ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP : ਸੜਕ ਹਾਦਸੇ ’ਚ ਪੰਜ ਲੋਕਾਂ ਦੀ ਮੌਤ

UP : ਸੜਕ ਹਾਦਸੇ ’ਚ ਪੰਜ ਲੋਕਾਂ ਦੀ ਮੌਤ

ਉਤਰ ਪ੍ਰਦੇਸ਼ ਦੇ ਬਿਜਨੌਰ ਵਿਚ ਬੁੱਧਵਾਰ ਦੇਰ ਰਾਤ ਨੂੰ ਟਰੱਕਾਂ ਦੀ ਟੱਕਰ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਛੇ ਹੋਰ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਹਾਦਸੇ ਵਿਚ ਬਾਅਦ ਪੁਲਿਸ ਸੁਪਰਡੈਂਟ ਸੰਜੀਵ ਤਿਆਗੀ ਪੁਲਿਸ ਬਲ ਨਾਲ ਮੌਕੇ ਉਤੇ ਪਹੁੰਚ ਗਏ। ਮ੍ਰਿਤਕਾਂ ਦੀ ਲਾਸ਼ ਟੈਂਕਰ ਵਿਚ ਫਸ ਗਈਆਂ ਸਨ, ਜਿਨ੍ਹਾਂ ਨੂੰ ਵੱਡੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ।

 

ਵਧੀਕ ਪੁਲਿਸ ਸੁਪਰਡੈਂਟ ਵਿਸ਼ਵਜੀਤ ਸ੍ਰੀਵਾਸਤਵ ਨੇ ਦੱਸਿਆ ਕਿ ਬਿਜਨੌਰ ਦੇ ਝਾਲੂ ਮਾਰਗ ਉਤੇ ਬੁੱਧਵਾਰ ਦੇਰ ਰਾਤ ਕਾਲੀ ਮੰਦਰ ਨੇੜੇ ਸ਼ੀਰੇ ਨਾਲ ਭਰੇ ਟੇਂਕਰ ਦੇ ਬ੍ਰੇਕ ਫੇਲ ਹੋ ਗਏ, ਜਿਸਦੇ ਬਾਅਦ ਉਹ ਸਾਹਮਣੇ ਤੋਂ ਆ ਰਹੇ ਰੇਤ ਨਾਲ ਭਰੇ ਟਰੱਕ ਨਾਲ ਜਾ ਟਕਰਾਇਆ।

 

ਉਨ੍ਹਾਂ ਕਿਹਾ ਕਿ ਇਸ ਦੌਰਾਨ ਕੋਲਾ ਨਾਲ ਭਰੇ ਇਕ ਹੋਰ ਟਰੱਕ ਨੇ ਵੀ ਪਿੱਛੇ ਤੋਂ ਟਰੱਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ 5 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦੋਂ ਕਿ ਛੇ ਲੋਕ ਗੰਭੀਰ ਤੌਰ ਉਤੇ ਜ਼ਖਮੀ ਹੋ ਗਏ। ਹਾਦਸੇ ਵਿਚ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹਾਦਸੇ ਵਿਚ ਮਰਨ ਵਾਲੇ ਸਾਰੇ ਲੋਕ ਧਾਮਪੁਰ ਦੇ ਮਿਲਕੀ ਮੁਕੀਮਪੁਰ ਪਿੰਡ ਦੇ ਰਹਿਣ ਵਾਲੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uttar Pradesh : 5 killed in two trucks accident in Bijnor