ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੋਗੀ ਸਰਕਾਰ ਨੇ ਹੁਣ ਇਸ ਜ਼ਿਲ੍ਹੇ ਦਾ ਬਦਲੇਗੀ ਨਾਂਅ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇੱਕ ਵਾਰ ਫਿਰ ਸ਼ਹਿਰਾਂ ਦਾ ਨਾਂਅ ਬਦਲਣ ਦੀ ਤਿਆਰੀ ਕਰ ਰਹੇ ਹਨ। ਇਲਾਹਾਬਾਦ ਅਤੇ ਫੈਜ਼ਾਬਾਦ ਜ਼ਿਲ੍ਹਿਆਂ ਦਾ ਨਾਂਅ ਬਦਲ ਚੁੱਕੀ ਯੋਗੀ ਸਰਕਾਰ ਹੁਣ ਬਸਤੀ ਜ਼ਿਲ੍ਹੇ ਦਾ ਨਾਂਅ ਬਦਲ ਕੇ ਵਸ਼ਿਸ਼ਠ ਨਗਰ ਜਾਂ ਵਸ਼ਿਸ਼ਠੀ ਰੱਖ ਸਕਦੀ ਹੈ।
 

ਪ੍ਰਯਾਗਰਾਜ 'ਚ ਚੱਲ ਰਹੇ ਮਾਘ ਮੇਲੇ ਵਿੱਚ ਸਾਧ-ਸੰਤਾਂ ਦੀ ਮੰਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਉਨ੍ਹਾਂ ਸਾਰੇ ਸ਼ਹਿਰਾਂ ਦੇ ਨਾਂਅ ਬਦਲ ਦੇਵੇ ਜਿਨ੍ਹਾਂ ਦੇ ਨਾਂਅ ਮੁਸਲਿਮ ਦਿਖਾਈ ਦਿੰਦੇ ਹਨ। ਦੂਜੇ ਪਾਸੇ, ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਹੈ ਕਿ ਜਦੋਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਦਾ ਨਾਂਅ ਬਦਲ ਕੇ ਸੰਤ ਰਵਿਦਾਸ ਨਗਰ ਰੱਖਿਆ ਜਾਵੇਗਾ।
 

ਬਸਤੀ ਜ਼ਿਲ੍ਹੇ ਦਾ ਨਾਂਅ ਬਦਲਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜ ਸਰਕਾਰ ਨੂੰ ਇੱਕ ਪ੍ਰਸਤਾਅ ਭੇਜਿਆ ਹੈ। ਪਹਿਲਾਂ ਇਲਾਹਾਬਾਦ ਦਾ ਨਾਮ ਪ੍ਰਯਾਗਰਾਜ ਅਤੇ ਫੈਜ਼ਾਬਾਦ ਜ਼ਿਲ੍ਹੇ ਨੂੰ ਅਯੁੱਧਿਆ ਵਜੋਂ ਜਾਣਿਆ ਜਾਂਦਾ ਸੀ। ਲਗਭਗ ਇੱਕ ਸਾਲ ਪਹਿਲਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬਸਤੀ ਮੈਡੀਕਲ ਕਾਲਜ ਦਾ ਨਾਂਅ ਬਦਲ ਕੇ ਮਹਾਰਿਸ਼ੀ ਵਸ਼ਿਸ਼ਠ ਮੈਡੀਕਲ ਕਾਲਜ ਕਰ ਦਿੱਤਾ ਸੀ। ਉਸ ਸਮੇਂ ਜ਼ਿਲ੍ਹੇ ਦਾ ਨਾਂਅ ਬਦਲ ਕੇ ਵੈਦਿਕ ਰਿਸ਼ੀ ਦੇ ਨਾਂਅ 'ਤੇ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। 
 

ਏਜੰਸੀ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ ਇੱਕ ਪ੍ਰਸਤਾਵ ਦੋ ਮਹੀਨੇ ਪਹਿਲਾਂ ਮਾਲੀਆ ਬੋਰਡ ਨੂੰ ਭੇਜਿਆ ਗਿਆ ਸੀ, ਜਿਸ ਬਾਰੇ ਬਸਤੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੁਝ ਸਪਸ਼ਟੀਕਰਨ ਮੰਗੇ ਗਏ ਸਨ। ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਨਿੱਚਰਵਾਰ ਨੂੰ ਆਪਣੇ ਸੁਝਾਅ ਸਰਕਾਰ ਨੂੰ ਭੇਜੇ ਹਨ।
 

