ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਅਮਰੀਕਾ ਵਿਚਕਾਰ 3 ਅਰਬ ਡਾਲਰ ਦੇ ਰੱਖਿਆ ਸਮਝੌਤੇ ਨੂੰ ਮਨਜ਼ੂਰੀ

ਹੈਦਰਾਬਾਦ ਹਾਊਸ ਵਿੱਚ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ। 

 

ਸੰਯੁਕਤ ਪ੍ਰੈਸ ਕਾਨਫ਼ਰੰਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਨੇ ਭਾਰਤ ਨਾਲ 3 ਅਰਬ ਡਾਲਰ ਦੇ ਰੱਖਿਆ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
 

ਸੰਯੁਕਤ ਪ੍ਰੈਸ ਕਾਨਫ਼ਰੰਸ ਦੀ ਸਮਾਪਤੀ ਤੋਂ ਬਾਅਦ ਟਰੰਪ ਅਤੇ ਮੋਦੀ ਇੱਕ ਵਾਰ ਫਿਰ ਹੈਦਰਾਬਾਦ ਹਾਊਸ ਦੇ ਅੰਦਰ ਚਲੇ ਗਏ ਹਨ। ਹੁਣ ਦੋਵੇਂ ਇਕੱਠੇ ਲੰਚ ਕਰਨਗੇ। ਇਸ ਤੋਂ ਬਾਅਦ ਟਰੰਪ ਇੱਕ ਵਾਰ ਫਿਰ ਸ਼ਾਮ 5 ਵਜੇ ਮੀਡੀਆ ਨੂੰ ਸੰਬੋਧਤ ਕਰਨਗੇ।

 

ਹਮੇਸ਼ਾ ਇਸ ਸ਼ਾਨਦਾਰ ਸਵਾਗਤ ਨੂੰ ਯਾਦ ਰੱਖਾਂਗਾ - ਟਰੰਪ
ਸੰਯੁਕਤ ਪ੍ਰੈਸ ਕਾਨਫਰੰਸ ਵਿੱਚ ਡੋਨਾਲਡ ਟਰੰਪ ਨੇ ਕਿਹਾ, "ਤੁਹਾਡੇ ਇਸ ਸਵਾਗਤ ਲਈ ਧੰਨਵਾਦ। ਮੈਂ ਭਾਰਤ ਦੀ ਮੇਜ਼ਬਾਨੀ, ਮਹਿਮਾਨ ਨਵਾਜ਼ੀ ਅਤੇ ਪਿਆਰ ਵੇਖ ਕੇ ਹੈਰਾਨ ਤੇ ਖੁਸ਼ ਹਾਂ। ਤੁਹਾਡੇ ਗ੍ਰਹਿ ਰਾਜ (ਗੁਜਰਾਤ ਪੀ.ਐਮ. ਮੋਦੀ) 'ਚ ਲੋਕਾਂ ਵੱਲੋਂ ਕੀਤਾ ਸ਼ਾਨਦਾਰ ਸਵਾਗਤ ਹਮੇਸ਼ਾ ਯਾਦ ਰੱਖਾਂਗਾ।

 

 

ਟਰੰਪ ਨੇ ਕਿਹਾ ਕਿ ਇਹ ਦੌਰਾ ਦੋਵਾਂ ਦੇਸ਼ਾਂ ਲਈ ਬਹੁਤ ਵਧੀਆ ਰਿਹਾ ਹੈ। ਅਸੀਂ ਨਸ਼ਾ ਤਸਕਰੀ ਨੂੰ ਰੋਕਣ ਅਤੇ ਭਾਰਤ ਦੀ ਊਰਜਾ ਲੋੜਾਂ ਦੀ ਪੂਰਤੀ ਲਈ ਭਾਰਤ ਨਾਲ ਸਮਝੌਤੇ 'ਤੇ ਪਹੁੰਚਣ ਲਈ ਵਚਨਬੱਧ ਹਾਂ।
 

ਟਰੰਪ ਨੇ ਕਿਹਾ, "ਭਾਰਤ ਅਤੇ ਅਮਰੀਕਾ ਅੱਤਵਾਦ ਵਿਰੁੱਧ ਹੋਰ ਵੱਧ ਮਜ਼ਬੂਤੀ ਨਾਲ ਲੜਨਗੇ। ਅਸੀਂ ਦੋਵਾਂ ਦੇਸ਼ਾਂ 'ਚ ਭਾਈਵਾਲੀ ਨੂੰ ਵਧਾਵਾਂਗੇ।

