ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੇ ਦਿੱਤੀ ਭਾਰਤ ਨੂੰ ਆਧੁਨਿਕ ਹਥਿਆਰ ਵੇਚਣ ਦੀ ਪ੍ਰਵਾਨਗੀ

ਅਮਰੀਕਾ ਨੇ ਦਿੱਤੀ ਭਾਰਤ ਨੂੰ ਆਧੁਨਿਕ ਹਥਿਆਰ ਵੇਚਣ ਦੀ ਪ੍ਰਵਾਨਗੀ

ਅਮਰੀਕਾ ਨੇ ਭਾਰਤ ਨੂੰ ਏਕੀਕ੍ਰਿਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੇ। ਇਸ ਨਾਲ ਭਾਰਤ ਨੂੰ ਆਪਣੇ ਹਥਿਆਰਬੰਦ ਬਲਾਂ ਨੂੰ ਆਧੁਨਿਕ ਬਣਾਉਣ ਦੇ ਨਾਲ ਹੀ ਮੌਜੂਦਾ ਹਵਾਈ ਰੱਖਿਆ ਢਾਂਚੇ ਨੂੰ ਹੋਰ ਵਿਸਤ੍ਰਿਤ ਕਰਨ ਵਿੱਚ ਮਦਦ ਮਿਲੇਗੀ।

 

 

ਡਿਫ਼ੈਂਸ ਸਕਿਓਰਿਟੀ ਕੋਆਪ੍ਰੇਸ਼ਨ ਏਜੰਸੀ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੰਸਦ ਨੂੰ ਸੂਚਿਤ ਕੀਤਾ ਹੈ ਕਿ ਉਹ ਭਾਰਤ ਨੂੰ ਏਕੀਕ੍ਰਿਤ ਹਵਾਈ ਰੱਖਿਆ ਪ੍ਰਣਾਲੀ (IADWS) ਵੇਚਣ ਲਈ ਦ੍ਰਿੜ੍ਹ ਸੰਕਲਪਿਤ ਹੈ।

 

 

ਵਿਦੇਸ਼ ਵਿਭਾਗ ਨੇ ਕੱਲ੍ਹ ਸੋਮਵਾਰ ਨੂੰ ਸੰਸਦ ਨੂੰ ਸੂਚਿਤ ਕੀਤਾ ਕਿ ਇਸ ਪੂਰੀ ਪ੍ਰਣਾਲੀ ਦੀ ਕੀਮਤ ਲਗਭਗ 1.867 ਅਰਬ ਅਮਰੀਕੀ ਡਾਲਰ ਹੋਵੇਗੀ। ਸੰਸਦ ਨੂੰ ਦਿੱਤੀ ਗਈ ਸੂਚਨਾ ਮੁਤਾਬਕ ਭਾਰਤ ਨੇ ਅਮਰੀਕਾ ਨੂੰ ਕਿਹਾ ਸੀ ਕਿ ਉਹ IADWS ਖ਼ਰੀਦਣਾ ਚਾਹੁੰਦਾ ਹ।

 

 

ਭਾਰਤ ਨੇ ਪੰਜ AN/MPQ-64FI ਸੈਂਟੀਨਲ ਰਾਡਾਰ ਪ੍ਰਣਾਲੀ, 118 AMRAAM AIM-120C-7/C-8 ਮਿਸਾਇਲਾਂ, ਤਿੰਨ AMRAAM ਗਾਈਡੈਂਸ ਸੈਕਸ਼ਨ, ਚਾਰ AMRAAM ਕੰਟਰੋਲ ਸੈਕਸ਼ਨ ਅਤੇ 134 ਸਟ੍ਰਿੰਗਰ FIM-92L ਮਿਸਾਇਲਾਂ ਖ਼ਰੀਦਣ ਦੀ ਇੱਛਾ ਪ੍ਰਗਟਾਈ ਹੈ।

 

 

ਭਾਰਤ ਨੇ ਨਾਲ ਹੀ ਹੋਰ ਕਈ ਤਰ੍ਹਾਂ ਦੀਆਂ ਰਾਈਫ਼ਲਾਂ, ਗੋਲੀਆਂ ਤੇ ਹੋਰ ਰੱਖਿਆ ਉਪਕਰਣ ਖ਼ਰੀਦਣ ਦੀ ਇੱਛਾ ਪ੍ਰਗਟਾਈ ਹੈ। ਭਾਰਤ ਨੇ ਪਿਛਲੇ ਕੁਝ ਵਰਿਆਂ ਦੌਰਾਨ ਅਮਰੀਕਾ ਨਾਲ ਵਧਦੇ ਰੱਖਿਅਆ ਸਬੰਧਾਂ ਦੇ ਹਿੱਸੇ ਵਜੋਂ ਰੱਖਿਆ ਖ਼ਰੀਦ ਨੂੰ ਅੱਗੇ ਵਧਾਇਆ ਹੈ।

 

 

ਸਾਲ 2008 ’ਚ ਐੱਨਆਈਐੱਲ ਤੋਂ, ਭਾਰਤ–ਅਮਰੀਕੀ ਰੱਖਿਆ ਵਪਾਰ 17 ਅਰਬ ਡਾਲਰ ਤੱਕ ਵਧ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US gives approval for selling Modern weapons to India