ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਰਦੂ ਲੇਖਕ ਮੁਜ਼ਤਬਾ ਹੁਸੈਨ ਨੇ ਪਦਮਸ੍ਰੀ ਵਾਪਸ ਕਰਨ ਦਾ ਕੀਤਾ ਐਲਾਨ

ਨਾਗਰਿਕਤਾ (ਸੋਧ) ਕਾਨੂੰਨ 'ਤੇ ਦੇਸ਼ ਪੱਧਰੀ ਰੋਸ ਪ੍ਰਦਰਸ਼ਨਾਂ ਵਿਚਕਾਰ ਉਰਦੂ ਲੇਖਕ ਮੁਜ਼ਤਬਾ ਹੁਸੈਨ ਨੇ ਆਪਣਾ ਪਦਮਸ੍ਰੀ ਐਵਾਰਡ ਵਾਪਸ ਕਰਨ ਦਾ ਫੈਸਲਾ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਦੇਸ਼ ਦੇ ਹਾਲਾਤ ਤੋਂ ਖੁਸ਼ ਨਹੀਂ ਹਨ। ਹੁਸੈਨ ਨੇ ਦੋਸ਼ ਲਗਾਇਆ ਕਿ ਅਪਰਾਧਿਕ ਗਤੀਵਿਧੀਆਂ ਰੋਜ਼ਾਨਾ ਵੱਧ ਰਹੀਆਂ ਹਨ ਅਤੇ ਲੋਕਤੰਤਰ ਖਤਰੇ 'ਚ ਹੈ।
 

ਉਨ੍ਹਾਂ ਨੇ ਬੁੱਧਵਾਰ ਨੂੰ ਪੀਟੀਆਈ ਨੂੰ ਕਿਹਾ, "ਗਾਂਧੀ ਜੀ, ਜਵਾਹਰਲਾਲ ਨਹਿਰੂ, ਸਰਦਾਰ ਪਟੇਲ, ਮੌਲਾਨਾ ਅਬਦੁਲ ਕਲਾਮ ਆਜ਼ਾਦ ਅਤੇ ਡਾ. ਭੀਮਰਾਓ ਅੰਬੇਦਕਰ ਨੇ ਜੋ ਲੋਕਤਾਂਤਰਿਕ ਤਾਣਾ-ਬਾਣਾ ਬੁਣਿਆ ਸੀ, ਉਸ ਨੂੰ ਤੋੜਿਆ ਜਾ ਰਿਹਾ ਹੈ। ਹੁਸੈਨ ਨੇ ਕਿਹਾ ਕਿ ਕਈ ਲੋਕਾਂ ਦੀ ਆਵਾਜ ਦਬਾਈ ਜਾ ਰਹੀ ਹੈ। ਕਈਆਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਗਰੀਬ ਲੋਕ ਹੱਸਣ ਦੀ ਸਥਿਤੀ 'ਚ ਨਹੀਂ ਹਨ। ਹੁਸੈਨ ਨੂੰ ਸਾਲ 2007 'ਚ ਉਰਦੂ ਸਾਹਿਤ ਵਿੱਚ ਯੋਗਦਾਨ ਲਈ ਪਦਮਸ੍ਰੀ ਤੋਂ ਸਨਮਾਨਤ ਕੀਤਾ ਗਿਆ ਸੀ।
 

ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਇਨ੍ਹਾਂ ਹਾਲਾਤਾਂ ਲਈ ਭਾਜਪਾ ਨੂੰ ਜਿੰਮੇਵਾਰ ਨਹੀਂ ਦੱਸਣਗੇ। 87 ਸਾਲਾ ਲੇਖਕ ਨੇ ਕਿਹਾ, "ਪਹਿਲਾਂ ਨੇਤਾ ਰਾਜਨੇਤਾ ਹੁੰਦੇ ਸਨ। ਹੁਣ ਅਜਿਹਾ ਨਹੀਂ ਹੈ।" ਐਵਾਰਡ ਵਾਪਸ ਕਰਨ ਦਾ ਕਾਰਨ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, "ਮੈਂ ਅੱਜ ਦੇ ਹਾਲਾਤ ਤੋਂ ਖੁਸ਼ ਨਹੀਂ ਹਾਂ। ਨਾਗਰਿਕ ਵਜੋਂ ਮੈਂ ਦੇਸ਼ 'ਚ ਖੁਸ਼ ਨਹੀਂ ਹਾਂ। ਭੀੜ ਲੋਕਾਂ ਦੀ ਹੱਤਿਆ ਕਰ ਰਹੀ ਹੈ। ਬਲਾਤਕਾਰ ਹੋ ਰਹੇ ਹਨ। ਅਪਰਾਧਿਕ ਗਤੀਵਿਧੀਆਂ ਰੋਜ਼ਾਨਾ ਵੱਧ ਰਹੀਆਂ ਹਨ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Urdu writer Mujtaba Hussain announced to return Padma Shri award