ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ ਦੇ ਨੌਜਵਾਨ ਨੇ ਅਮਰੀਕਾ ਦੇ ਮਿਆਮੀ ਏਅਰਪੋਰਟ ਨੂੰ ਉਡਾਉਣ ਦੀ ਦਿੱਤੀ ਧਮਕੀ

ਯੂਪੀ ਦੇ ਜਾਲੌਨੀ ਚ ਰਹਿਣ ਵਾਲੇ ਨੌਜਵਾਨ ਨੇ ਅਮਰੀਕਾ ਦੇ ਮਿਆਮੀ ਏਅਰਪੋਰਟ ਨੂੰ ਏਕੇ47 ਅਤੇ ਗ੍ਰੇਨੇਡ ਨਾਲ ਉਡਾਉਣ ਦੀ ਧਮਕੀ ਦੇ ਕੇ ਯੂਪੀ ਪੁਲਿਸ ਨੂੰ ਭਾਜੜਾਂ ਚ ਪਾ ਦਿੱਤਾ। ਇਸ ਨੌਜਵਾਨ ਨੇ ਏਅਰਪੋਰਟ ਤੇ ਕਈ ਵਾਰ ਫ਼ੋਨ ਅਤੇ ਈਮੇਲ ਕਰਕੇ ਧਮਕੀਆਂ ਦਿੱਤੀਆਂ। ਅਮਰੀਕਾ ਚ ਇਸ ਧਮਕੀ ਨਾਲ ਡਰ ਦਾ ਮਾਹੌਲ ਬਣਿਆ ਤਾਂ ਉੱਥੋਂ ਦੀ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ਼ਬੀਆਈ) ਤੋਂ ਮਦਦ ਮੰਗੀ। ਐਨਆਈਏ ਨੇ ਮਾਮਲਾ ਯੂਪੀ ਏਟੀਐਸ ਦੇ ਧਿਆਨ ਚ ਲਿਆਂਦਾ। ਇਸ ਮਗਰੋਂ ਏਟੀਐਸ ਨੇ ਆਈਪੀ ਐਡਰਸ ਦੀ ਜਾਂਚ ਕਰਕੇ ਉਸ ਆਰੋਪੀ ਨੂੰ ਹਿਰਾਸਤ ਚ ਲੈ ਲਿਆ।

 

ਪੁੱਛਗਿਛ ਦੌਰਾਨ ਆਰੋਪੀ ਨੇ ਦੱਸਿਆ ਕਿ ਉਸਨੇ ਪਿਤਾ ਤੋਂ 70 ਹਜ਼ਾਰ ਰੁਪਏ ਲੈ ਕੇ ਬਿਟਕੋਈਨ ਖ਼ਰੀਦੇ ਸਨ। ਅਮਰੀਕਾ ਦੇ ਇੱਕ ਨੌਜਵਾਨ ਨੇ ਬਿਟਕੋਈਨ ਚ ਹੋਰ ਲਾਭ ਦਿਵਾਉਣ ਦੀ ਗੱਲ ਕਹਿ ਕੇ ਉਸਦੇ ਪੈਸੇ ਮਾਰ ਲਏ। ਜਿਸ ਤੋਂ ਨਾਰਾਜ਼ ਹੋ ਕੇ ਆਰੋਪੀ ਨੇ ਇਹ ਧਮਕੀ ਦੇ ਦਿੱਤੀ ਸੀ।

 

ਪੁਲਿਸ ਦੀ ਪੜਤਾਲ ਚ ਪਤਾ ਲੱਗਾ ਹੈ ਕਿ ਆਰੋਪੀ ਨੌਜਵਾਨ ਜਾਲੌਨ ਦਾ ਰਹਿਣ ਵਾਲਾ ਹੈ ਅਤੇ ਉਸਦੀ ਉਮਰ 18 ਸਾਲ 3 ਮਹੀਨਿਆਂ ਦਾ ਹੈ। ਆਰੋਪੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਏਟੀਐਸ ਤੋਂ ਮਿਲੀ ਜਾਣਕਾਰੀ ਮੁਤਾਬਕ ਆਰੋਪੀ ਨੌਜਵਾਨ ਨੇ ਧਮਕਾਇਆ ਹੈ ਕਿ ਉਹ ਬੁਲੇਟ ਪਰੂਫ਼ ਜੈਕਟ ਪਾ ਕੇ ਏਅਰਪੋਰਟ ਪੁੱਜੇਗਾ ਅਤੇ ਏਕੇ 47, ਗ੍ਰੇਨੇਡ ਅਤੇ ਸੁਸਾਈਡ ਬੈਲਟ ਲਪੇਟ ਕੇ ਸਭ ਨੂੰ ਉਡਾ ਦੇਵੇਗਾ। ਉਹ ਧਮਕੀ ਦੇਣ ਲਈ ਇੰਟਰਨੈੱਟ ਕਾਲ ਵਰਤਦਾ ਸੀ।

 

ਡੀਜੀਪੀ ਮੁਤਾਬਕ ਆਰੋਪੀ ਨੌਜਵਾਨ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਪਰ ਉਸਦੇ ਭਵਿੱਖ ਨੂੰ ਦੇਖਦਿਆਂ ਉਸਨੂੰ ਚੇਤਾਵਨੀ ਦੇ ਕੇ ਨਿਜੀ ਮੁਚੱਲਕੇ ਤੇ ਛੱਡ ਦਿੱਤਾ ਗਿਆ ਹੈ। ਹਾਲਾਂਕਿ ਉਸਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਜਾਵੇਗੀ।

 

 


  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP youth threatens to blow up Miami airport