 

ਤੇਲ ਅਤੇ ਗੈਸ ਲਈ ਅਮਰੀਕਾ ਇੱਕ ਮਹੱਤਵਪੂਰਣ ਸਰੋਤ ਬਣਿਆ : ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ 'ਚ ਕਿਹਾ, "ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਪ੍ਰਤੀਨਿਧੀ ਮੰਡਲ ਦਾ ਭਾਰਤ 'ਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਮੈਨੂੰ ਖਾਸ ਤੌਰ 'ਤੇ ਖੁਸ਼ੀ ਹੈ ਕਿ ਉਹ ਇਸ ਯਾਤਰਾ' ਤੇ ਆਪਣੇ ਪਰਿਵਾਰ ਨਾਲ ਆਏ ਹਨ। ਰਾਸ਼ਟਰਪਤੀ ਟਰੰਪ ਅਤੇ ਮੇਰੇ ਵਿਚਕਾਰ ਪਿਛਲੇ 8 ਮਹੀਨਿਆਂ ਵਿੱਚ ਇਹ ਪੰਜਵੀਂ ਮੁਲਾਕਾਤ ਹੈ। ਮੋਟੇਰਾ ਵਿੱਚ ਰਾਸ਼ਟਰਪਤੀ ਟਰੰਪ ਦਾ ਪ੍ਰੋਗਰਾਮ ਹਮੇਸ਼ਾ ਯਾਦ ਰਹੇਗਾ। ਇਹ ਸਪੱਸ਼ਟ ਹੋ ਗਿਆ ਕਿ ਅਮਰੀਕਾ ਅਤੇ ਭਾਰਤ ਵਿਚਾਲੇ ਸਬੰਧ ਨਾ ਸਿਰਫ਼ ਦੋ ਸਰਕਾਰਾਂ ਵਿਚਾਲੇ ਹੈ, ਸਗੋਂ ਲੋਕਾਂ 'ਤੇ ਅਧਾਰਤ ਹੈ। ਅੱਜ ਸਾਡੇ ਵਿਚਾਰ ਵਟਾਂਦਰੇ ਵਿੱਚ ਰੱਖਿਆ, ਟੈਕਨੋਲੋਜੀ, ਵਪਾਰਕ ਸਬੰਧਾਂ ਅਤੇ ਪੀਪਲ ਤੋਂ ਪੀਪਲ ਸਬੰਧਾਂ ਬਾਰੇ ਗੱਲਬਾਤ ਕੀਤੀ ਗਈ। ਸਾਡੇ ਵਿਚਕਾਰ ਰੱਖਿਆ ਸਹਿਯੋਗ ਮਹੱਤਵਪੂਰਨ ਹੈ। ਸਾਡੇ ਡਿਫੈਂਸ ਮੈਨੂਫੈਕਚਰ ਇੱਕ-ਦੂਜੇ ਦੀ ਸਪਲਾਈ ਚੇਨ ਦਾ ਹਿੱਸਾ ਬਣ ਰਹੇ ਹਨ।

 

 

