ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਪ੍ਰਚਾਰ ਦੌਰਾਨ ਫ਼ੌਜੀ ਜਵਾਨਾਂ ਦੀਆਂ ਤਸਵੀਰਾਂ ਵਰਤਣ ’ਤੇ ਪਾਬੰਦੀ

ਚੋਣ ਪ੍ਰਚਾਰ ਦੌਰਾਨ ਫ਼ੌਜੀ ਜਵਾਨਾਂ ਦੀਆਂ ਤਸਵੀਰਾਂ ਵਰਤਣ ’ਤੇ ਪਾਬੰਦੀ

ਭਾਰਤੀ ਚੋਣ ਕਮਿਸ਼ਨ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਦੌਰਾਨ ਆਪਣੇ ਇਸ਼ਤਿਹਾਰਾਂ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਸੰਦੇਸ਼ਾਂ ਵਿੱਚ ਰੱਖਿਆ ਜਵਾਨਾਂ ਤੇ ਸੁਰੱਖਿਆ ਬਲਾਂ ਦੀਆਂ ਤਸਵੀਰਾਂ ਵਰਤਣ ਉੱਤੇ ਪਾਬੰਦੀ ਲਾ ਦਿੱਤੀ ਹੈ। ਕਮਿਸ਼ਨ ਨੂੰ ਇਹ ਹਦਾਇਤ ਰੱਖਿਆ ਮੰਤਰਾਲੇ ਦੀ ਸ਼ਿਕਾਇਤ ਤੋਂ ਬਾਅਦ ਜਾਰੀ ਕਰਨੀ ਪਈ ਹੈ। ਹੁਣ ਜਦੋਂ ਦੇਸ਼ ਵਿੱਚ ਆਮ ਚੋਣਾਂ ਹੋਣ ਵਾਲੀਆਂ ਹਨ, ਅਜਿਹੇ ਵੇਲੇ ਇਸ ਕਿਸਮ ਦਾ ਹੁਕਮ ਬੇਹੱਦ ਅਹਿਮ ਹੈ।

 

 

ਚੋਣ ਕਮਿਸ਼ਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਰੱਖਿਆ ਮੰਤਰਾਲੇ ਨੇ ਇਹ ਧਿਆਨ ਹਿਤ ਲਿਆਂਦਾ ਹੈ ਕਿ ਕੁਝ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਆਗੂਆਂ ਵੱਲੋਂ ਆਪਣੇ ਇਸ਼ਤਿਹਾਰਾਂ ਵਿੱਚ ਰੱਖਿਆ ਜਵਾਨਾਂ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾ ਰਹੀ ਸੀ।

 

 

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਰਾਸ਼ਟਰ ਦੀਆਂ ਹਥਿਆਰਬੰਦ ਫ਼ੌਜਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਲਈ ਹਨ। ਉਨ੍ਹਾਂ ਦਾ ਸਬੰਧ ਕਿਸੇ ਵੀ ਸਿਆਸੀ ਪਾਰਟੀ ਨਾਲ ਨਹੀਂ ਹੁੰਦਾ, ਉਹ ਆਧੁਨਿਕ ਲੋਕਤੰਤਰ ਵਿੱਚ ਨਿਰਪੱਖ ਹੁੰਦੀਆਂ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਆਗੂ ਇਹ ਸਾਵਧਾਨੀ ਰੱਖਣ ਕਿ ਉਹ ਆਪਣੀਆਂ ਸਿਆਸੀ ਮੁਹਿੰਮਾਂ ਦੌਰਾਨ ਕਿਸੇ ਵੀ ਤਰ੍ਹਾਂ ਹਥਿਆਰਬੰਦ ਬਲਾਂ ਦਾ ਕੋਈ ਹਵਾਲਾ ਨਾ ਦੇਣ।

 

 

ਕਮਿਸ਼ਨ ਦਾ ਮੰਨਣਾ ਹੈ ਕਿ ਥਲ ਸੈਨਾ ਦੇ ਮੁਖੀ ਜਾਂ ਕਿਸੇ ਹੋਰ ਰੱਖਿਆ ਜਵਾਨ ਜਾਂ ਅਧਿਕਾਰੀ ਦੀਆਂ ਤਸਵੀਰਾਂ, ਰੱਖਿਆ ਬਲਾਂ ਦੇ ਸਮਾਰੋਹਾਂ ਦੀਆਂ ਤਸਵੀਰਾਂ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੇ ਸਿਆਸੀ ਚੋਣ–ਪ੍ਰਚਾਰ ਮੁਹਿੰਮਾਂ ਤੇ ਇਸ਼ਤਿਹਾਰਬਾਜ਼ੀ ਦੌਰਾਨ ਨਹੀਂ ਕੀਤੀ ਜਾਣੀ ਚਾਹੀਦੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Use of Defence Personnel photographs prohibited