ਅਗਲੀ ਕਹਾਣੀ

5 ਵਰ੍ਹੇ ਹੈਦਰਾਬਾਦ ਤੋਂ ਜਹਾਜ਼ `ਤੇ ਦਿੱਲੀ ਆ ਕੇ ਚੋਰੀ ਕੀਤੀਆਂ 500 ਸ਼ਾਹੀ ਕਾਰਾਂ

5 ਵਰ੍ਹੇ ਹੈਦਰਾਬਾਦ ਤੋਂ ਜਹਾਜ਼ `ਤੇ ਦਿੱਲੀ ਆ ਕੇ ਚੋਰੀ ਕੀਤੀਆਂ 500 ਸ਼ਾਹੀ ਕਾਰਾਂ

ਆਖ਼ਰ ਦਿੱਲੀ ਪੁਲਿਸ ਨੇ 500 ਲਗਜ਼ਰੀ ਕਾਰਾਂ ਦੇ ਚੋਰ ਸਫ਼ਰੁੱਦੀਨ (29) ਨੂੰ ਗ੍ਰਿਫ਼ਤਾਰ ਕਰ ਹੀ ਲਿਆ। ਸਿਰਫ਼ ਮਹਿੰਗੀਆਂ ਤੇ ਕੀਮਤੀ ਕਾਰਾਂ ਚੋਰੀ ਕਰਨ ਵਾਲੇ ਇਸ ਮੁਲਜ਼ਮ ਦੀ ਪੁਲਿਸ ਨੂੰ ਪਿਛਲੇ ਪੰਜ ਵਰ੍ਹਿਆਂ ਤੋਂ ਤਲਾਸ਼ ਸੀ ਅਤੇ ਉਸ ਨੁੰ਼ ਫੜਾਉਣ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੋਇਆ ਸੀ। ਦਿੱਲੀ `ਚ ਇਹ ਸ਼ਾਹੀ ਚੋਰ ਨੰਦ ਨਗਰੀ ਇਲਾਕੇ `ਚ ਵੀ ਰਹਿੰਦਾ ਰਿਹਾ ਹੈ। ਉਹ ਅਤੇ ਉਸ ਦੇ ਗਿਰੋਹ ਦੇ ਮੈਂਬਰ ਆਮ ਤੌਰ `ਤੇ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਆਉਂਦੇ ਸਨ ਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਉਵੇਂ ਹੀ ਪਰਤ ਵੀ ਜਾਂਦੇ ਸਨ।


ਬੀਤੀ 3 ਅਗਸਤ ਨੂੰ ਇੰਸਪੈਕਟਰ ਨੀਰਜ ਚੌਧਰੀ ਤੇ ਸਬ-ਇੰਸਪੈਕਟਰ ਕੁਲਦੀਪ ਦੀ ਅਗਵਾਈ ਹੇਠਲੀ ਇੱਕ ਟੀਮ ਨੇ ਗਗਨ ਸਿਨੇਮਾ ਲਾਗੇ ਇੱਕ ਕਾਰ ਨੂੰ ਰੋਕਿਆ। ਡਰਾਇਵਰ ਦੀ ਸ਼ਨਾਖ਼ਤ ਸਫ਼ਰੁੱਦੀਨ ਵਜੋਂ ਹੋਈ। ਉਹ ਉੱਥੋਂ ਕਿਵੇਂ ਨਾ ਕਿਵੇਂ ਭੱਜਣ `ਚ ਕਾਮਯਾਬ ਹੋ ਗਿਆ ਪਰ ਪੁਲਿਸ ਨੇ ਉਸ ਦਾ ਪਿੱਛਾ ਨਾ ਛੱਡਿਆ। ਲਗਭਗ 50 ਕਿਲੋਮੀਟਰ ਦੂਰ ਪ੍ਰਗਤੀ ਮੈਦਾਨ ਤੱਕ ਉਸ ਦਾ ਪਿੱਛਾ ਕਰ ਕੇ ਆਖ਼ਰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।


ਸਫ਼ਰੁੱਦੀਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਇੱਕ ਸਾਲ ਅੰਦਰ ਦਿੱਲੀ `ਚੋਂ 100 ਮਹਿੰਗੀਆਂ ਸ਼ਾਹੀ ਕਾਰਾਂ ਚੋਰੀ ਕਰਨ ਦਾ ਟੀਚਾ ਮਿੱਥਿਆ ਸੀ। ਉਸ ਦਾ ਇੱਕ ਸਾਥੀ ਮੁਹਿੰਮਦ ਸ਼ਰੀਕ ਸੀ ਅਤੇ ਉਸ ਦੇ ਗਿਰੋਹ ਦੇ ਹੋਰ ਮੈਂਬਰ ਵੀ ਨਾਲ ਹੁੰਦੇ ਸਨ। ਉਹ ਆਪਣੇ ਲੈਪਟਾਪ ਸਮੇਤ ਹੈਦਰਾਬਾਦ ਤੋਂ ਉਡਾਣ ਰਾਹੀਂ ਦਿੱਲੀ ਆਉਂਦਾ ਸੀ। ਉਹ ਸ਼ਾਹੀ ਕਿਸਮ ਦੀਆਂ ਕਾਰਾਂ ਦੇ ਸਾਫ਼ਟਵੇਅਰ, ਜੀਪੀਐੱਸ ਤੇ ਸੈਂਟਰਲਾਈਜ਼ਡ ਲੌਕਿੰ਼ਗ ਸਿਸਟਮ ਸਭ ਕੁਝ ਤੋੜਨਾ ਜਾਣਦਾ ਹੈ। ਵਾਰਦਾਤ ਕਰਨ ਤੋਂ ਬਾਅਦ ਉਹ ਸਾਰੇ ਹੈਦਰਾਬਾਦ ਪਰਤ ਜਾਂਦੇ ਸਨ।


ਬੀਤੀ 5 ਜੂਨ ਨੂੰ ਸਫ਼ਰੁੱਦੀਨ ਤੇ ਉਸ ਦੇ ਚਾਰ ਸਾਥੀਆਂ ਨੇ ਵਿਵੇਕ ਵਿਹਾਰ `ਚ ਪੁਲਿਸ ਦੀ ਇੱਕ ਟੀਮ `ਤੇ ਗੋਲ਼ੀਬਾਰੀ ਵੀ ਕੀਤੀ ਸੀ। ਉਸ ਦਾ ਇੱਕ ਸਾਥੀ ਨੂਰ ਮੁਹੰਮਦ ਮਾਰਿਆ ਗਿਆ ਸੀ ਤੇ ਇੱਕ ਹੋਰ ਸਾਥੀ ਰਵੀ ਕੁਲਦੀਪ ਗ੍ਰਿਫ਼ਤਾਰ ਹੋ ਗਿਆ ਸੀ।


ਇਹ ਗਿਰੋਹ ਦਿੱਲੀ ਤੋਂ ਕੀਮਤੀ ਕਾਰਾਂ ਚੋਰੀ ਕਰ ਕੇ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਹੋਰ ਸੂਬਿਆਂ `ਚ ਰਹਿੰਦੇ ਆਪਣੇ ਜਾਣਕਾਰਾਂ ਨੂੰ ਵੇਚਦਾ ਰਿਹਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:used to come Delhi from Hyderabad to steal 500 luxury cars