ਮੋਦੀ ਨੇ ਕਿਹਾ, "ਇਹ ਮੁਲਾਕਾਤ 21ਵੀਂ ਸਦੀ ਦੀਆਂ ਸਭ ਤੋਂ ਮਹੱਤਵਪੂਰਣ ਸਾਂਝੇਦਾਰੀਆਂ ਵਿੱਚੋਂ ਇੱਕ ਹੈ ਅਤੇ ਇਸ ਲਈ ਅੱਜ ਰਾਸ਼ਟਰਪਤੀ ਟਰੰਪ ਅਤੇ ਮੈਂ ਆਪਣੇ ਸਬੰਧਾਂ ਨੂੰ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਅੱਜ ਅਸੀਂ ਅੱਤਵਾਦ ਦੇ ਹਮਾਇਤੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਆਪਣੀਆਂ ਕੋਸ਼ਿਸ਼ਾਂ ਵਧਾਉਣ ਦਾ ਫੈਸਲਾ ਕੀਤਾ ਹੈ। ਅੱਜ ਅਸੀਂ ਗੰਭੀਰ ਸਮੱਸਿਆਵਾਂ ਜਿਵੇਂ ਨਸ਼ਾ ਤਸਕਰੀ, ਨਾਰਕੋ-ਅੱਤਵਾਦ ਅਤੇ ਸੰਗਠਿਤ ਅਪਰਾਧ ਬਾਰੇ ਇਕ ਨਵੇਂ ਮੈਕੇਨਿਜ਼ਮ 'ਤੇ ਵੀ ਸਹਿਮਤ ਹੋਏ ਹਾਂ। ਸਾਡੀ ਸਟ੍ਰੇਟੈਜ਼ਿਕ ਐਨਰਜ਼ੀ ਪਾਟਨਰਸ਼ਿੱਪ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਅਮਰੀਕਾ ਤੇਲ ਅਤੇ ਗੈਸ ਲਈ ਭਾਰਤ ਦਾ ਇੱਕ ਬਹੁਤ ਮਹੱਤਵਪੂਰਨ ਸਰੋਤ ਬਣ ਗਿਆ ਹੈ। ਅਸੀਂ ਇਕ ਵੱਡੇ ਵਪਾਰਕ ਸੌਦੇ ਬਾਰੇ ਗੱਲ ਕਰਾਂਗੇ।"

 

 

ਮੋਦੀ ਨੇ ਕਿਹਾ, “ਪਿਛਲੇ 3 ਸਾਲਾਂ ਵਿੱਚ ਕਾਰੋਬਾਰ 'ਚ ਡਬਲ ਡਿਜ਼ੀਟ 'ਚ ਵਾਧਾ ਹੋਇਆ ਹੈ। ਜਿੱਥੋਂ ਤੱਕ ਦੁਵੱਲੇ ਵਪਾਰ ਦਾ ਸਬੰਧ ਹੈ, ਦੋਵਾਂ ਦੇਸ਼ਾਂ ਵਿਚਕਾਰ ਸਕਾਰਾਤਮਕ ਗੱਲਬਾਤ ਹੋਈ ਹੈ। ਅਸੀਂ ਇਕ ਵੱਡੇ ਵਪਾਰਕ ਸੌਦੇ ਨੂੰ ਸ਼ੁਰੂ ਕਰਨ ਲਈ ਵੀ ਸਹਿਮਤ ਹੋਏ ਹਾਂ। ਇਹ ਸਕਾਰਾਤਮਕ ਨਤੀਜੇ ਦੇਵੇਗਾ।"

 

ਟਰੰਪ-ਮੋਦੀ ਵਿਚਕਾਰ ਮੀਟਿੰਗ ਖਤਮ, ਕਈ ਮੁੱਦਿਆਂ 'ਤੇ ਕੀਤੀ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਹੈਦਰਾਬਾਦ ਹਾਊਸ ਵਿੱਚ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਇੱਕ ਸਾਂਝਾ ਬਿਆਨ ਵੀ ਦਿੱਤਾ। 

ਟਰੰਪ ਨੇ ਕਿਹਾ, "ਆਖਰੀ 2 ਦਿਨ ਸ਼ਾਨਦਾਰ ਰਹੇ। ਖ਼ਾਸਕਰ ਬੀਤੇ ਦਿਨ ਮੋਟੇਰਾ ਸਟੇਡੀਅਮ ਵਿੱਚ। ਇਹ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ। ਉੱਥੇ 1.25 ਮਿਲੀਅਨ ਲੋਕ ਸਨ। ਉਹ ਤੁਹਾਨੂੰ ਬਹੁਤ ਪਿਆਰ ਕਰਦੇ ਹਨ। ਜਦੋਂ ਵੀ ਮੈਂ ਮੋਦੀ ਦਾ ਨਾਂਅ ਲੈਂਦਾ, ਉਹ ਖੁਸ਼ੀ ਨਾਲ ਰੌਲਾ ਪਾਉਣ ਲੱਗ ਪੈਂਦੇ ਸਨ।"
 

 

ਮੋਦੀ ਨੇ ਕਿਹਾ, "ਮੈਂ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਪ੍ਰਤੀਨਿਧੀ ਮੰਡਲ ਦਾ ਸਵਾਗਤ ਕਰਦਾ ਹਾਂ। ਮੈਂ ਜਾਣਦਾ ਹਾਂ ਕਿ ਟਰੰਪ ਇਨ੍ਹੀਂ ਦਿਨੀਂ ਕਾਫ਼ੀ ਵਿਅਸਤ ਹਨ। ਤੁਸੀਂ ਭਾਰਤ ਆਏ, ਮੈਂ ਇਸ ਦੇ ਲਈ ਤੁਹਾਡਾ ਧੰਨਵਾਦੀ ਹਾਂ।"