ਉਨ੍ਹਾਂ ਕਿਹਾ ਕਿ ਨਾਂਅ ਬਦਲਣ ਦੀ ਪ੍ਰਕਿਰਿਆ 'ਚ ਲਗਭਗ 1 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਹਰੀਸ਼ ਦਿਵੇਦੀ ਅਤੇ ਵਿਧਾਇਕ ਅਜੇ ਕੁਮਾਰ ਸਿੰਘ ਪਹਿਲਾਂ ਹੀ ਮੁੱਖ ਮੰਤਰੀ ਨੂੰ ਇਸ ਸਬੰਧੀ ਪੱਤਰ ਭੇਜ ਚੁੱਕੇ ਹਨ। ਕਈ ਹਿੰਦੂ ਸ਼ਾਸਤਰਾਂ ਵਿੱਚ ਵੈਦਿਕ ਰਿਸ਼ੀ ਵਸ਼ਿਸ਼ਠ ਦਾ ਜ਼ਿਕਰ ਹੈ। ਮੰਨਿਆ ਜਾਂਦਾ ਹੈ ਕਿ ਬਸਤੀ ਦਾ ਪੁਰਾਣਾ ਨਾਂਅ ਵਸ਼ਿਸ਼ਠੀ ਸੀ, ਜੋ ਬਾਅਦ 'ਚ ਬਸਤੀ ਵਜੋਂ ਜਾਣਿਆ ਗਿਆ।
 

ਆਲ ਇੰਡੀਆ ਦੰਡੀ ਸਵਾਮੀ ਪ੍ਰੀਸ਼ਦ ਦੇ ਸਵਾਮੀ ਮਹੇਸ਼ਰਾਮ ਮਹਾਰਾਜ ਨੇ ਕਿਹਾ, "ਪ੍ਰਯਾਗਰਾਜ ਨੂੰ ਇਲਾਹਾਬਾਦ ਬਣਾ ਦਿੱਤਾ ਗਿਆ ਅਤੇ ਯੋਗੀ ਆਦਿੱਤਿਆਨਾਥ ਨੇ ਇਸ ਨੂੰ ਵਾਪਸ ਪ੍ਰਯਾਗਰਾਜ ਵਿੱਚ ਬਦਲ ਦਿੱਤਾ। ਇਸੇ ਤਰ੍ਹਾਂ ਦੂਜੇ ਸ਼ਹਿਰਾਂ ਨੂੰ ਉਨ੍ਹਾਂ ਦੇ ਅਸਲ ਹਿੰਦੂ ਨਾਮ ਵਾਪਸ ਦਿੱਤੇ ਜਾਣੇ ਚਾਹੀਦੇ ਹਨ। ਸਾਡੀ ਕੋਲ ਇੱਕ ਅਜਿਹੀ ਸਰਕਾਰ ਹੈ ਜੋ ਹਿੰਦੂਆਂ ਦੁਆਰਾ ਸੰਚਾਲਿਤ ਹੈ ਅਤੇ ਹਿੰਦੂਆਂ ਦੀ ਹੈ।” ਇਸ ਦੌਰਾਨ ਸੂਤਰਾਂ ਨੇ ਏਜੰਸੀ ਨੂੰ ਦੱਸਿਆ ਕਿ ਸੰਤ ਚਾਹੁੰਦੇ ਹਨ ਕਿ ਆਜ਼ਮਗੜ੍ਹ, ਅਲੀਗੜ੍ਹ, ਮੁਜ਼ੱਫਰਨਗਰ, ਸ਼ਾਹਜਹਾਂਪੁਰ, ਫਤਿਹਪੁਰ, ਬੁਲੰਦਸ਼ਹਿਰ ਅਤੇ ਆਗਰਾ ਵਰਗੇ ਸ਼ਹਿਰਾਂ ਦੇ ਨਾਂਅ ਬਦਲੇ ਜਾਣੇ ਚਾਹੀਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uttar Pradesh: Basti district may be renamed Vashistha Nagar after Allahabad and Faizaba