ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਪਰਲ ਬੰਦਰਗਾਹ ’ਤੇ ਹਮਲਾ–2 ਹਲਾਕ, ਭਾਰਤੀ ਵਾਯੂਸੈਨਾ ਮੁਖੀ ਸਹੀ ਸਲਾਮਤ

ਅਮਰੀਕੀ ਪਰਲ ਬੰਦਰਗਾਹ ’ਤੇ ਹਮਲਾ–2 ਹਲਾਕ, ਭਾਰਤੀ ਵਾਯੂਸੈਨਾ ਮੁਖੀ ਸਹੀ ਸਲਾਮਤ

ਟਾਪੂਆਂ ਨਾਲ ਬਣੇ ਅਮਰੀਕੀ ਸੂਬੇ ਹਵਾਈ ਦੀ ਪਰਲ ਬੰਦਰਗਾਹ ’ਤੇ ਅੱਜ ਇੱਕ ਬੰਦੂਕਦਾਰੀ ਨੇ ਹਮਲਾ ਕਰ ਦਿੱਤਾ। ਜਦੋਂ ਇਹ ਹਮਲਾ ਹੋਇਆ, ਤਾਂ ਭਾਰਤੀ ਹਵਾਈ ਫ਼ੌਜ ਦੇ ਮੁਖੀ ਰਾਕੇਸ਼ ਕੁਮਾਰ ਸਿੰਘ ਭਦੌੜੀਆ ਆਪਣੀ ਟੀਮ ਨਾਲ ਉੱਥੇ ਹੀ ਮੌਜੂਦ ਸਨ।

 

 

ਖ਼ਬਰ ਏਜੰਸੀ ANI ਮੁਤਾਬਕ ਅਮਰੀਕੀ ਸਮੁੰਦਰੀ ਫ਼ੌਜ ਤੇ ਹਵਾਈ ਫ਼ੌਜ ਦੇ ਹਵਾਈ ਸਥਿਤ ਪਰਲ ਹਾਰਬਰ–ਹਿਕਮ ਜੁਆਇੰਟ ਬੇਸ ਉੱਤੇ ਮੌਜੂਦ ਏਅਰ ਚੀਫ਼ ਮਾਰਸ਼ਲ ਤੇ ਉਨ੍ਹਾਂ ਦੀ ਪੂਰੀ ਟੀਮ ਉੱਥੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।

 

 

ਅਮਰੀਕੀ ਪਰਲ ਹਾਰਬਰ ਬੇਸ ਉੱਤੇ ਘੁਸ ਕੇ ਇੱਕ ਬੰਦੂਕਧਾਰੀ ਨੇ ਅਚਾਨਕ ਉੱਥੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਮਲੇ ਵਿੱਚ ਦੋ ਆਮ ਵਿਅਕਤੀ ਮਾਰੇ ਗਏ ਹਨ ਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।

 

 

ਇਹ ਵੀ ਆਖਿਆ ਜਾ ਰਿਹਾ ਹੈ ਕਿ ਬੰਦੂਕਧਾਰੀ ਨੇ ਉੱਥੇ ਅੱਗ ਲਾਉਣ ਦਾ ਵੀ ਜਤਨ ਕੀਤਾ। ਸੁਰੱਖਿਆ ਜਵਾਨਾਂ ਨੇ ਜਦੋਂ ਉਸ ਹਮਲਾਵਰ ਨੂੰ ਫੜਨਾ ਚਾਹਿਆ, ਤਾਂ ਉਸ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Pearl Harbor attacked 2 killed Indian Air Force Chief OK