 

 

ਟਰੰਪ-ਮੋਦੀ ਵਿਚਕਾਰ ਗੱਲਬਾਤ ਜਾਰੀ 

ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਰਾਸ਼ਟਰਪਤੀ ਡੋਨਾਲਡ ਟਰੰਪ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਗਤ ਕੀਤਾ। ਮੋਦੀ ਅਤੇ ਟਰੰਪ ਵਿਚਕਾਰ ਦੁਵੱਲੀ ਗੱਲਬਾਤ ਸ਼ੁਰੂ ਹੋ ਗਈ ਹੈ। ਰੱਖਿਆ ਸੌਦੇ ਤੋਂ ਇਲਾਵਾ ਕਈ ਸੌਦਿਆਂ 'ਤੇ ਦਸਤਖਤ ਕੀਤੇ ਜਾਣ ਦੀ ਉਮੀਦ ਹੈ।

 

 

ਟਰੰਪ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੇਲਾਨੀਆ ਨੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। 

 

 

ਟਰੰਪ ਨੇ ਵਿਜ਼ੀਟਰ ਬੁੱਕ 'ਚ ਸੰਦੇਸ਼ ਲਿਖਿਆ
ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਜਘਾਟ ਵਿਖੇ ਵਿਜ਼ੀਟਰ ਬੁੱਕ 'ਚ  ਇੱਕ ਸੰਦੇਸ਼ ਲਿਖਿਆ ਅਤੇ ਦਸਤਖਤ ਕੀਤੇ। ਮੇਲਾਨੀਆ ਆਪਣੇ ਪਤੀ ਨਾਲ ਖੜੀ ਸੀ। ਇਸ ਤੋਂ ਬਾਅਦ ਮੇਲਾਨੀਆ ਨੇ ਵਿਜ਼ੀਟਰ ਬੁੱਕ 'ਚ ਸੰਦੇਸ਼ ਲਿਖਿਆ।

 

ਡੋਨਾਲਡ ਟਰੰਪ ਨੂੰ ਦਿੱਤਾ ਗਾਰਡ ਆਫ਼ ਆਨਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦਾ ਅੱਜ ਮੰਗਲਵਾਰ ਨੂੰ ਦੂਜਾ ਦਿਨ ਹੈ। ਡੋਨਾਲਡ ਟਰੰਪ ਦਾ ਸਵੇਰੇ 10 ਵਜੇ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। 

 


 

 

ਇੱਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਨ੍ਹਾਂ ਦੀ ਪਤਨੀ ਸਰਲਾ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਨਾਲਡ ਟਰੰਪ ਦਾ ਸਵਾਗਤ ਕੀਤਾ। ਫਿਰ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਡੋਨਲਡ ਟਰੰਪ ਦੇ ਨਾਲ ਉਨ੍ਹਾਂ ਦੀ ਧੀ ਇਵਾਂਕਾ ਅਤੇ ਪਤਨੀ ਮੇਲਾਨੀਆ ਵੀ ਮੌਜੂਦ ਸਨ। ਜਦੋਂ ਟਰੰਪ ਰਾਸ਼ਟਰਪਤੀ ਭਵਨ ਪਹੁੰਚੇ ਤਾਂ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਦਾ ਸਵਾਗਤ ਕੀਤਾ।
 

 

ਇਸ ਤੋਂ ਬਾਅਦ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਰਾਜਘਾਟ ਜਾਣਗੇ। ਇੱਥੇ ਉਹ ਰਾਸ਼ਟਰ ਪਿਤਾ ਨੂੰ ਮੱਥਾ ਟੇਕਣਗੇ। ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਟਰੰਪ ਹੈਦਰਾਬਾਦ ਹਾਊਸ 'ਚ ਮਿਲਣਗੇ। ਦੋਵਾਂ ਦੇਸ਼ਾਂ ਦੇ ਵਫਦ ਵੀ ਇਥੇ ਮੌਜੂਦ ਰਹਿਣਗੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US president donald trump second day visit of India