ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ : ਮਦਦ ਦੇ ਬਹਾਨੇ ਬਲਾਤਕਾਰ ਪੀੜਤਾ ਨਾਲ 5 ਲੋਕਾਂ ਨੇ ਦੁਬਾਰਾ ਕੀਤਾ ਗੈਂਗਰੇਪ

ਉੱਤਰ ਪ੍ਰਦੇਸ਼ ਦੇ ਉਨਾਓ 'ਚ ਇੱਕ ਵਾਰ ਫਿਰ ਸਮੂਹਕ ਗੈਂਗਰੇਪ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਉਨਾਓ ਦੇ ਬਾਂਗਰਮਊ ਖੇਤਰ ਦੀ ਇੱਕ ਔਰਤ ਨੇ ਪੰਜ ਲੋਕਾਂ ਵਿਰੁੱਧ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ। ਦੋਸ਼ ਹੈ ਕਿ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
 

ਔਰਤ ਨੇ ਦੋਸ਼ ਲਗਾਇਆ ਹੈ ਕਿ ਉਸ ਦਾ ਵਿਆਹ 10 ਦਸੰਬਰ 2012 ਨੂੰ ਹੋਇਆ ਸੀ। 13 ਅਕਤੂਬਰ 2017 ਨੂੰ ਪਤੀ ਨੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਉਸ ਦਾ ਬਲਾਤਕਾਰ ਕੀਤਾ ਸੀ। ਉਸ ਨੂੰ ਜਾਨੋਂ ਮਾਰਨ ਲਈ ਜ਼ਹਿਰੀਲੀ ਚੀਜ਼ ਵੀ ਖੁਆਈ ਸੀ ਪਰ ਉਹ ਕਿਸੇ ਤਰ੍ਹਾਂ ਬੱਚ ਗਈ। ਉਸ ਨੇ ਆਪਣੇ ਪਤੀ ਸਮੇਤ ਤਿੰਨ ਜਣਿਆਂ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ 'ਚ ਪੁਲਿਸ ਪਤੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਚੁੱਕੀ ਹੈ।
 

ਪੀੜਤਾ ਦਾ ਦੋਸ਼ ਹੈ ਕਿ ਮਾਮਲੇ 'ਚ ਪੈਰਵੀ ਦਾ ਝਾਂਸਾ ਦੇ ਕੇ ਨਵਰਾਜ ਸਿੰਘ, ਅਨੂਪ ਸਿੰਘ, ਦਿਲੀਪ ਯਾਦਵ, ਵਿਸ਼ਵ ਨਰਾਇਣ ਮਿਸ਼ਰਾ ਅਤੇ ਸਤੀਸ਼ ਕੁਮਾਰ ਨੇ ਉਸ ਨੂੰ ਕਿਹਾ ਕਿ 20 ਦਿਨਾਂ ਦੇ ਅੰਦਰ ਇਨਸਾਫ਼ ਮਿਲ ਜਾਵੇਗਾ। ਪੰਜਾਂ ਨੇ ਉਸ ਤੋਂ 6000 ਰੁਪਏ ਲਏ ਅਤੇ ਸਾਦੇ ਕਾਗਜ਼ਾਂ 'ਤੇ ਅੰਗੂਠਾ ਲਗਵਾ ਲਿਆ। ਦੋਸ਼ ਹੈ ਕਿ ਪੰਜਾਂ ਨੇ ਉਸ ਨਾਲ ਬਲਾਤਕਾਰ ਕੀਤਾ। ਔਰਤ ਨੇ ਬੀਤੀ 19 ਫਰਵਰੀ ਨੂੰ ਪੰਜਾਂ ਵਿਰੁੱਧ ਸਮੂਹਿਕ ਬਲਾਤਕਾਰ ਦੀ ਰਿਪੋਰਟ ਦਰਜ ਕਰਵਾਈ।
 

ਐਸਪੀ ਵਿਕਰਾਂਤਵੀਰ ਦਾ ਕਹਿਣਾ ਹੈ ਕਿ ਮੁਲਜ਼ਮ ਪੀੜਤ ਮਹਿਲਾ ਦੇ ਮਾਮਲੇ ਦੀ ਪੈਰਵੀ ਕਰ ਰਹੇ ਸਨ। ਔਰਤ ਨੇ ਉਨ੍ਹਾਂ ਵਿਰੁੱਧ ਸਮੂਹਿਕ ਬਲਾਤਕਾਰ ਦੀ ਸ਼ਿਕਾਇਤ ਕੀਤੀ ਸੀ। ਰਿਪੋਰਟ ਦਰਜ ਕਰਕੇ ਮੁਲਜ਼ਮ ਨੂੰ ਫੜਨ ਲਈ ਇੱਕ ਟੀਮ ਬਣਾਈ ਗਈ ਹੈ। ਦੋ ਮੁਲਜ਼ਮਾਂ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਛੇਤੀ ਹੀ ਫੜ ਲਏ ਜਾਣਗੇ। ਪੀੜਤਾ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uttar Pradesh Five people raped a gang rape victim in Unnao