ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IAF ਨੂੰ ਅਮਰੀਕਾ ਤੋਂ ਮਿਲਣਗੀਆਂ ਖਤਰਨਾਕ ਆਮਰਾਮ ਮਿਸਾਈਲਾਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਤੋਂ 25 ਫਰਵਰੀ ਤੱਕ ਭਾਰਤ ਦਾ ਦੌਰਾ ਕਰਨਗੇ। ਉਨ੍ਹਾਂ ਦੇ ਇਸ ਦੌਰੇ ਸਮੇਂ ਇੱਕ ਹੋਰ ਵੱਡੇ ਸੌਦੇ ਨੂੰ ਮਨਜ਼ੂਰੀ ਮਿਲਣ ਦੀਆਂ ਖਬਰਾਂ ਹਨ। ਅਮਰੀਕੀ ਸਰਕਾਰ ਨੇ ਭਾਰਤ ਨੂੰ ਇੰਟੀਗ੍ਰੇਟਿਡ ਏਅਰ ਡਿਫੈਂਸ ਵੈਪਨ ਸਿਸਟਮ (ਆਈਏਡੀਡਬਲਿਯੂਐਸ) ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ।
 

ਦੋਵਾਂ ਦੇਸ਼ਾਂ ਵਿਚਾਲੇ ਇਹ ਸੌਦਾ ਲਗਭਗ 1.87 ਬਿਲੀਅਨ ਡਾਲਰ ਮਤਲਬ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਹੈ। ਇਹ ਰੱਖਿਆ ਪ੍ਰਣਾਲੀ 'ਚ ਉਹੀ ਆਮਰਾਮ ਮਿਜ਼ਾਈਲ ਆਉਂਦੀ ਹੈ, ਜੋ ਪਿਛਲੇ ਸਾਲ ਪਾਕਿਸਤਾਨੀ ਹਵਾਈ ਫੌਜ (ਪੀਏਐਫ) ਦੁਆਰਾ ਵਿੰਗ ਕਮਾਂਡਰ ਅਭਿਨੰਦਨ ਦੇ ਮਿਗ-21 'ਤੇ ਲਾਂਚ ਕੀਤੀ ਗਈ ਸੀ। ਇਸ ਸੌਦੇ ਬਾਰੇ ਅਮਰੀਕੀ ਕਾਂਗਰਸ ਦੁਆਰਾ ਨੋਟੀਫਿਕੇਸ਼ਨ ਦੇ ਦਿੱਤਾ ਗਿਆ ਹੈ।

 


 

ਆਈਏਡਡਬਲਿਯੂਐਸ ਵਿੱਚ 5 ਰਾਡਾਰ ਸਿਸਟਮ, 118 ਆਮਰਾਮ ਮਿਜ਼ਾਈਲਾਂ, 3 ਆਮਾਰਮ ਗਾਈਡੈਂਸ ਸੈਕਸ਼ਨ, 4 ਆਮਰਾਮ ਕੰਟਰੋਲ ਸੈਕਸ਼ਨ ਅਤੇ 134 ਸਟਿੰਗਰ ਮਿਜ਼ਾਈਲਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਇਸ ਵਿੱਚ ਬਹੁਤ ਸਾਰੀਆਂ ਅਤੇ ਵੱਖ-ਵੱਖ ਤਰ੍ਹਾਂ ਦੇ ਟੈਕਨੀਕਲ ਸਪੋਰਟ ਸਿਸਟਮ ਸ਼ਾਮਿਲ ਹਨ। 
 

ਪਿਛਲੇ ਸਾਲ 27 ਫਰਵਰੀ ਮਤਲਬ ਬਾਲਾਕੋਟ ਹਵਾਈ ਹਮਲੇ ਦੇ ਅਗਲੇ ਦਿਨ ਜਦੋਂ ਜੰਮੂ-ਕਸ਼ਮੀਰ ਵਿੱਚ ਪੀਏਐਫ ਦੇ 4 ਜੈਟ ਜਹਾਜ਼ ਦਾਖਲ ਹੋਏ ਸਨ, ਉਦੋਂ 4 ਤੋਂ 5 ਆਮਰਾਮ ਮਿਜ਼ਾਈਲਾਂ ਦਾਗੀਆਂ ਗਈਆਂ ਸਨ। ਆਮਰਾਮ ਅਮਰੀਕਾ ਦੀਆਂ ਐਡਵਾਂਸਡ ਮਿਜ਼ਾਈਲਾਂ ਹਨ। ਇਹ ਮੱਧਮ ਦੂਰੀ ਦੀਆਂ ਹਵਾ ਤੋਂ ਹਵਾ 'ਚ ਨਿਸ਼ਾਨਾ ਲਗਾਉਣ ਵਾਲੀਆਂ ਮਿਜ਼ਾਈਲਾਂ ਹਨ।
 

ਇਹ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਹਾਲ ਹੀ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਨੇ ਇੰਟੀਗ੍ਰੇਟਿਡ ਡਿਫੈਂਸ ਸਟਾਫ (ਆਈਡੀਐਸ) ਨੂੰ ਏਅਰ ਡਿਫੈਂਸ ਕਮਾਂਡ ਦੇ ਨਿਰਮਾਣ ਲਈ ਪ੍ਰਸਤਾਵ ਤਿਆਰ ਕਰਨ ਲਈ ਕਿਹਾ ਸੀ। ਜਨਰਲ ਰਾਵਤ ਨੇ ਇਸ ਦੇ ਲਈ 30 ਜੂਨ ਦੀ ਸਮਾਂ ਸੀਮਾ ਤੈਅ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US approves 1 9 billion dollor sale to India of Integrated Air Defense Weapon System