ਠੇਕੇਦਾਰ ਆਨੰਦ ਬਹਾਦੁਰ ਸਿੰਘ 'ਤੇ ਹਮਲੇ ਦੇ ਦੋਸ਼ੀ ਗੈਂਗਸਟਰ ਸ਼ਿਵੇਂਦਰ ਸਿੰਘ ਦਾ ਉੱਚ-ਸਕਿਊਰਿਟੀ ਜੇਲ੍ਹ ਵਿਚ ਜਨਮਦਿਨ ਮਾਨਾਉਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਕੇਕ ਕੱਟਣ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਚਾਰੇ ਪਾਸੇ ਹਲਚਲ ਹੈ ਅਤੇ ਜੇਲ੍ਹ ਪ੍ਰਸ਼ਾਸਨ ਆਪਣੇ 'ਤੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਗੈਂਗਸਟਰ ਸ਼ਿਵੇਂਦਰ ਨੂੰ ਅਪ੍ਰੈਲ ਵਿਚ ਲਖਨਊ ਹਜ਼ਰਤਗੰਜ ਇਲਾਕੇ ਤੋਂ ਐਸਟੀਐਫ ਵੱਲੋਂ ਗਿਰਫਤਾਰ ਕੀਤਾ ਗਿਆ ਸੀ। ਉਦੋਂ ਤੋਂ ਸ਼ਿਵੇਂਦਰ ਉੱਚ-ਸਕਿਊਰਿਟੀ ਜੇਲ੍ਹ ਦੇ ਵਿਚ ਬੰਦ ਹੈ। ਹੁਣ ਸੁਰੱਖਿਆ ਵਿਵਸਥਾ ਬਾਰੇ ਸਵਾਲ ਖੜ੍ਹੇ ਹੋ ਗਏ ਹਨ। ਵਿਰੋਧੀ ਧਿਰ ਦੇ ਵਕੀਲ ਨੇ ਇਹ ਵੀਡੀਓ ਕੋਰਟ 'ਚ ਪੇਸ਼ ਕੀਤਾ।
ਵੇਖੋ ਵੀਡੀਓ
ਗੈਂਗਸਟਰ ਸ਼ਿਵੇਂਦਰ ਦੇ ਵਕੀਲ ਨੇ ਉਲਟਾ ਜੇਲ੍ਹਰ ਖ਼ਿਲਾਫ਼ ਹੀ ਕੇਸ ਕਰਨ ਦੀ ਗੱਲ ਕਹੀ।
ਜੇਲ੍ਹਰ ਨੇ ਇਕ ਲੱਖ ਰੁਪਏ ਦੀ ਮੰਗ ਕੀਤੀ
ਗੈਂਗਸਟਰ ਸ਼ਿਵੇਂਦਰ ਦੇ ਵਕੀਲ ਮਾਰੰਤ ਪ੍ਰਤਾਪ ਸਿੰਘ ਦੇ ਅਨੁਸਾਰ ਸ਼ਿਵੇਂਦਰ ਜਨਮਦਿਨ ਦਾ ਜਸ਼ਨ ਮਨਾਉਣਾ ਚਾਹੁੰਦਾ ਸੀ। ਪਰ ਬਦਲੇ ਵਿਚ ਜੇਲ੍ਹਰ ਨੇ ਉਸ ਤੋਂ ਇਕ ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਪੈਸੇ ਦੇ ਬਦਲੇ ਵਿਚ ਕੇਕ, ਚਾਕੂ ਅਤੇ ਇਕ ਐਂਡਰੌਇਡ ਮੋਬਾਇਲ ਅਤੇ ਹੋਰ ਸਾਰੀਆਂ ਸਹੂਲਤਾਂ ਜੇਲ੍ਹ ਵਿਚ ਮੁਹੱਈਆ ਕਰਵਾਈਆਂ ਗਈਆਂ। ਜੇਲ੍ਹਰ ਨੇ ਇੱਕ ਲੱਖ ਰੁਪਿਆ ਪ੍ਰਤੀ ਮਹੀਨਾ ਦੀ ਮੰਗ ਵੀ ਕੀਤੀ ਪਰ ਸਿਵੈਂਦਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।
ਜੇਲ੍ਹਰ ਗੈਂਗਸਟਰ ਨੂੰ ਧਮਕਾਉਂਦਾ ਹੈ
ਐਡਵੋਕੇਟ ਸ਼੍ਰੀ ਸਿੰਘ ਨੇ ਦੱਸਿਆ ਕਿ ਪੈਸਾ ਨਹੀਂ ਦਿੱਤੇ ਜਾਣ 'ਤੇ ਜੇਲ੍ਹਰ ਨੇ ਪੁਲਿਸ ਮੁਕਾਬਲੇ 'ਚ ਹੱਤਿਆ ਦਾ ਹਵਾਲਾ ਦਿੰਦੇ ਹੋਏ ਸ਼ਿਵੇਂਦਰ ਨੂੰ ਧਮਕਾਇਆ।