ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲਗੱਡੀ ਦੇ ਡੱਬੇ ਨੂੰ 1326 ਕਿਲੋਮੀਟਰ ਦੂਰੀ ਤੈਅ ਕਰਨ `ਤੇ 4 ਸਾਲ ਲਗੇ

ਦੂਰੀ ਤੈਅ ਕਰਨ `ਤੇ 4 ਸਾਲ ਲਗੇ

ਉਤਰ ਪ੍ਰਦੇਸ਼ ਦੇ ਬਸਤੀ ਰੇਲਵੇ ਸਟੇਸ਼ਨ ਦੇ ਅਧਿਕਾਰੀ ਇਕ ਡੱਬੇ ਦੇ ਕਾਗਜ਼ ਦੇਖਕੇ ਹੈਰਾਨ ਰਹਿ ਗਏ। ਮਾਲ ਗੱਡੀ ਦਾ ਡੱਬਾ ਸਟੇਸ਼ਨ `ਤੇ ਪੁੱਜਿਆ ਤਾਂ ਅਧਿਕਾਰੀਆਂ ਨੇ ਕਾਗਜ਼ ਚੈਕ ਕੀਤੇ ਤਾਂ ਹੈਰਾਨੀ  ਦਾ ਕੋਈ ਟਿਕਾਣਾ ਨਾ ਰਿਹਾ। ਪਤਾ ਲੱਗਿਆ ਕਿ ਇਸ ਖਾਦ ਭਰੇ ਡੱਬੇ ਨੂੰ ਵਿਸ਼ਾਖਾਪਟਨਮ ਤੋਂ ਬਸਤੀ ਦੀ 1326 ਕਿਲੋਮੀਟਰ ਦੂਰੀ ਤੈਅ ਕਰਨ `ਚ ਲਗਭਗ ਚਾਰ ਸਾਲ ਲਗ ਗਏ।


ਇਸ ਡੱਬੇ `ਚ 1,316 ਡੀਏਪੀ ਖਾਦ ਦੇ ਥੈਲੇ ਸਨ, ਜੋ 10 ਨਵੰਬਰ 2014 ਨੂੰ ਵਿਸਾਖਾਪਟਨਮ ਤੋਂ ਬੁੱਕ ਕੀਤੇ ਗਏ ਸਨ। ਇਹ ਡੱਬਾ ਸ਼ੁੱਕਰਵਾਰ ਦੁਪਹਿਰ ਨੂੰ ਬਸਤੀ ਪਹੁੰਚਿਆ।


ਇਸ ਬਾਰੇ ਉਤਰ ਪੂਰਬੀ ਰੇਲਵੇ ਦੇ ਸੰਜੇ ਯਾਦਵ ਨੇ ਗੋਰਖਪੁਰ ਤੋਂ ਦੱਸਿਆ ਕਿ ਇਹ ਖਾਦ ਭਰੀ ਮਾਲਗੱਡੀ 2014 ਵਿਚ ਵਿਸਾਖਾਪਟਨਮ ਤੋਂ ਬਸਤੀ ਲਈ ਭੇਜੀ ਗਈ ਸੀ। ਪ੍ਰੰਤੂ ਇਸਦਾ ਇਕ ਡੱਬਾ ਉਥੋਂ ਰਵਾਨਾ ਹੋਣ ਸਮੇਂ ਹੀ ਖਰਾਬ ਹੋ ਗਿਆ ਅਤੇ ਯਾਰਡ `ਚ ਹੀ ਖੜ੍ਹਾ ਰਿਹਾ।


ਇਸ ਦੌਰਾਨ ਇਸ ਨਾਲ ਜੁੜੇ ਕਾਰੋਬਾਰੀ ਰਾਮ ਚੰਦਰ ਗੁਪਤਾ ਨੇ ਇਸ ਡੱਬੇ ਬਾਰੇ ਕੋਈ ਜਾਣਕਾਰੀ ਨਹੀਂ ਲਈ ਅਤੇ ਰੇਲਵੇ ਨੂੰ ਵੀ ਇਸ ਸਬੰਧੀ ਪਤਾ ਨਹੀਂ ਲੱਗਿਆ। ਹੁਣ ਇਸ ਡੱਬੇ ਬਾਰੇ ਗੁਪਤਾ ਨੂੰ ਜਾਣਕਾਰੀ ਦੇ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:uttar pradesh: Lost railway wagon takes 3 years 8 months to reach destination only 1300 kms away