ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਰੈਂਡਸ਼ਿਪ ਨਾ ਕਰਨ 'ਤੇ ਲੜਕੀ ਨੇ ਲੜਕੇ ਦੇ ਚਿਹਰੇ 'ਤੇ ਮਾਰਿਆ ਬਲੇਡ

ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਪਿਆਰ ਦਾ ਪ੍ਰਪੋਜ਼ਲ ਠੁਕਰਾਏ ਜਾਣ 'ਤੇ ਇੱਕ ਲੜਕੀ ਨੇ ਆਪਣੇ ਸਹਿਪਾਠੀ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਲੜਕੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
 

ਜਾਣਕਾਰੀ ਮੁਤਾਬਿਕ ਇਹ ਘਟਨਾ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਹਾਫਿਜਗੰਜ ਪੁਲਿਸ ਖੇਤਰ ਅਧੀਨ ਆਉਂਦੇ ਇੱਕ ਇੰਟਰ ਕਾਲਜ ਦੀ ਹੈ। ਕਾਲਜ ਦੀ ਵਿਦਿਆਰਥਣ ਨੇ ਬਲੇਡ ਨਾਲ ਆਪਣੇ ਸਹਿਪਾਠੀ ਲੜਕੇ ਦੇ ਚਿਹਰੇ ਉੱਤੇ ਹਮਲਾ ਕਰ ਦਿੱਤਾ।
 

ਲੜਕੇ 'ਤੇ ਬਲੇਡ ਨਾਲ ਹਮਲਾ ਕਰਨ ਸਮੇਂ ਲੜਕੀ ਨੇ ਕਿਹਾ ਕਿ ਜੇ ਤੁਹਾਨੂੰ ਆਪਣੇ ਚਿਹਰੇ 'ਤੇ ਬਹੁਤ ਹੰਕਾਰ ਹੈ ਤਾਂ ਮੈਂ ਤੇਰਾ ਚਿਹਰਾ ਹੀ ਵਿਗਾੜ ਦਿੰਦੀ ਹਾਂ। ਹੁਣ ਕੋਈ ਤੇਰੇ ਨਾਲ ਵਿਆਹ ਨਹੀਂ ਕਰੇਗਾ। ਸੜਕ ਵਿਚਕਾਰ ਕੀਤਾ ਗਿਆ ਇਹ ਹਮਲਾ ਇੰਨਾ ਖਤਰਨਾਕ ਸੀ ਕਿ ਲੜਕੇ ਦਾ ਚਿਹਰਾ ਪੂਰਾ ਖੂਨ ਨਾਲ ਲਿਬੜ ਗਿਆ।
 

ਦੱਸਿਆ ਜਾ ਰਿਹਾ ਹੈ ਕਿ ਲੜਕੀ ਉਸ ਲੜਕੇ ਨੂੰ ਪਿਆਰ ਕਰਦੀ ਸੀ ਅਤੇ ਉਸ ਨੇ ਕਈ ਵਾਰ ਲੜਕੇ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਸੀ। ਪਰ ਉਸ ਲੜਕੇ ਨੂੰ ਉਸ ਦਾ ਪਿਆਰ ਮਨਜੂਰ ਨਹੀਂ ਸੀ ਅਤੇ ਉਹ ਉਸ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਸੀ। ਇਹੀ ਕਾਰਨ ਹੈ ਕਿ ਉਸ ਨੇ ਹਰ ਵਾਰ ਉਸ ਦੇ ਪ੍ਰਪੋਜ਼ਲ ਨੂੰ ਠੁਕਰਾ ਦਿੱਤਾ।
 

ਲੜਕੀ ਦੇ ਵਾਰ-ਵਾਰ ਪ੍ਰਪੋਜ਼ ਕਰਨ 'ਤੇ ਲੜਕੇ ਨੇ ਕਿਹਾ ਸੀ ਕਿ ਉਹ ਅੱਗੇ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ ਅਤੇ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਹੈ। ਇਸ ਲਈ ਉਹ ਉਸ ਦੇ ਪਿਆਰ ਦੇ ਚੱਕਰ 'ਚ ਨਹੀਂ ਪੈਣਾ ਚਾਹੁੰਦਾ। ਦੱਸਿਆ ਜਾ ਰਿਹਾ ਹੈ ਕਿ ਲੜਕੀ ਵੀਰਵਾਰ ਨੂੰ ਕਾਲਜ ਦੇ ਬਾਹਰ ਸੜਕ 'ਤੇ ਲੜਕੇ ਨੂੰ ਮਿਲੀ ਸੀ ਅਤੇ ਬਦਲਾ ਲੈਣ ਦੇ ਨਾਲ ਉਸ ਦੇ ਚਿਹਰੇ 'ਤੇ ਬਲੇਡ ਨਾਲ ਕਈ ਵਾਰ ਹਮਲਾ ਕਰ ਦਿੱਤਾ। ਲੜਕੇ ਦੇ ਚਿਹਰੇ 'ਤੇ ਖੂਨ ਵੇਖ ਲੜਕੀ ਵੀ ਬੇਹੋਸ਼ ਹੋ ਕੇ ਸੜਕ 'ਤੇ ਡਿੱਗ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uttar Pradesh Bareilly Girl attacks boy face with blade for refusing love proposal