ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਟਰੰਪ ਨੇ ਪਤਨੀ ਮੇਲਾਨੀਆ ਨਾਲ ਤਾਜ ਮਹਿਲ ਦੇ ਕੀਤੇ ਦੀਦਾਰ

ਦੋ ਦਿਨਾਂ ਭਾਰਤ ਦੀ ਯਾਤਰਾ ਲਈ ਸੋਮਵਾਰ ਨੂੰ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਗਰਾ ਦੇ ਤਾਜ ਮਹਿਲ ਦੇ ਦੀਦਾਰ ਕਰਨ ਪੁੱਜੇ। ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਅਤੇ ਬੇਟੀ ਇਨਵਾਕਾ ਤੇ ਉਨ੍ਹਾਂ ਦੇ ਪਤੀ ਵੀ ਮੌਜੂਦ ਸਨ। ਡੋਨਾਲਡ ਟਰੰਪ ਨੇ ਤਾਜ ਮਹਿਲ ਦੀ ਵਿਜ਼ਿਟਰ ਬੁੱਕ ਚ ਤਾਜ ਮਹਿਲ ਦੇਖਣ ਮਗਰੋਂ ਸੰਦੇਸ਼ ਵੀ ਲਿਖਿਆ ਸੀ। ਪੀਐਮ ਮੋਦੀ ਨੇ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੂੰ ਤਾਜ ਮਹਿਲ ਦੇ ਪਿਛੋਕੜ ਬਾਰੇ ਕਈ ਅਹਿਮ ਜਾਣਕਾਰੀਆਂ ਦਿੱਤੀਆਂ।

 

 

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਰਾਸ਼ਟਰਪਤੀ ਟਰੰਪ ਦੇ ਸਵਾਗਤ ਲਈ ਹਵਾਈ ਅੱਡੇ 'ਤੇ ਮੌਜੂਦ ਸਨ। ਡੋਨਾਲਡ ਟਰੰਪ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਲੋਕਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਆਗਰਾ ਪਹੁੰਚੇ ਸਨ। ਤਾਜ ਮਹਿਲ ਦੇ ਦੀਦਾਰ ਕਰਦਿਆਂ ਟਰੰਪ ਤੇ ਉਨ੍ਹਾਂ ਦਾ ਪਰਿਵਾਰ ਬੇਹਦ ਖੁਸ਼ ਨਜ਼ਰ ਆ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵੱਖੋ ਵੱਖ ਅੰਦਾਜ਼ ਚ ਕਈ ਤਸਵੀਰਾਂ ਵੀ ਖਿੱਚਵਾਈਆਂ।

 

 

ਆਪਣੇ ਸੰਬੋਧਨ ਵਿਚ ਪੀਐਮ ਮੋਦੀ ਨੇ ਕਿਹਾ ਕਿ ਅੱਜ ਮੋਟੇਰਾ ਸਟੇਡੀਅਮ ਚ ਇਕ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ, ਅੱਜ ਅਸੀਂ ਇਤਿਹਾਸ ਨੂੰ ਵੀ ਦੁਹਰਾਉਂਦੇ ਹੋਏ ਵੇਖ ਰਹੇ ਹਾਂ। ਟਰੰਪ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਨਮਸਤੇ ਨਾਲ ਕੀਤੀ ਅਤੇ ਕਿਹਾ ਕਿ ਭਾਰਤ ਦੀ ਵਿਭਿੰਨਤਾ ਬੇਮਿਸਾਲ ਹੈ।

 

 

 

 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
.
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US President Trump visited the Taj Mahal in Agra