ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰੁਣਾਚਲ ਪ੍ਰਦੇਸ਼ ’ਚ ਚੀਨ ਬਾਰਡਰ ’ਤੇ ਭਾਰਤ ਦੀ ਰਾਖੀ ਕਰਨਗੀਆਂ ਅਮਰੀਕੀ ਤੋਪਾਂ

ਅਰੁਣਾਚਲ ਪ੍ਰਦੇਸ਼ ’ਚ ਚੀਨ ਬਾਰਡਰ ’ਤੇ ਭਾਰਤ ਦੀ ਰਾਖੀ ਕਰਨਗੀਆਂ ਅਮਰੀਕੀ ਤੋਪਾਂ

ਚੀਨ ਦੇ ਰਾਸ਼ਟਰਤੀ ਸ਼ੀ ਜਿਨਪਿੰਗ ਦੇ ਭਾਰਤ ਦੌਰੇ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਅਰੁਣਾਚਲ ਪ੍ਰਦੇਸ਼ ’ਚ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਕਦਮ ਨਾਲ ਮੌਜੂਦਾ ਮੋਦੀ ਸਰਕਾਰ ਚੀਨ ਦੇ ਰਾਸ਼ਟਰਪਤੀ ਨੂੰ ਇੱਕ ਸਪੱਸ਼ਟ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਅਰੁਣਾਚਲ ਪ੍ਰਦੇਸ਼ ਯਕੀਨੀ ਤੌਰ ’ਤੇ ਭਾਰਤ ਦਾ ਅਟੁੱਟ ਅੰਗ ਹੈ।

 

 

ਕੇਂਦਰ ਸਰਕਾਰ ਹੁਣ ਅਰੁਣਾਚਲ ਪ੍ਰਦੇਸ਼ ’ਚ ਚੀਨ ਨਾਲ ਸਰਹੱਦ ਉੱਤੇ ਅਸਲ ਕੰਟਰੋਲ ਰੇਖਾ ਵੁੱਤੇ ਆਪਣੇ ਤੋਪਖਾਨੇ ਦੀ ਤਾਕਤ ਵਧਾ ਰਿਹਾ ਹੈ। ਇਸ ਲਹੀ ਅਮਰੀਕਾ ਤੋਂ ਖ਼ਰੀਦੀ ਗਈ ਐੱਮ–777 ਅਲਟ੍ਰਾ ਲਾਈਟ ਹੌਵਿਟਜ਼ਰ ਤੋਪਾਂ ਤਾਇਨਾਤ ਕੀਤੀਆਂ ਜਾਣਗੀਆਂ। ਲੱਦਾਖ਼ ਦੇ ਉੱਤਰੀ ਸੈਕਟਰ ਤੇ ਅਰੁਣਾਚਲ ਪ੍ਰਦੇਸ਼ ਵਿੱਚ ਪੂਰਬੀ ਸੈਕਟਰ ਉੱਤੇ ਸਰਹੱਦ ਨੂੰ ਮਜ਼ਬੁਤੀ ਦੇਣ ਲਈ ਭਾਰਤ ਹੁਣ ਅਮਰੀਕਾ ਤੋਂ 145 ਐੱਮ–777 ਖ਼ਰੀਦ ਰਿਹਾ ਹੈ।

 

 

ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਐੱਮ–777 ਤੋਪਾਂ ਦੀ ਤਾਇਨਾਤੀ ਤੋਂ ਪਹਿਲਾਂ ਪੂਰਬੀ ਅਰੁਣਾਚਲ ਪ੍ਰਦੇਸ਼ ਵਿੱਚ ਤਾਇਨਾਤ ਆਰਟਿਲਰੀ ਰੈਜਿਮੈਂਟਸ ਨੂੰ ਇਨ੍ਹਾਂ ਨੂੰ ਚਲਾਉਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਭਾਰਤੀ ਫ਼ੌਜ ਦੇ ਇੱਕ ਅਧਿਕਾਰੀ ਮੁਤਾਬਕ ਸਾਲ 2019 ਦੇ ਅੰਤ ਤੱਕ ਚੀਨ ਸਰਹੱਦ ਉੱਤੇ ਤਾਇਨਾਤ ਹੋਣ ਵਾਲੀਆਂ ਤੋਪਾਂ ਰਾਹੀਂ ਫ਼ੌਜ ਦੀ ਤਾਕਤ ਕਈ ਗੁਣਾ ਵਧ ਜਾਵੇਗੀ।

 

 

ਖ਼ਾਸ ਤੌਰ ਉੱਤੇ ਅਰੁਣਾਚਲ ਪ੍ਰਦੇਸ਼ ਵਿੱਚ ਨਾਜ਼ੁਕ ਸਮਝੇ ਜਾਂਦੇ ਇਲਾਕਿਆਂ ਤਵਾਂਗ, ਕਾਮੇਂਗ ਤੇ ਵਾਲੋਂਗ ਜਿਹੇ ਖੇਤਰਾਂ ਵਿੱਚ ਇਹ ਤੋਪਾਂ ਤਾਇਨਾਤ ਕੀਤੀਆਂ ਜਾ ਸਕਦੀਆਂ ਹਨ।

 

 

ਇੰਥੇ ਵਰਨਣਯੋਗ ਹੈ ਕਿ ਕੇਂਦਰ ਸਰਕਾਰ ਨੇ ਨਵੰਬਰ 2016 ’ਚ 145 ਐੱਮ–777 ਖ਼ਰੀਦਣ ਲਈ ਅਮਰੀਕਾ ਨਾਲ 5,070 ਕਰੋੜ ਰੁਪਏ ਦਾ ਸਮਝੌਤਾ ਕੀਤਾ ਸੀ। ਇਸ ਸੌਦੇ ਅਧੀਨ 25 ਤੋਪਾਂ ਪੂਰੀ ਤਰ੍ਹਾਂ ਤਿਆਰ ਹਾਲਤ ਵਿੱਚ ਦਿੱਤੀਆਂ ਜਾਣਗੀਆਂ; ਜਦ ਕਿ ਬਾਕੀ 120 ਦੀ ਅਸੈਂਬਲਿੰਗ ਭਾਰਤ ਵਿੰਚ ਮਹਿੰਦਰਾ ਦੀ ਭਾਈਵਾਲੀ ਨਾਲ ਹੋਵੇਗੀ।

 

 

ਅਮਰੀਕੀ ਫ਼ੌਜ ਨੇ ਅਫ਼ਗ਼ਾਨਿਸਤਾਨ ਤੇ ਇਰਾਕ ਦੀਆਂ ਜੰਗਾਂ ਦੌਰਾਨ ਐੱਮ–777 ਦੀ ਹੀ ਵਰਤੋਂ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Top Guns will secure Indo China border in Arunachal Pradesh