ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੋ ਦਿਨੀਂ ਭਾਰਤ ਦੌਰੇ 'ਤੇ ਪਹੁੰਚ ਚੁੱਕੇ ਹਨ। ਗੁਜਰਾਤ ਦੇ ਮੋਟੇਰਾ ਸਟੇਡੀਅਮ ਪਹੁੰਚਣ 'ਤੇ ਪੀਐਮ ਮੋਦੀ ਨੇ ਨਮਸਤੇ ਟਰੰਪ, ਨਮਸਤੇ ਟਰੰਪ ਕਹਿ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਭਾਰਤੀ ਪ੍ਰਧਾਨ ਮੰਤਰੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ।
ਸਟੇਜ਼ ਤੋਂ ਡੋਨਾਲਡ ਟਰੰਪ ਨੇ ਭਾਰਤ ਦੀਆਂ ਖੂਬੀਆਂ ਬਾਰੇ ਦੱਸਦਿਆਂ ਹਿੰਦੀ ਸਿਨੇਮਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਬਾਲੀਵੁੱਡ ਨੂੰ ਲੈ ਕੇ ਵਿਦੇਸ਼ 'ਚ ਪਸੰਦ ਕੀਤਾ ਜਾਂਦਾ ਹੈ। ਟਰੰਪ ਨੇ ਕਿਹਾ “ਇਹ ਉਹ ਦੇਸ਼ ਹੈ ਜਿੱਥੇ ਹਰ ਸਾਲ 2000 ਤੋਂ ਵੱਧ ਫਿਲਮਾਂ ਬਣਦੀਆਂ ਹਨ। ਇਹ ਟੈਲੇਂਟ ਅਤੇ ਕ੍ਰਿਏਟਿਵਿਟੀ ਦਾ ਕੇਂਦਰ ਹੈ, ਜਿਸ ਨੂੰ ਬਾਲੀਵੁੱਡ ਵਜੋਂ ਜਾਣਿਆ ਜਾਂਦਾ ਹੈ। ਦੇਸ਼-ਵਿਦੇਸ਼ ਦੇ ਲੋਕ ਡੀਡੀਐਲਜੇ ਅਤੇ ਸ਼ੋਲੇ ਜਿਹੀ ਫਿਲਮਾਂ ਨੂੰ ਖੂਬ ਪਸੰਦ ਕਰਦੇ ਹਨ।"
Trump lauds Bollywood with special shout out to 'DDLJ', 'Sholay' at 'Namaste Trump' event
— ANI Digital (@ani_digital) February 24, 2020
Read @ANI story | https://t.co/wmCf6nXf5w pic.twitter.com/uqKtnE6yr8
ਟਰੰਪ ਤੋਂ ਪਹਿਲਾਂ ਬਰਾਕ ਓਬਾਮਾ ਵੀ ਜਨਤਕ ਸਟੇਜ਼ ਤੋਂ ਡੀਡੀਐਲਜੇ ਦੀ ਸ਼ਲਾਘਾ ਕਰ ਚੁੱਕੇ ਹਨ। ਬਰਾਕ ਓਬਾਮਾ ਨੇ ਸਾਲ 2015 'ਚ ਇਹ ਫਿਲਮ ਦਾ ਜ਼ਿਕਰ ਕੀਤਾ ਸੀ। ਰੋਮਾਂਸ ਕਿੰਗ ਸ਼ਾਹਰੁਖ ਖਾਨ ਅਤੇ ਅਦਾਕਾਰਾ ਕਾਜੋਲ ਦੀ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' 19 ਅਕਤੂਬਰ 1995 ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੁੰਬਈ ਦੇ ਇੱਕ ਸਿਨੇਮਾ ਘਰ 'ਚ ਇਹ ਫਿਲਮ ਕਈ ਸਾਲ ਤਕ ਰੋਜ਼ਾਨਾ ਵਿਖਾਈ ਜਾਂਦੀ ਰਹੀ।
ਡੋਨਾਲਡ ਟਰੰਪ ਨੇ ਅਮਿਤਾਭ ਬੱਚਨ, ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਫਿਲਮ 'ਸ਼ੋਲੇ' ਦਾ ਵੀ ਜ਼ਿਕਰ ਕੀਤਾ। ਦੱਸ ਦੇਈਏ ਕਿ ਸ਼ੋਲੇ ਫਿਲਮ ਨੂੰ ਭਾਰਤੀ ਸਿਨੇਮਾ ਵਿੱਚ ਕਲਟ ਫਿਲਮ ਦਾ ਸਥਾਨ ਪ੍ਰਾਪਤ ਹੈ। ਇਹ ਫਿਲਮ 1975 ਵਿੱਚ ਰਿਲੀਜ਼ ਹੋਈ ਸੀ। ਫਿਲਮ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਸ਼ੋਲੇ ਸ਼ਾਇਦ ਉਹ ਫਿਲਮ ਹੈ ਜਿਸ ਦਾ ਮੁੱਖ ਖਲਨਾਇਕ ਦਾ ਕਿਰਦਾਰ ਦੇਸ਼ 'ਚ ਸਭ ਤੋਂ ਮਸ਼ਹੂਰ ਹੈ। ਰਮੇਸ਼ ਸਿੱਪੀ ਦੁਆਰਾ ਨਿਰਦੇਸ਼ਿਤ ਫਿਲਮ ਸ਼ੋਲੇ ਦੀ ਕਹਾਣੀ ਸਲੀਮ-ਜਾਵੇਦ ਨੇ ਲਿਖੀ ਸੀ। ਫਿਲਮ ਨੇ 350 ਮਿਲੀਅਨ ਦਾ ਕਾਰੋਬਾਰ ਕੀਤਾ ਸੀ।