ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੋਨਾਲਡ ਟਰੰਪ ਨੇ ਭਾਰਤੀ ਸਨਅਤਕਾਰਾਂ ਨਾਲ ਕੀਤੀ ਮੁਲਾਕਾਤ, ਨਿਵੇਸ਼ ਦਾ ਦਿੱਤਾ ਸੱਦਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਭਾਰਤੀ ਉਦਯੋਗ ਨੂੰ ਆਪਣੇ ਦੇਸ਼ ਵਿੱਚ ਵਧੇਰੇ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਰੋਬਾਰ ਨਾਲ ਜੁੜੇ ਕਾਨੂੰਨ ਵਿਵਸਥਾ ਨੂੰ ਢਿੱਲ ਦੇਣ ਦਾ ਵਾਅਦਾ ਵੀ ਕੀਤਾ। ਟਰੰਪ ਸਰਕਾਰ ਅਮਰੀਕੀ ਅਰਥਚਾਰੇ ਨੂੰ ਤੇਜ਼ ਕਰਨ ਲਈ ਵਧੇਰੇ ਆਲਮੀ ਨਿਵੇਸ਼ਕਾਂ ਨੂੰ ਆਕਰਸ਼ਤ ਕਰਨਾ ਚਾਹੁੰਦੀ ਹੈ।

 

ਅੱਜ ਉਨ੍ਹਾਂ ਨੇ ਦਿੱਲੀ ਵਿੱਚ ਭਾਰਤੀ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ। ਇਸ ਵਿੱਚ, ਉਸ ਨੇ ਅਮਰੀਕਾ ਵਿੱਚ ਨਿਵੇਸ਼ ਲਈ ਨਿਯਮਾਂ ਵਿੱਚ ਸੁਧਾਰ ਅਤੇ ਸਰਲ ਬਣਾਉਣ ਦਾ ਭਰੋਸਾ ਦਿੱਤਾ।

 

ਬੈਠਕ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ, ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਕਰਨ ਅਤੇ ਆਦਿਤਿਆ ਬਿਰਲਾ ਸਮੂਹ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਵਰਗੇ ਭਾਰਤੀ ਉੱਦਮੀਆਂ ਨੇ ਸ਼ਿਰਕਤ ਕੀਤੀ।

 

ਸਨਅਤਕਾਰਾਂ ਨੇ ਉਨ੍ਹਾਂ ਦੇ ਨਿਵੇਸ਼ ਬਾਰੇ ਜਾਣਕਾਰੀ ਦਿੱਤੀ
 

ਭਾਰਤੀ ਉਦਯੋਗ ਨੇ ਅਮਰੀਕੀ ਰਾਸ਼ਟਰਪਤੀ ਨੂੰ ਉਸ ਦੇ ਕਾਰੋਬਾਰ ਅਤੇ ਉਥੇ ਹੋ ਰਹੇ ਨਿਵੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਹਾਡੀ ਸਫਲਤਾ ਲਈ ਵਧਾਈ। ਉਮੀਦ ਹੈ ਕਿ ਤੁਸੀਂ ਅਮਰੀਕਾ ਆਓਗੇ ਅਤੇ ਵਧੇਰੇ ਨਿਵੇਸ਼ ਕਰੋਗੇ। ਮੈਂ ਇਸ ਨਿਵੇਸ਼ ਨੂੰ ਅਰਬ ਡਾਲਰ ਵਜੋਂ ਨਹੀਂ, ਬਲਕਿ ਰੁਜ਼ਗਾਰ ਪੈਦਾ ਕਰਨ ਦੇ ਰੂਪ ਵਿੱਚ ਵੇਖ ਰਿਹਾ ਹਾਂ।

 

ਟਰੰਪ ਨੇ ਕਾਨੂੰਨ 'ਚ ਢਿੱਲ ਦੇਣ ਦਾ ਕੀਤਾ ਵਾਅਦਾ
 

ਜਦੋਂ ਉਦਯੋਗ ਜਗਤ ਨੇ ਕਿਹਾ ਕਿ ਅਮਰੀਕਾ ਵਿੱਕ ਖਾਸਕਰ ਪ੍ਰਸ਼ਾਸਨਿਕ ਅਤੇ ਵਿਧਾਨਕ ਮਾਹੌਲ ਵਿੱਚ ਨਿਯਮਕ ਚੁਣੌਤੀਆਂ ਬਣੀਆਂ ਹੋਈਆਂ ਹਨ ਤਾਂ ਟਰੰਪ ਨੇ ਕਿਹਾ ਕਿ ਕੁਝ ਨਿਯਮਾਂ ਨੂੰ ਵਿਧਾਨਿਕ ਪ੍ਰਕਿਰਿਆ ਤੋਂ ਹਟਾਉਣਾ ਪਵੇਗਾ। ਅਸੀਂ ਬਹੁਤ ਸਾਰੇ ਨਿਯਮਾਂ ਨੂੰ ਖ਼ਤਮ ਕਰਨ ਜਾ ਰਹੇ ਹਾਂ। ਤੁਸੀਂ ਫਰਕ ਵੇਖੋਗੇ ਅਤੇ ਤੁਹਾਨੂੰ ਇਹ ਚੰਗਾ ਲੱਗੇਗਾ। ਉਨ੍ਹਾਂ ਨੇ ਅਮਰੀਕਾ ਅਤੇ ਭਾਰਤ ਦੀਆਂ ਕੰਪਨੀਆਂ ਨੂੰ ਇੱਕ ਦੂਜੇ ਦੇ ਦੇਸ਼ਾਂ ਵਿੱਚ ਨਿਵੇਸ਼ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰਾਂ ਸਿਰਫ ਰੁਜ਼ਗਾਰ ਪੈਦਾ ਕਰਨ ਵਿੱਚ ਸਹਾਇਤਾ ਕਰ ਸਕਦੀਆਂ ਹਨ। ਇਹ ਨਿੱਜੀ ਉਦਯੋਗ ਹੈ ਜੋ ਅਸਲ ਵਿੱਚ ਨੌਕਰੀਆਂ ਪ੍ਰਦਾਨ ਕਰਦਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US President Donald Trump meets Indian Businessmen in New Delhi