ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਜ ਮਹਿਲ ਦਾ ਦੀਦਾਰ ਕਰਨ ਲਈ ਰਵਾਨਾ ਹੋਏ ਟਰੰਪ ਤੇ ਮੇਲਾਨੀਆ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੁਜਰਾਤ ਦੇ ਮੋਟੇਰਾ ਸਟੇਡੀਅਮ ਵਿੱਚ ‘ਨਮਸਤੇ ਟਰੰਪ’ ਸਮਾਗਮ 'ਚ 27 ਮਿੰਟ ਦਾ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਅਮਰੀਕਾ ਦੇ ਮਜ਼ਬੂਤ ਸਬੰਧਾਂ ਬਾਰੇ ਕਈ ਅਹਿਮ ਵਿਚਾਰ ਪ੍ਰਗਟਾਏ। ਇਸ ਮਗਰੋਂ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ ਅਤੇ ਹੋਰ ਵਫ਼ਦ ਮੈਂਬਰਾਂ ਨਾਲ ਆਗਰਾ ਦਾ ਤਾਜ਼ ਮਹਿਲ ਵੇਖਣ ਲਈ ਰਵਾਨਾ ਹੋ ਗਏ ਹਨ।
 

 

ਟਰੰਪ ਦੇ ਨਾਲ ਉਨ੍ਹਾਂ ਦੀ ਬੇਟੀ ਇਵਾਂਕਾ ਟਰੰਪ, ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓਬ੍ਰਾਇਨ, ਵਣਜ ਮੰਤਰੀ ਵਿਲਬਰ ਰਾਸ, ਊਰਜਾ ਮੰਤਰੀ ਡੈਨ ਬ੍ਰੋਲੇਟ ਸਮੇਤ 12 ਮੈਂਬਰੀ ਵਫ਼ਦ ਮੌਜੂਦ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਅੱਡੇ 'ਤੇ ਟਰੰਪ ਅਤੇ ਉਨ੍ਹਾਂ ਦੀ ਪਤਨੀ ਦਾ ਗਰਮਜੋਸ਼ੀ ਨਾ ਸਵਾਗਤ ਕੀਤਾ। ਇਸ ਮਗਰੋਂ ਉਹ ਸਾਬਰਮਤੀ ਆਸ਼ਰਮ ਪੁੱਜੇ। ਇੱਥੇ ਕੁਝ ਸਮਾਂ ਬਿਤਾਉਣ ਮਗਰੋਂ ਉਹ 22 ਕਿਲੋਮੀਟਰ ਲੰਮਾ ਰੋਡ ਸ਼ੋਅ ਕਰਨ ਮਗਰੋਂ ਮੋਟੇਰਾ ਸਟੇਡੀਅਮ ਪਹੁੰਚੇ।
 

ਅਜਿਹਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣਗੇ ਟਰੰਪ :
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡਵਾਈਟ ਡੇਵਿਡ ਆਈਜ਼ਨਹਾਵਰ ਦੀ। ਸਾਲ 1959 'ਚ ਆਈਜ਼ਨਹਾਵਰ ਤਾਜ ਦਾ ਦੀਦਾਰ ਕਰਨ ਆਏ ਸਨ ਪਰ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਨਹੀਂ ਸੀ। ਇਸ ਤੋਂ ਬਾਅਦ 22 ਮਾਰਚ 2000 ਨੂੰ ਉਸ ਵੇਲੇ ਦੇ ਰਾਸ਼ਟਰਪਤੀ ਬਿਲ ਕਲਿੰਟਨ ਤਾਜ ਮਹਿਲ ਨੂੰ ਵੇਖਣ ਲਈ ਆਏ ਸਨ, ਪਰ ਉਨ੍ਹਾਂ ਦੇ ਨਾਲ ਪਤਨੀ ਹਿਲੇਰੀ ਕਲਿੰਟਨ ਨਹੀਂ ਸੀ। ਹਿਲੇਰੀ ਕਲਿੰਟਨ ਉਨ੍ਹਾਂ ਤੋਂ ਪਹਿਲਾਂ ਸਾਲ 1995 'ਚ ਆਪਣੀ ਬੇਟੀ ਨਾਲ ਤਾਜ ਮਹਿਲ ਵੇਖਣ ਆ ਚੁੱਕੀ ਸੀ। ਟਰੰਪ ਨੇ ਇਨ੍ਹਾਂ ਦੋਹਾਂ ਰਾਸ਼ਟਰਪਤੀਆਂ ਤੋਂ ਵੱਖਰੀ ਸਲਾਹ ਬਣਾਉਂਦਿਆਂ ਆਪਣੀ ਪਤਨੀ ਨਾਲ ਤਾਜ ਮਹਿਲ ਨੂੰ ਵੇਖਣ ਦਾ ਫ਼ੈਸਲਾ ਕੀਤਾ ਹੈ। ਟਰੰਪ ਪਤਨੀ ਨਾਲ ਤਾਜ ਮਹਿਲ ਵੇਖਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣਗੇ।

 

ਇਹ ਰਾਸ਼ਟਰਪਤੀ ਭਾਰਤ ਆਏ ਪਰ ਤਾਜ ਮਹਿਲ ਨਹੀਂ ਵੇਖਿਆ :
ਸਾਲ 1962 'ਚ ਉਸ ਸਮੇਂ ਦੇ ਰਾਸ਼ਟਰਪਤੀ ਜੋਨ ਐਫ. ਕੈਨੇਡੀ ਪਤਨੀ ਜੈਕਲੀਨ ਕੈਨੇਡੀ ਨਾਲ ਭਾਰਤ ਆਏ ਸਨ। 1969 'ਚ ਰਿਚਰਡ ਨਿਕਸਨ ਆਪਣੀ ਪਤਨੀ ਪੈਟ੍ਰੀਸ਼ਿਆ ਨਿਕਸਨ ਨਾਲ ਭਾਰਤ ਆਏ ਸਨ। 1978 ਵਿੱਚ ਰਾਸ਼ਟਰਪਤੀ ਜਿੰਮੀ ਕਾਰਟਰ ਆਪਣੀ ਪਤਨੀ ਰੋਜ਼ੇਲਿਨ ਕਾਰਟਰ ਨਾਲ ਆਏ ਸਨ। 2006 ਵਿੱਚ ਰਾਸ਼ਟਰਪਤੀ ਜਾਰਜ ਡਬਲਿਯੂ ਬੁਸ਼ ਅਤੇ ਉਨ੍ਹਾਂ ਦੀ ਪਤਨੀ ਲਾਰਾ ਬੁਸ਼ ਆਏ ਸਨ। ਸਾਲ 2010 ਅਤੇ 2015 'ਚ ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਭਾਰਤ ਆਏ ਸਨ। ਇਹ ਸਾਰੇ ਰਾਸ਼ਟਰਪਤੀ ਤਾਜ ਮਹਿਲ ਵੇਖਣ ਲਈ ਨਹੀਂ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: US President Donald Trump and first lady Melania Trump ready for tour of Taj Mahal