ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਖਿਲੇਸ਼ ਦੇ ਚਾਚੇ ਸ਼ਿਵਪਾਲ ਯਾਦਵ ਨੂੰ ਮਿਲਿਆ ਮਾਇਆਵਤੀ ਆਲਾ ਬੰਗਲਾ

 ਸ਼ਿਵਪਾਲ ਯਾਦਵ ਨੂੰ ਮਿਲਿਆ ਮਾਇਆਵਤੀ ਆਲਾ ਬੰਗਲਾ

ਉੱਤਰ-ਪਰਦੇਸ਼ ਸੂਬਾਈ ਪ੍ਰਾਪਰਟੀ ਵਿਭਾਗ ਨੇ ਰਾਜਧਾਨੀ ਲਖਨਊ ਵਿੱਚ ਸਮਾਜਵਾਦੀ ਪਾਰਟੀ ਦੇ ਸਾਬਕਾ ਆਗੂ ਅਤੇ ਸਮਾਜਵਾਦੀ ਸੈਕੂਲਰ ਮੋਰਚਾ ਦੇ ਮੁਖੀ ਸ਼ਿਵਪਾਲ ਯਾਦਵ ਨੂੰ ਨਵਾਂ ਬੰਗਲਾ ਅਲਾਂਟ ਕੀਤਾ ਹੈ।

 

ਕੁਝ ਲੋਕ ਇਸ ਫੈਸਲੇ ਨੂੰ ਰਾਜਨੀਤਿਕ ਸਮੀਕਰਣ ਨਾਲ ਜੋੜ ਕੇੇ ਦੇਖ ਰਹੇ ਹਨ. ਸ਼ਿਵਪਾਲ ਉੱਤੇ ਇਸ ਤਰ੍ਹਾਂ ਪ੍ਰਸ਼ਾਸਨ ਦੀ ਮਿਹਰਬਾਨੀ ਦੇ ਕਈ ਸੰਕੇਤ ਸਮਝੇ ਜਾ ਰਹੇ ਹਨ। ਦੂਜੇ ਪਾਸੇ ਸ਼ਿਵਪਾਲ ਦਾ ਕਹਿਣਾ ਹੈ ਕਿ ਮੈਂ ਪੰਜ ਵਾਰ ਵਿਧਾਇਕ ਰਿਹਾ ਹਾਂ, ਇਸ ਲਈ ਟਾਈਪ 6 ਬੰਗਲਾ ਮਿਲਿਆ ਹੈ. ਉਹ ਨਵੇਂ ਘਰ ਵਿਚ ਨਵਾਰਤਰੀ ਵੇਲੇ ਪ੍ਰਵੇਸ਼ ਕਰਨਗੇ।


ਅਸਿਸਟੈਂਟ ਸਟੇਟ ਪ੍ਰਾਪਰਟੀ ਅਫਸਰ ਸੁਧੀਰ ਕੁਮਾਰ ਰੰਗਟਾ ਨੇ ਕਿਹਾ ਕਿ ਸ਼ਿਵਪਾਲ ਸਿੰਘ ਯਾਦਵ ਨੂੰ 6 ਐਲਬੀਸ (ਲਾਲ ਬਹਾਦਰ ਸ਼ਾਸਤਰੀ)  ਬੰਗਲਾ ਦਿੱਤਾ ਗਿਆ ਹੈ। ਇਹ ਬੰਗਲਾ ਉਨ੍ਹਾਂ ਨੂੰ ਵਿਧਾਇਕ ਵਜੋਂ ਦਿੱਤਾ ਗਿਆ ਹੈ।ਵੰਡ ਦੇ ਬਾਅਦ, ਸ਼ਿਵਪਾਲ ਬੰਗਲਾ ਦੇਖਣ ਗਏ ਅਤੇ ਨਿਰੀਖਣ ਕੀਤੇ ਜਾਣ ਨੂੰ ਬਾਅਦ ਇਸਨੂੰ ਪਸੰਦ ਕਰ ਲਿਆ।


 ਇਹ ਬੰਗਲਾ ਪਹਿਲਾਂ ਮਾਇਆਵਤੀ ਦਾ ਹੋਇਆ ਕਰਦਾ ਸੀ। ਮਾਇਆਵਤੀ ਨੇ ਜਦੋਂ ਇਹ ਬੰਗਲਾ ਖਾਲੀ ਕੀਤਾ ਸੀ ਤਾਂ ਇਸਦੀ ਮੀਡੀਆ ਵਿੱਚ ਕਾਫੀ ਖ਼ਾਸੀ ਚਰਚਾ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਹੁਣ ਸ਼ਿਵਪਾਲ ਇਸ ਬੰਗਲੇ ਵਿੱਚ ਆਪਣਾ ਪਾਰਟੀ ਦਫਤਰ ਬਣਾਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uttar pardesh news Shivpal yadav gets Mayawati bungalow