ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੰਜਨ ਗੋਗੋਈ ਦੀ ਰਾਜ ਸਭਾ ਲਈ ਨਾਮਜ਼ਦਗੀ ’ਤੇ ਸਿਆਸੀ ਘਮਸਾਨ

ਰੰਜਨ ਗੋਗੋਈ ਦੀ ਰਾਜ ਸਭਾ ਲਈ ਨਾਮਜ਼ਦਗੀ ’ਤੇ ਸਿਆਸੀ ਘਮਸਾਨ

ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ’ਤੇ ਸਿਆਸੀ ਘਮਸਾਨ ਮੱਚ ਗਿਆ ਹੈ। ਵਿਰੋਧੀ ਪਾਰਟੀਆਂ ਨੇ ਜਸਟਿਸ ਰੰਜਨ ਗੋਗੋਈ ਨੂੰ ਨਾਮਜ਼ਦ ਕੀਤੇ ਜਾਣ ਜਿੱਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਉੱਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ; ਉੱਥੇ ਹੀ ਇਸੇ ਬਹਾਨੇ ਸੁਪਰੀਮ ਕੋਰਟ ਦੇ ਕਈ ਫ਼ੈਸਲਿਆਂ ਨੂੰ ਲੈ ਕੇ ਵੀ ਸੁਆਲ ਉਠਾਏ ਹਨ।

 

 

ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਕਿਸੇ ਸਾਬਕਾ ਚੀਫ਼ ਜਸਟਿਸ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੋਵੇ। ਰੰਜਨ ਗੋਗੋਈ ਦੀ ਅਗਵਾਈ ਹੇਠਲੇ ਬੈਂਚ ਨੇ ਹੀ ਰਾਮ ਮੰਦਰ, ਰਾਫ਼ੇਲ, ਸਬਰੀਮਾਲਾ ਮੰਦਰ ਆਦਿ ਮਾਮਲਿਆਂ ’ਚ ਫ਼ੈਸਲਾ ਸੁਣਾਇਆ ਸੀ।

 

 

ਏਆਈਐੱਮਆਈਐੱਮ ਮੁਖੀ ਅਸਦੁੱਦੀਨ ਓਵੈਸੀ ਨੇ ਆਪਣੇ ਟਵਿਟਰ ਹੈਂਡਲ ’ਤੇ ਲਿਖਿਆ – ‘ਕੀ ਇਹ ਇਨਾਮ ਹੈ? ਲੋਕ ਜੱਜਾਂ ਦੀ ਆਜ਼ਾਦੀ ਉੱਤੇ ਯਕੀਨ ਕਿਵੇਂ ਕਰਨਗੇ? ਕਈ ਸੁਆਲ ਹਨ।’

 

 

ਅਸਦੁੱਦੀਨ ਓਵੈਸੀ ਤੋਂ ਇਲਾਵਾ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਜਸਟਿਸ ਰੰਜਨ ਗੋਗੋਈ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤੇ ਜਾਣ ਦੀ ਖ਼ਬਰ ਨੂੰ ਆਪਣੇ ਟਵਿਟਰ ਹੈਂਡਲ ਉੱਤੇ ਪੋਸਟ ਕਰਦਿਆਂ ਲਿਖਿਆ ਕਿ – ਇਹ ਤਸਵੀਰਾਂ ਸਭ ਬਿਆਨ ਕਰਦੀਆਂ ਹਨ।

 

 

ਕਾਂਗਰਸੀ ਆਗੂ ਅਤੇ ਬਲੌਗਰ ਸੰਜੇ ਝਾਅ ਨੇ ਲਿਖਿਆ ਹੈ  – ‘ਰੰਜਨ ਗੋਗੋਈ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ। ਨੋ ਕਮੈਂਟਸ।’

 

 

ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਲਿਖਿਆ – ‘ਤੁਮ ਮੁਝੇ ਖ਼ੂਨ ਦੋ, ਮੈਂ ਤੁਮਹੇਂ ਆਜ਼ਾਦੀ ਦੂੰਗਾ – ਸੁਭਾਸ਼ ਚੰਦਰ ਬੋਸ ––– ਤੁਮ ਮੇਰੇ ਹੱਕ ਮੇਂ ਵਿਚਾਰਕ ਫ਼ੈਸਲਾ ਦੋ, ਮੈਂ ਤੁਮਹੇਂ ਰਾਜ ਸਭਾ ਸੀਟ ਦੂੰਗਾ।’ (ਤੁਸੀਂ ਮੈਨੂੰ ਖ਼ੂਨ ਦੇਵੋ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ – ਸੁਭਾਸ਼ ਚੰਦਰ ਬੋਸ ––– ਤੁਸੀਂ ਮੇਰੇ ਹੱਕ ਵਿੱਚ ਵਿਚਾਰਕ ਫ਼ੈਸਲਾ ਦੇਵੋ, ਮੈਂ ਤੁਹਾਨੂੰ ਰਾਜ ਸਭਾ ਸੀਟ ਦੇਵਾਂਗਾ)।

 

 

ਕਦੇ ਭਾਜਪਾ ਆਗੂ ਰਹੇ ਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਲਿਖਿਆ – ‘ਮੈਨੂੰ ਆਸ ਹੈ ਕਿ ਰੰਜਨ ਗੋਗੋਈ ਦੀ ਸਮਝ ਚੰਗੀ ਹੈ, ਇਸ ਲਈ ਉਹ ਇਸ ਆੱਫ਼ਰ ਨੂੰ ਨਾਂਹ ਕਹਿ ਦੇਣਗੇ, ਨਹੀਂ ਤਾਂ ਨਿਆਂ–ਵਿਵਸਥਾ ਨੂੰ ਡੂੰਘਾ ਧੱਕਾ ਵੱਜੇਗਾ।’

 

 

ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਦੇ ਕਾਰਜਕਾਲ ’ਚ ਸੁਪਰੀਮ ਕੋਰਟ ਨੇ ਕਈ ਇਤਿਹਾਸਕ ਫ਼ੈਸਲੇ ਸੁਣਾਏ ਸਨ; ਇਨ੍ਹਾਂ ਵਿੱਚ ਅਯੁੱਧਿਆ ਮਾਮਲਾ, ਰਾਫ਼ੇਲ ਡੀਲ ਮਾਮਲਾ, ਸਬਰੀਮਾਲਾ ਮੰਦਰ, ਤਿੰਨ ਤਲਾਕ, CJI ਦਫ਼ਤਰ ਨੂੰ RTI ਦੇ ਘੇਰੇ ’ਚ ਲਿਆਉਣ ਜਿਹੇ ਕਈ ਅਹਿਮ ਫ਼ੈਸਲੇ ਸ਼ਾਮਲ ਸਨ।

 

 

ਸ੍ਰੀ ਗੋਗੋਈ ਉੱਤੇ ਉਨ੍ਹਾਂ ਦੇ ਦਫ਼ਤਰ ’ਚ ਹੀ ਕੰਮ ਕਰਦੀ ਇੱਕ ਔਰਤ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਵੀ ਲਾਏ ਸਨ ਪਰ ਉਸ ਮਾਮਲੇ ’ਚ ਜਸਟਿਸ ਐੱਸਏ ਬੋਬੜੇ ਦੀ ਪ੍ਰਧਾਨਗੀ ਹੇਠਲੀ ਤਿੰਨ–ਮੈਂਬਰੀ ਜਾਂਚ–ਕਮੇਟੀ ਨੇ ਕਲੀਨ–ਚਿਟ ਦੇ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uproar over Ranjan Gogoi s nomination for Rajya Sabha