ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੋਨ 'ਤੇ ਗੱਲ ਕਰਦੇ ਹੋਏ ਸੱਪਾਂ ਦੇ ਜੋੜੇ 'ਤੇ ਜਾ ਬੈਠੀ ਮਹਿਲਾ, ਹੋਇਆ ਇਹ ਹਾਲ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਪਿੰਡ ਰਿਯਾਂਵ ਵਿੱਚ ਇੱਕ ਅਜੀਬ ਘਟਨਾ ਵਾਪਰੀ। ਇੱਥੇ ਗੀਤਾ ਨਾਮ ਦੀ ਇੱਕ ਔਰਤ ਫ਼ੋਨ 'ਤੇ ਗੱਲ ਕਰਦੇ ਹੋਏ ਬੈੱਡ ਉੱਤੇ ਬੈਠ ਗਈ ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਬੈੱਡ 'ਤੇ ਪਹਿਲਾਂ ਤੋਂ ਹੀ ਸੱਪਾਂ ਦਾ ਇੱਕ ਜੋੜਾ ਸੀ ਜਿਸ 'ਤੇ ਉਹ ਜਾ ਬੈਠੀ। ਇੰਨੇ ਵਿੱਚ ਔਰਤ ਨੂੰ ਸੱਪ ਨੇ ਡੰਗ ਮਾਰਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

 

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਔਰਤ ਫ਼ੋਨ ਉੱਤੇ ਥਾਈਲੈਂਡ ਵਿੱਚ ਕੰਮ ਕਰਨ ਵਾਲੇ ਆਪਣੇ ਪਤੀ ਨਾਲ ਗੱਲ ਕਰ ਰਹੀ ਸੀ ਕਿ ਇੰਨੇ ਵਿੱਚ ਘਰ ਵਿੱਚ ਦਾਖ਼ਲ ਹੋਏ ਸੱਪਾਂ ਦਾ ਇੱਕ ਜੋੜਾ ਬੈੱਡ ਉੱਤੇ ਪਹੁੰਚ ਗਿਆ ਅਤੇ ਪ੍ਰਿੰਟੇਡ ਚਾਦਰ ਨਾਲ ਖੇਡਣ ਲੱਗਾ। ਸੱਪ ਦੇ ਕੱਟਦੇ ਹੀ ਗੀਤਾ ਬੇਹੋਸ਼ ਹੋ ਗਈ। ਪਰਿਵਾਰ ਵਾਲਿਆਂ ਨੇ ਉਸ ਨੂੰ ਕਾਹਲੀ ਵਿੱਚ ਹਸਪਤਾਲ ਪਹੁੰਚਾਇਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

 

ਮਹਿਲਾ ਦੀ ਹਸਪਤਾਲ ਵਿੱਚ ਮੌਤ ਤੋਂ ਬਾਅਦ ਜਦੋਂ ਪਰਿਵਾਰ ਘਰ ਪਰਤਿਆ, ਤਾਂ ਸੱਪ ਦੇ ਜੋੜੇ ਬਿਸਤਰੇ 'ਤੇ ਹੀ ਖੇਡਦੇ ਮਿਲੇ। ਇਸ ਸਭ ਦੇ ਗੁੱਸੇ ਵਿੱਚ ਆਏ ਗੁਆਂਢੀਆਂ ਨੇ ਸੱਪਾਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਇੱਕ ਸੱਪਾਂ ਦੇ ਮਾਹਰ ਨੇ ਦੱਸਿਆ ਕਿ ਜਦੋਂ ਔਰਤ ਸੱਪਾਂ ਦੇ ਜੋੜੇ ‘ਤੇ ਬੈਠੀ ਸੀ, ਉਹ ਜਿਨਸੀ ਸੰਬੰਧਾਂ ਵਿੱਚ ਸਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:up woman sat on pair of snaked while talking on phone got bitten