ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ US ਤੋਂ ਖਰੀਦੇਗਾ 24 MH60 ਰੋਮੀਓ ਸੀ ਹਾਕ ਹੈਲੀਕਾਪਟਰ

ਅਮਰੀਕਾ ਨੇ 2.4 ਅਰਬ ਡਾਲਰ ਦੀ ਅੰਦਾਜਨ ਕੀਮਤ ਤੇ ਭਾਰਤ ਨੂੰ 24 ਬਹੁਵਰਤੋਂ ਐਚਐਚ 60 ਰੋਮੀਓ ਸੀ ਹਾਕ ਹੈਲੀਕਾਪਟਰ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਭਾਰਤ ਨੂੰ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਇਨ੍ਹਾਂ ਹੰਟਰ ਹੈਲੀਕਾਪਟਰਾਂ ਦੀ ਲੋੜ ਸੀ। ਲਾਕਹੀਡ ਮਾਰਟਿਨ ਦੁਆਰਾ ਬਣਾਏ ਗਏ ਇਹ ਹੈਲੀਕਾਪਟਰ ਪਣਡੁੱਬੀਆਂ ਅਤੇ ਜੰਗੀ ਸਮੁੰਦਰੀ ਜਹਾਜ਼ਾਂ ਤੇ ਪੱਕਾ ਨਿਸ਼ਾਨਾ ਲਗਾਉਣ ਦੇ ਕਾਬਲ ਹਨ। ਇਹ ਹੈਲੀਕਾਪਟਰ ਸਮੁੰਦਰ ਚ ਭਾਲ ਅਤੇ ਬਚਾਅ ਕੰਮਾਂ ਵੀ ਕਾਫੀ ਮਦਦਗਾਰ ਹੈ।

 

ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਕਾਂਗਰਸ ਚ ਅਧਿਸੂਚਿਤ ਕੀਤਾ ਕਿ ਉਸਨੇ 24 ਐਮਐਚ -60ਆਰ ਬਹੁ ਵਰਤੋਂ ਹੈਲੀਕਾਪਟਰਾਂ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਹੈਲੀਕਾਪਟਰ ਭਾਰਤੀ ਰਖਿਆ ਬਲਾਂ ਨੂੰ ਸਤਿਹ ਰੋਧੀ ਅਤੇ ਪਣਡੁੱਬੀ ਰੋਧੀ ਜੰਗੀ ਮਿਸ਼ਨ ਨੂੰ ਸਫ਼ਲਤਾ ਨਾਲ ਨੇਪਰੇ ਚਾੜਣ ਚ ਕਾਬਲ ਬਣਾਉਣਗੇ।

 

ਅਮਰੀਕੀ ਵਿਦੇਸ਼ ਮੰਤਰਾਲਾ ਵਲੋਂ ਜਾਰੀ ਕੀਤੀ ਗਈ ਇਕ ਅਧਿਸੂਚਨਾ ਮੁਤਾਬਕ ਇਸ ਪੇਸ਼ ਕੀਤੀ ਗਈ ਵਿਕਰੀ ਦੀ ਮਦਦ ਨਾਲ ਭਾਰਤ ਤੇ ਅਮਰੀਕਾ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਕੇ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਕੌਮੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਚ ਮਦਦ ਮਿਲੇਗੀ।

 

ਮਾਹਰਾਂ ਮੁਤਾਬਕ ਹਿੰਦ ਮਹਾਸਾਗਰ ਚ ਚੀਨ ਦੇ ਭੜਕਾਊ ਵਤੀਰੇ ਦੇ ਮੱਦੇਨਜ਼ਰ ਭਾਰਤ ਲਈ ਇਹ ਹੈਲੀਕਾਪਟਰ ਬੇਹੱਦ ਲੋੜੀਂਦੇ ਸਨ।

 

 

MH60 ਰੋਮੀਓ ਸੀ ਹਾਕ ਹੈਲੀਕਾਪਟਰ, ਤਸਵੀਰਾਂ

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Department of State approves sale of 24 MH-60 Romeo Seahawk helicopters to India