ਉਪਲਬਧ ਕਰਵਾਏ ਜਾਣ ਦੀ ਸੂਚਨਾ ਗ੍ਰਹਿ ਸਕੱਤਰ ਅਵਨੀਸ਼ ਅਵਸਥੀ ਨੂੰ ਦਿੱਤੇ ਜਾਣ ਤੋਂ ਬਾਅਦ ਗ੍ਰਹਿ ਸਕੱਤਰ ਵੱਲੋਂ ਇੱਕ ਹੋਰ ਚਿੱਠੀ ਜਾਰੀ ਕਰ ਦਿੱਤੀ ਗਈ ਹੈ – ਜਿਸ ਵਿੱਚ ਲਖਨਊ ਦੇ ਵ੍ਰਿੰਦਾਵਨ ਯੋਜਨਾ ਇਲਾਕੇ ਵਿੱਚ ਸਵੇਰੇ 10 ਵਜੇ ਤੱਕ 1,000 ਬੱਸਾਂ ਸਮੇਤ ਉਨ੍ਹਾਂ ਦੇ ਫ਼ਿਟਨੈੱਸ ਸਰਟੀਫ਼ਿਕੇਟ ਅਤੇ ਡਰਾਇਵਰ ਦੇ ਲਾਇਸੈਂਸ ਨਾਲ ਲਖਨਊ ਦੇ ਡੀਐੱਮ ਨੂੰ ਸੌਂਪਣ ਲਈ ਕਿਹਾ ਗਿਆ ਹੈ।

ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ’ਤੇ ਯੂਪੀ ਦੀ ਯੋਗੀ ਸਰਕਾਰ ਅਤੇ ਪ੍ਰਿਅੰਕਾ ਗਾਂਧੀ ਆਹਮੋ–ਸਾਹਮਣੇ

 

ਨਾਲ ਹੀ ਡੀਐੱਮ ਨੂੰ ਪ੍ਰਿਅੰਕਾ ਗਾਂਧੀ ਵੱਲੋਂ ਭੇਜੀਆਂ ਜਾਣ ਵਾਲੀਆਂ ਬੱਸਾਂ ਨੂੰ ਲੈਣ ਲਈ ਨੋਡਲ ਅਧਿਕਾਰੀ ਵੀ ਬਣਾਇਆ ਗਿਆ ਹੈ। ਇਹ ਚਿੱਠੀ ਪ੍ਰਮੁੱਖ ਸਕੱਤਰ (ਗ੍ਰਹਿ) ਵੱਲੋਂ ਪ੍ਰਿਅੰਕਾ ਗਾਂਧੀ ਦੇ ਸਕੱਤਰ ਨੂੰ ਭੇਜਿਆ ਗਿਆ ਹੈ। ਉੱਥੇ ਹੀ ਅਵਨੀਸ਼ ਕੁਮਾਰ ਅਵਸਥੀ ਵੱਲੋਂ ਭੇਜੀ ਗਈ ਚਿੱਠੀ ਦਾ ਪ੍ਰਿਅੰਕਾ ਗਾਂਧੀ ਦੇ ਨਿਜੀ ਸਕੱਤਰ ਸੰਦੀਪ ਸਿੰਘ ਨੇ ਜਵਾਬ ਵੀ ਦੇ ਦਿੱਤਾ ਹੈ।

 

 

ਪ੍ਰਿਅੰਕਾ ਗਾਂਧੀ ਦੇ ਨਿਜੀ ਸਕੱਤਰ ਵੱਲੋਂ ਭੇਜੀ ਗਈ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਯੂਪੀ ਦੀ ਸਰਕਾਰ ਨੇ ਸਾਰੀਆਂ ਬੱਸਾਂ ਨੂੰ 10 ਵਜੇ ਲਖਨਊ ਪਹੁੰਚਣ ਲਈ ਕਿਹਾ ਸੀ। ਜਵਾਬ ਵਿੱਚ ਕਿਹਾ ਗਿਆ ਹੈ ਕਿ ਖਾਲੀ ਬੱਸਾਂ ਨੂੰ ਲਖਨਊ ਸੱਦਣਾ ਸਿਆਸਤ ਤੋਂ ਪ੍ਰੇਰਿਤ ਹੈ। ਇਹ ਵਸੀਲਿਆਂ ਦੀ ਬਰਬਾਦੀ ਵੀ ਹੈ, ਜਦ ਕਿ ਹਜ਼ਾਰਾਂ ਲੋਕ ਨੌਇਡਾ ਤੇ ਗ਼ਾਜ਼ੀਆਬਾਦ ’ਚ ਫਸੇ ਹੋਏ ਹਨ।

 

 

ਚਿੱਠੀ ’ਚ ਕਿਹਾ ਗਿਆ ਹੈ ਕਿ ਅਜਿਹੀ ਹਾਲਤ ਵਿੱਚ ਜਦੋਂ ਹਜ਼ਾਰਾਂ ਮਜ਼ਦੂਰ ਸੜਕਾਂ ’ਤੇ ਪੈਦਲ ਚੱਲ ਰਹੇ ਹਨ ਤੇ ਉੱਤਰ ਪ੍ਰਦੇਸ਼ ਦੀ ਸਰਹੱਦ ਉੱਤੇ ਹਜ਼ਾਰਾਂ ਦੀ ਭੀੜ ਰਜਿਸਟ੍ਰੇਸ਼ਨ ਕੇਂਦਰਾਂ ਉੱਤੇ ਇਕੱਠੀ ਹੋਈ ਪਈ ਹੈ, ਤਦ 1,000 ਖਾਲੀ ਬੱਸਾਂ ਨੂੰ ਲਖਨਊ ਭੇਜਣਾ ਨਾ ਸਿਰਫ਼ ਸਮੇਂ ਤੇ ਵਸੀਲਿਆਂ ਦੀ ਬਰਬਾਦੀ ਹੈ, ਸਗੋਂ ਹੱਦ ਦਰਜੇ ਦਾ ਅਣਮਨੁੱਖੀ ਕਾਰਾ ਹੈ ਤੇ ਇਹ ਇੱਕ ਘੋਰ–ਗ਼ਰੀਬ ਵਿਰੋਧੀ ਮਾਨਸਿਕਤਾ ਦੀ ਉਪਜ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP s Yogi Government and Priyanka Gandhi confront over Migrant Labourers