ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਦਾ ਅਸਰ : ਪਤਨੀ ਨੇ ਨਹਾਉਣ ਲਈ ਕਿਹਾ ਤਾਂ ਪਤੀ ਨੇ ਲੈ ਲਿਆ ਫ਼ਾਹਾ

ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਬਚਣ ਲਈ ਪਤਨੀ ਨੇ ਘਰ 'ਚ ਦਾਖਲ ਹੋਣ ਤੋਂ ਪਹਿਲਾਂ ਕੱਪੜੇ ਉਤਾਰਨ ਅਤੇ ਨਹਾਉਣ ਲਈ ਕਿਹਾ ਤਾਂ ਪਤੀ-ਪਤਨੀ ਵਿਚਕਾਰ ਝਗੜਾ ਹੋ ਗਇਆ। ਇਸ ਤੋਂ ਨਾਰਾਜ਼ ਪਤੀ ਨੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਾਮਲਾ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਥਾਣਾ ਭਮੋਰਾ ਦਾ ਹੈ। ਭਮੋਰਾ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 

ਭਮੋਰਾ 'ਚ ਪਿੰਡ ਬਿਛੁਰੱਈਆ ਵਾਸੀ ਕੁੰਵਰ ਪਾਲ ਸਿੰਘ ਦਾ ਵੱਡਾ ਬੇਟਾ ਰਵੀ ਸਿੰਘ (35) ਮਥੁਰਾ ਵਿੱਚ ਇੱਕ ਤੇਲ ਕੰਪਨੀ ਤਹਿਤ ਪੈਟਰੋਲ ਪੰਪਾਂ 'ਤੇ ਫਿਟਰ ਦਾ ਕੰਮ ਕਰਦਾ ਹੈ। ਉਹ ਦੋ ਦਿਨ ਪਹਿਲਾਂ ਆਪਣੇ ਪਿੰਡ ਆਇਆ ਸੀ। ਮਥੁਰਾ ਤੋਂ ਵਾਪਸ ਪਰਤਣ 'ਤੇ ਪਤਨੀ ਨੇ ਕਿਹਾ ਕਿ ਕੋਰੋਨਾ ਦਾ ਖ਼ਤਰਾ ਵੱਧ ਗਿਆ ਹੈ। ਇਸ ਲਈ ਘਰ 'ਚ ਦਾਖਲ ਹੋਣ ਤੋਂ ਪਹਿਲਾਂ ਘਰ ਦੇ ਕੱਪੜੇ ਬਾਹਰ ਕੱਢ ਦਿਓ। ਨਹਾਉਣ ਤੋਂ ਬਾਅਦ ਹੀ ਕਿਸੇ ਚੀਜ਼ ਨੂੰ ਛੂਹਣਾ ਅਤੇ ਘਰ 'ਚ ਦਾਖਲ ਹੋਣਾ। ਇਸ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਬਹਿਸਬਾਜ਼ੀ ਹੋ ਗਈ। ਇਸ ਤੋਂ ਬਾਅਦ ਰਵੀ ਸਿੰਘ ਘਰ ਦਾ ਕੁਝ ਸਾਮਾਨ ਲੈਣ ਦੇ ਬਹਾਨੇ ਬੱਲਿਆ ਬਾਜ਼ਾਰ ਗਿਆ ਪਰ ਲਾਕਡਾਊਨ ਕਾਰਨ ਉਸ ਨੂੰ ਕੋਈ ਸਾਮਾਨ ਨਾ ਮਿਲਿਆ।
 

ਗੁਆਂਢੀਆਂ ਦਾ ਕਹਿਣਾ ਹੈ ਕਿ ਉਹ ਸ਼ਰਾਬ ਪੀਣ ਦਾ ਵੀ ਆਦੀ ਸੀ। ਦੁਕਾਨਾਂ ਬੰਦ ਹੋਣ ਕਾਰਨ ਉਸ ਨੂੰ ਸ਼ਰਾਬ ਵੀ ਨਹੀਂ ਮਿਲੀ। ਰਵੀ ਨੇ ਆਪਣੀ ਭੈਣ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਕੋਈ ਸਾਮਾਨ ਨਹੀਂ ਮਿਲਿਆ ਹੈ। ਮੈਨੂੰ ਕੋਰੋਨਾ ਤੋਂ ਬਹੁਤ ਡਰ ਲੱਗ ਰਿਹਾ ਹੈ। ਮੇਰਾ ਮਨ ਖਰਾਬ ਹੋ ਰਿਹਾ ਹੈ। ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰੀਓ।
 

ਇਸ ਤੋਂ ਬਾਅਦ ਮੰਗਲਵਾਰ ਰਾਤ ਨੂੰ ਰਵੀ ਨੇ ਕਟਕਾ ਭਰਤ ਪਿੰਡ ਨੇੜੇ ਖੇਤਾਂ ਵਿੱਚ ਇੱਕ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਰਵੀ ਦਾ ਵਿਆਹ ਦੋ ਸਾਲ ਪਹਿਲਾਂ ਨੀਰਜ ਨਾਲ ਹੋਇਆ ਸੀ। ਜਦੋਂ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਨੂੰ ਲਟਕਦਾ ਵੇਖਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ 'ਤੇ ਭਮੋਰਾ ਪੁਲਿਸ ਨੇ ਬੁੱਧਵਾਰ ਨੂੰ ਲਾਸ਼ ਨੂੰ ਦਰੱਖਤ ਤੋਂ ਹੇਠਾਂ ਉਤਾਰਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:uttar pradesh bareilly When wife asked for a bath husband Suicide know what is the corona link in this