ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਊਧਵ ਠਾਕਰੇ ਤੋਂ ਨਾਰਾਜ਼ ਸ਼ਰਦ ਪਵਾਰ ਦੀ ਆਪਣੇ ਮੰਤਰੀਆਂ ਨਾਲ ਮੀਟਿੰਗ ਅੱਜ

ਊਧਵ ਠਾਕਰੇ ਤੋਂ ਨਾਰਾਜ਼ ਸ਼ਰਦ ਪਵਾਰ ਦੀ ਆਪਣੇ ਮੰਤਰੀਆਂ ਨਾਲ ਮੀਟਿੰਗ ਅੱਜ

ਮਹਾਰਾਸ਼ਟਰ ’ਚ ਊਧਵ ਠਾਕਰੇ ਦੀ ਸਰਕਾਰ ਬਣਿਆਂ ਹਾਲੇ ਤਿੰਨ ਮਹੀਨੇ ਵੀ ਨਹੀਂ ਹੋਏ ਤੇ ਗੱਠਜੋੜ (ਮਹਾ ਵਿਕਾਸ ਅਘਾੜੀ) ’ਚ ਫੁੱਟ ਵੀ ਪੈਣੀ ਸ਼ੁਰੂ ਹੋ ਗਈ ਹੈ। ਉਧਵ ਠਾਕਰੇ ਦੀ ਸਰਕਾਰ ਬਣਾਉਣ ਵਾਲੇ ‘ਕਿੰਗ ਮੇਕਰ’ NCP ਆਗੂ ਸ਼ਰਦ ਪਵਾਰ ਇਸ ਵੇਲੇ ਸਰਕਾਰ ਤੋਂ ਨਾਰਾਜ਼ ਚੱਲ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਕੁਝ ਅਹਿਮ ਮਾਮਲਿਆਂ ’ਚ ਊਧਵ ਠਾਕਰੇ ਦੀ ਸਰਕਾਰ ਨੇ ਸ਼ਰਦ ਪਵਾਰ ਦੀ ਇੱਕ ਨਹੀਂ ਸੁਣੀ, ਜਿਸ ਕਾਰਨ ਉਹ ਖ਼ਫ਼ਾ ਹੋ ਗਏ ਹਨ।

 

 

ਸ੍ਰੀ ਸ਼ਰਦ ਪਵਾਰ ਨੇ ਤਾਂ ਪੱਤਰਕਾਰਾਂ ਸਾਹਵੇਂ ਵੀ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਦਿੱਤੀ ਹੈ। ਇਸੇ ਨਾਰਾਜ਼ਗੀ ਕਾਰਨ ਉਨ੍ਹਾਂ ਆਪਣੀ ਪਾਰਟੀ ਦੇ ਸਾਰੇ 16 ਮੰਤਰੀਆਂ ਨੂੰ ਤਲਬ ਕਰ ਲਿਆ ਹੈ। ਕੁਝ ਕਾਹਲ਼ੀ ’ਚ ਸੱਦੀ ਮੀਟਿੰਗ ਨੂੰ ਲੈ ਕੇ ਪਾਰਟੀ ਨੇ ਕੁਝ ਨਹੀਂ ਕਿਹਾ ਹੈ ਪਰ ਇਸ ਨੂੰ ਲੈ ਕੇ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਹੈ।

 

 

ਭੀਮਾ ਕੋਰੇਗਾਓਂ ਮਾਮਲਿਆਂ ਦੀ ਜਾਂਚ NIA ਨੂੰ ਦਿੱਤੇ ਜਾਣ ਤੋਂ ਸ਼ਰਦ ਪਵਾਰ ਬਹੁਤ ਨਾਰਾਜ਼ ਚੱਲ ਰਹੇ ਹਨ। ਇਸ ਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਵੱਲੋਂ NPR ਭਾਵ ਰਾਸ਼ਟਰੀ ਆਬਾਦੀ ਰਜਿਸਟਰ ਨੂੰ ਮਨਜ਼ੂਰੀ ਦਿੱਤੇ ਜਾਣ ਕਾਰਨ ਵੀ ਸ੍ਰੀ ਪਵਾਰ ਖ਼ਫ਼ਾ ਹਨ। ਕਿਸੇ ਮਾਮਲੇ ਦੀ ਜਾਂਾਚ ਨੂੰ ਕੇਂਦਰੀ ਏਜੰਸੀ ਹਵਾਲੇ ਕਰਨ ਦਾ ਅਧਿਕਾਰ ਮੁੱਖ ਮੰਤਰੀ ਕੋਲ ਹੁੰਦਾ ਹੈ।

 

 

ਪਰ ਊਧਵ ਠਾਕਰੇ ਵੱਲੋਂ ਭੀਮਾ ਕੋਰੇਗਾਓਂ ਦੰਗਿਆਂ ਦੀ ਜਾਂਚ ਐੱਨਆਈ ਨੂੰ ਦਿੱਤੇ ਜਾਣ ਨੂੰ ਲੈ ਕੇ ਪ੍ਰਤੱਖ ਤੌਰ ’ਤੇ ਕੋਈ ਵਿਰੋਧ ਸਾਹਮਣੇ ਨਹੀਂ ਆਇਆ, ਇਸੇ ਲਈ ਉਹ ਊਧਵ ਠਾਕਰੇ ਦੀ ਸਰਕਾਰ ਤੋਂ ਬਹੁਤ ਨਾਰਾਜ਼ ਹਨ।

 

 

ਸ੍ਰੀ ਸ਼ਰਦ ਪਵਾਰ ਨੈ ਐਤਵਾਰ ਨੂੰ ਐਲਗਾਰ ਪ੍ਰੀਸ਼ਦ ਮਾਮਲੇ ’ਚ ਦੋਸ਼ ਲਾਇਆ ਸੀ ਕਿ ਮਹਾਰਾਸ਼ਟਰ ਦੀ ਸਾਬਕਾ ਫੜਨਵੀਸ ਸਰਕਾਰ ਕੁਝ ਲੁਕਾਉਣਾ ਚਾਹੁੰਦੀ ਸੀ, ਇਸੇ ਲਈ ਮਾਮਲੇ ਦੀ ਜਾਂਚ ਕੇਂਦਰ ਸਰਕਾਰ ਨੇ ਰਾਸ਼ਟਰੀ ਜਾਂਚ ਏਜੰਸੀ ਭਾਵ ਐੱਨਆਈਏ ਨੂੰ ਸੌਂਪ ਦਿੱਤੀ ਹੈ।

 

 

ਮਾਓਵਾਦੀਆਂ ਨਾਲ ਕਥਿਤ ਸਬੰਧ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਮਨੁੱਖੀ ਅਧਿਕਾਰ ਕਾਰਕੁੰਨਾਂ ਦੇ ਮਾਮਲੇ ਦੀ ਜਾਂਚਾ ਵਿਸ਼ੇਸ਼ ਜਾਂਚ ਦਲ ਭਾਵ SIT ਹਵਾਲੇ ਕੀਤੇ ਜਾਣ ਦੀ ਮੰਗ ਪਹਿਲਾਂ ਹੀ ਕਰ ਚੁੱਕੇ ਸ਼ਰਦ ਪਵਾਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਾਂਚ ਐੱਨਆਈਏ ਹਵਾਲੇ ਕਰਨ ਤੋਂ ਪਹਿਲਾਂ ਰਾਜ ਸਰਕਾਰ ਨੂੰ ਭਰੋਸੇ ’ਚ ਲੈਣਾ ਚਾਹੀਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Upset with Udhav Thakre Sharad Pawar summons meeting of NCP ministers today