ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਟੈਸਟ ਨਾ ਕਰਵਾਉਣ 'ਤੇ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ

ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ 'ਚ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਕਥਿਤ ਤੌਰ 'ਤੇ ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਕੋਰੋਨਾ ਵਾਇਰਸ ਦੀ ਜਾਂਚ ਨਹੀਂ ਕਰਵਾ ਸਕਿਆ ਸੀ। ਇਹ ਘਟਨਾ ਬਿਜਨੌਰ ਜ਼ਿਲ੍ਹੇ ਦੇ ਪਿੰਡ ਮਲਕਪੁਰ ਦੀ ਹੈ। ਮਨਜੀਤ ਸਿੰਘ (23) ਮੇਰਠ 'ਚ ਇਲਾਜ ਦੌਰਾਨ ਮੌਤ ਹੋ ਗਈ।
 

ਐਤਵਾਰ ਨੂੰ ਮ੍ਰਿਤਕ ਦੇ ਪਿਤਾ ਕਲਿਆਣ ਸਿੰਘ ਵੱਲੋਂ ਨਹਟੌਰ ਥਾਣੇ ਵਿੱਚ ਸ਼ਿਕਾਇਤ ਦੇ ਆਧਾਰ 'ਤੇ ਮਨਜੀਤ ਦੇ ਚਚੇਰੇ ਭਰਾ ਕਪਿਲ ਤੇ ਮਨੋਜ, ਉਸ ਦੀ ਮਾਂ ਪੁਨੀਆ ਅਤੇ ਮਨੋਜ ਦੀ ਪਤਨੀ ਡੌਲੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਨਹਟੌਰ ਥਾਣੇ ਨੇ ਐਸਐਚਓ ਸੱਤਪ੍ਰਕਾਸ਼ ਸਿੰਘ ਨੇ ਕਿਹਾ ਕਿ ਹਾਲੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਖਬਰਾਂ ਅਨੁਸਾਰ ਮਨਜੀਤ ਦੀ ਮੌਤ ਸਿਰ 'ਚ ਗੰਭੀਰ ਸੱਟ ਲੱਗਣ ਕਾਰਨ ਹੋਈ ਹੈ।
 

ਬਿਜਨੌਰ ਦੇ ਐਡੀਸ਼ਨਲ ਐਸਪੀ ਸੰਜੇ ਕੁਮਾਰ ਨੇ ਦੱਸਿਆ ਕਿ 19 ਮਈ ਨੂੰ ਦਿੱਲੀ ਤੋਂ ਬਿਜਨੌਰ ਪਹੁੰਚਣ ਤੋਂ ਬਾਅਦ ਉਸ ਦੀ ਥਰਮਲ ਸਕ੍ਰੀਨਿੰਗ ਕੀਤੀ ਗਈ ਸੀ। ਰਿਪੋਰਟ ਨੈਗੇਟਿਵ ਸੀ। ਇਸ ਲਈ ਉਸ ਦਾ ਸੈਂਪਲ ਨਹੀਂ ਲਿਆ ਗਿਆ ਸੀ।
 

ਐਸਐਚਓ ਸੱਤਪ੍ਰਕਾਸ਼ ਸਿੰਘ ਨੇ ਕਿਹਾ, "ਉਸ ਦੀ ਵਾਪਸੀ ਤੋਂ ਬਾਅਦ ਤੋਂ ਕਪਿਲ ਤੇ ਮਨੋਜ ਰੋਜ਼ਾਨਾ ਮਨਜੀਤ ਨੂੰ ਆਪਣਾ ਟੈਸਟ ਕਰਵਾਉਣ ਲਈ ਕਹਿ ਰਹੇ ਸਨ। ਵੀਰਵਾਰ ਨੂੰ ਚਚੇਰੇ ਭਰਾਵਾਂ ਨੇ ਫਿਰ ਮਨਜੀਤ ਨੂੰ ਆਪਣਾ ਟੈਸਟ ਕਰਵਾਉਣ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ 'ਚ ਬਹਿਸਬਾਜ਼ੀ ਸ਼ੁਰੂ ਹੋ ਗਈ।"
 

ਸੱਤਪ੍ਰਕਾਸ਼ ਸਿੰਘ ਨੇ ਕਿਹਾ, "ਦੋਸ਼ੀ ਨੇ ਮਨਜੀਤ ਨੂੰ ਡੰਡਿਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਉਸ ਦੇ ਸਿਰ ਤੇ ਮੋਢੇ 'ਚ ਸੱਟਾਂ ਲੱਗੀਆਂ। ਜਦੋਂ ਮਨਜੀਤ ਬੇਹੋਸ਼ ਹੋ ਗਿਆ ਤਾਂ ਉਸ ਨੂੰ ਉਸ ਦੇ ਮਾਪਿਆਂ ਵੱਲੋਂ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਦਿਨ ਬਾਅਦ ਉਸ ਨੇ ਦਮ ਤੋੜ ਦਿੱਤਾ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP youth beaten to death for not doing corona test