ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਮੰਤਰੀ ਬੋਲੇ ਸੁਪਰੀਮ ਕੋਰਟ ਸਾਡਾ ਹੈ, ਰਾਮ ਮੰਦਰ ਬਣੇਗਾ

ਭਾਜਪਾ ਮੰਤਰੀ ਬੋਲੇ ਸੁਪਰੀਮ ਕੋਰਟ ਸਾਡਾ ਹੈ, ਰਾਮ ਮੰਦਰ ਬਣੇਗਾ

ਉਤਰ ਪ੍ਰਦੇਸ਼ ਦੇ ਮੰਤਰੀ ਮੁਕੁਟ ਬਿਹਾਰੀ ਵਰਮਾ ਨੇ ਸ਼ਨੀਵਾਰ ਨੂੰ ਵਿਵਾਦਤ ਬਿਆਨ ਦਿੱਤਾ ਕਿ ਰਾਮ ਮੰਦਰ ਅਯੋਧਿਆ `ਚ ਹੀ ਬਣੇਗਾ, ਕਿਉਂਕਿ ‘ਸੁਪਰੀਮ ਕੋਰਟ ਸਾਡਾ ਹੈ।’ ਬਹਿਰਾਈਚ `ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਮੰਦਰ ਸਾਡਾ ਧਰਮ ਹੈ। ਮੰਦਰ ਬਣੇਗਾ। ਮੰਦਰ ਬਣਾਉਣ ਲਈ ਅਸੀਂ ਲੋਕ ਸਕੰਲਪਬੱਧ ਹਾਂ। ਜਦੋਂ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਅਜੇ ਮਾਮਲਾ ਸੁਪਰੀਮ ਕੋਰਟ `ਚ ਹੈ ਅਤੇ ਉਸ `ਤੇ ਫੈਸਲਾ ਆਉਣਾ ਬਾਕੀ ਹੈ। ਤਾਂ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ `ਚ ਹੈ, ਇਸ ਲਈ ਤਾਂ। ਸੁਪਰੀਮ ਕੋਰਟ ਵੀ ਤਾਂ ਸਾਡਾ ਹੀ ਹੈ ਨਾ, ਸੁਪਰੀਮ ਕੋਰਟ ਵੀ ਸਾਡਾ ਹੈ। ਨਿਆਂਪਾਲਿਕਾ ਵੀ ਸਾਡੀ ਹੈ। ਵਿਧਾਨਪਾਲਿਕਾ ਵੀ ਸਾਡੀ ਹੈ। ਇਹ ਦੇਸ਼ ਵੀ ਸਾਡਾ ਹੈ। ਮੰਦਰ ਵੀ ਸਾਡਾ ਹੈ।

 

 ਵਰਮਾ ਪਿਛਲੇ ਚਾਰ ਵਾਰ ਤੋਂ ਬਹਿਰਾਈਚ ਤੋਂ ਵਿਧਾਇਕ ਹਨ, ਹੁਣ ਯੂਪੀ ਸਰਕਾਰ `ਚ ਸਹਿਕਾਰਤਾ ਮੰਤਰੀ ਹਨ। ਜਿਵੇਂ ਹੀ ਉਨ੍ਹਾਂ ਦਾ ਬਿਆਨ ਨਿਊਜ਼ ਚੈਨਲ `ਤੇ ਪ੍ਰਸਾਰਿਤ ਕੀਤਾ ਜਾਣ ਲੱਗਿਆ ਤਾਂ ਉਨ੍ਹਾਂ ਨੇ ਐਚਟੀ ਨੂੰ ਫੋਨ `ਤੇ ਦੱਸਿਆ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਪ੍ਰੰਤੂ ਉਨ੍ਹਾਂ ਆਪਣੀ ਸਫਾਈ `ਚ ਵੀ ਉਹੀ ਹੀ ਬਿਆਨ ਦੁਹਰਾ ਦਿੱਤਾ।


ਉਨ੍ਹਾਂ ਕਿਹਾ ਕਿ ਮੇਰਾ ਮਤਲਬ ਸੀ ਕਿ ਸੁਪਰੀਮ ਕੋਰਟ ਇਸ ਦੇਸ਼ ਦਾ ਹਿੱਸਾ ਹੈ ਅਤੇ ਉਹ ਸਾਡੇ ਨਾਲ ਹੀ ਜੁੜਿਆ ਹੋਇਆ ਹੈ। ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਮੰਦਰ ਅਯੋਧਿਆ `ਚ ਹੀ ਬਣੇਗਾ। ਉਨ੍ਹਾਂ ਸਫਾਈ ਦਿੰਦੇ ਹੋਏ ਕਿਹਾ ਕਿ ਅਸੀਂ ਕੀ ਗਲਤ ਕਿਹਾ ਕਿ ਸੁਪਰੀਮ ਕੋਰਟ ਵੀ ਸਾਡਾ ਹੈ। ਅਰੇ ਭਾਈ ਸਾਡਾ ਤਾਂ ਸਭ ਕੁਝ ਹੈ। ਜਦੋਂ ਇਹ ਦੇਸ਼ ਸਾਡਾ ਹੈ ਤਾਂ ਸਭ ਕੁਝ ਸਾਡਾ ਹੈ ਨਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uttar Pradesh minister Mukut Bihari Verma says- Ram temple will be built in Ayodhya as Supreme Court is ours