ਰਿਲਾਇੰਸ ਫਾਊਂਡੇਸ਼ਨ ਉੱਤਰ ਪ੍ਰਦੇਸ਼ ਦੇ ਚੋਣਵੇਂ ਮਿਹਨਤੀ ਬੱਚਿਆਂ ਨੂੰ ਧੀਰੂਭਾਈ ਅੰਬਾਨੀ ਸਕਾਲਰਸ਼ਿਪ ਦੇਣ ਦੀ ਤਿਆਰੀ ਚ ਜੁਟੀ ਹੈ। ਜਾਣਕਾਰੀ ਮੁਤਾਬਕ ਇਸ ਸਕਾਲਰਸ਼ਿਪ ਤਹਿਤ 12ਵੀਂ ਦੇ ਤਿੰਨ ਸਾਧਾਰਨ ਤੇ 5 ਖਾਸ ਲੋੜੀਂਦਾ ਬੱਚਿਆਂ ਨੂੰ ਗ੍ਰੈਜੂਏਟ ਪੱਧਰ ਦੀ ਪੜ੍ਹਾਈ ਲਈ ਮਾਲੀ ਮਦਦ ਦਿੱਤੀ ਜਾਵੇਗੀ।
ਰਿਲਾਇੰਸ ਫਾਊਂਡੇਸ਼ਨ ਨੇ ਇਸ ਕਾਰਜ ਲਈ ਉੱਤਰ ਪ੍ਰਦੇਸ਼ ਬੋਰਡ ਨੂੰ ਚਿੱਠੀ ਲਿਖ ਕੇ 15 ਸਾਧਾਰਨ ਤੇ 10 ਖਾਸ ਲੋੜੀਂਦੇ ਤੇ ਮਿਹਨਤੀ ਵਿਦਿਆਰਥੀਆਂ ਦੀ ਸੂਚੀ ਦੇਣ ਦੀ ਅਪੀਲ ਕੀਤੀ ਹੈ। ਸੰਸਥਾ ਸਬੰਧਤ ਸਕੂਲਾਂ ਦੇ ਦੁਆਰਾ ਇਨ੍ਹਾਂ ਵਿਦਿਆਰਥੀਆਂ ਨੂੰ ਸੰਪਰਕ ਕਰੇਗੀ। ਉਸ ਤੋਂ ਬਾਅਦ 60 ਦਿਨ ਦੇ ਅੰਦਰ ਇਨ੍ਹਾਂ ਮਿਹਨਤੀ ਬੱਚਿਆਂ ਨੂੰ ਆਨ-ਲਾਈਨ ਦਰਖਾਸਤ ਦੇਣੀ ਹੋਣਗੀਆਂ।
ਚੁਣੇ ਗਏ ਵਿਦਿਆਰਥੀਆਂ ਨੂੰ ਸੰਪਰਕ ਕਰਕੇ ਇਹ ਸਕਾਲਰਸ਼ਿਪ ਦਿੱਤੀ ਜਾਵੇਗੀ। ਬੱਚਿਆਂ ਨੂੰ 12,500 ਤੋਂ ਲੈ ਕੇ 41,000 ਰੁਪਏ ਤਕ ਸਾਲਾਨਾ ਸਕਾਲਰਸ਼ਿਪ ਮਿਲੇਗੀ। ਮੈਡੀਸਿਨ ਕੋਰਸ ਲਈ 41,000, ਇੰਜੀਨੀਅਰਿੰਗ ਲਈ 36000, ਐਗਰੀਕਲਚਰ ਤੇ ਫਾਰਮੈਸੀ ਲਈ 19-19 ਹਜ਼ਾਰ ਦਾ ਵਜੀਫਾ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਮੈਨੇਜਮੈਂਟ, ਬਾਇਟੈਕ, ਮੀਡੀਆ, ਕੰਪਿਊਟਰ ਸਾਇੰਸ ਲਈ 18500 ਰੁਪਏ, ਲਾਅ, ਕਾਮਰਸ, ਆਰਟਸ, ਸਾਇੰਸ, ਡੀਐਡ ਤੇ ਹੋਰਨਾਂ ਲਈ 12500-12500 ਰੁਪਏ ਸਾਲਾਨਾ ਸਕਾਲਰਸ਼ਿਪ ਦਿੱਤੀ ਜਾਵੇਗੀ। ਪਰ ਜੇਕਰ ਕਿਸੇ ਕਾਰਨ ਵਿਦਿਆਰਥੀ ਅਗਲੇ ਜਮਾਤ ਚ ਨਹੀਂ ਪੁੱਜਦਾ ਹੈ ਤਾਂ ਸਕਾਲਰਸ਼ਿਪ ਨਹੀਂ ਮਿਲੇਗੀ।
.