ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੀ ਸਾਹਮਣੇ ਸਮੂਹਿਕ ਬਲਾਤਕਾਰ, ਵਿਰੋਧ ਕਰਨ ਉਤੇ ਮਾਰੀ ਗੋਲੀ

ਪਤੀ ਸਾਹਮਣੇ ਸਮੂਹਿਕ ਬਲਾਤਕਾਰ, ਵਿਰੋਧ ਕਰਨ ਉਤੇ ਮਾਰੀ ਗੋਲੀ

ਉਤਰ ਪ੍ਰਦੇਸ਼ ਦੇ ਅਮਰੋਹਾ ਵਿਚ ਸ਼ਨੀਵਾਰ ਦੇਰ ਰਾਤ ਬਾਈਕ ਸਵਾਰ ਚਾਰ ਬਦਮਾਸ਼ਾਂ ਨੇ ਪਤੀ ਨਾਲ ਦਵਾਈ ਲੈ ਕੇ ਵਾਪਸ ਆ ਰਹੀ ਵਿਆਹੁਤਾ ਨਾਲ ਸਮੂਹਿਕ ਬਲਾਤਕਾਰ ਕੀਤਾ। ਦੋਸ਼ੀਆਂ ਨੇ ਮਹਿਲਾ ਦੇ ਪਤੀ ਸਾਹਮਣੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਜਦੋਂ ਉਸਨੇ ਇਸਦਾ ਵਿਰੋਧ ਕੀਤਾ ਤਾਂ ਉਸਦੇ ਹੱਕ ਵਿਚ ਗੋਲੀ ਮਾਰ ਦਿੱਤੀ। ਘਟਨਾ ਨੂੰ ਅੰਜਾਮ ਦੇ ਕੇ ਬਦਮਾਸ਼ ਧਮਕਾਉਂਦੇ ਹੋਏ ਫਰਾਰ ਹੋ ਗਏ। ਮੌਕੇ ਉਤੇ ਪੁੱਜੀ ਪੁਲਿਸ ਨੇ ਦੋਵਾਂ ਨੂੰ ਇਲਾਜ ਲਈ ਸੀਐਚਸੀ ਵਿਚ ਭਰਤੀ ਕਰਵਾਇਆ ਅਤੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ।

 

ਬਛਰਾਊ ਥਾਣਾ ਖੇਤਰ ਦੇ ਇਕ ਪਿੰਡ ਦੀ ਰਹਿਣ ਵਾਲੀ ਨੌਜਵਾਨ ਲੜਕੀ ਦਾ ਵਿਆਹ ਮੇਰਠ ਵਿਚ ਹੋਇਆ ਸੀ। ਸ਼ਨੀਵਾਰ ਦੇਰ ਰਾਤ ਉਹ ਚਾਂਦਪੁਰ ਤੋਂ ਦਵਾਈ ਲੈ ਕੇ ਪਤੀ ਨਾਲ ਪੇਕੇ ਜਾ ਰਹੀ ਸੀ। ਧਨੌਰਾ ਵਿਚ ਗੜ੍ਹਵਾਲ ਐਕਸਪ੍ਰੈਸ ਰੇਲ ਗੱਡੀ ਤੋਂ ਉਤਰਨ ਬਾਅਦ ਈ ਰਿਕਸ਼ੇ ਨਾਲ ਪਤੀ–ਪਤਨੀ ਕੁਆਂਖੇੜਾ ਪਿੰਡ ਵਾਪਸ ਆ ਰਹੇ ਸਨ।

 

ਪੀੜਤਾ ਮੁਤਾਬਕ ਮਿਲਕ ਪਿੰਡ ਦੇ ਨੇੜੇ ਪਹੁੰਚਦਿਆਂ ਹੀ ਪਿੱਛੇ ਤੋਂ ਆਏ ਦੋ ਬਾਈਕ ਸਵਾਰ ਚਾਰ ਬਦਮਾਸ਼ਾਂ ਨੇ ਉਨ੍ਹਾਂ ਨੂੰ ਰੋਕ ਲਿਆ। ਲੁੱਟ ਕਰਨ ਤੋਂ ਬਾਅਦ ਈ ਰਿਕਸ਼ਾ ਵਾਲੇ ਨੂੰ ਭਜਾ ਦਿੱਤਾ ਅਤੇ ਉਨ੍ਹਾਂ ਨੂੰ ਸੜਕ ਕਿਨਾਰੇ ਖੇਤ ਵਿਚ ਲੈ ਗਏ। ਜਿੱਥੇ ਉਸ ਨਾਲ ਜਬਰਦਸਤੀ ਕੀਤੀ ਗਈ। ਪਤੀ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਹੱਥ ਵਿਚ ਗੋਲੀ ਮਾਰ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP: Wife gangrape in front of husband and shot to protest in amroha