ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਪਾਨ-ਮਸਾਲੇ ਤੇ ਗੁਟਖੇ ਦੇ ਉਤਪਾਦਨ ਅਤੇ ਵੇਚਣ 'ਤੇ ਲਗਾਈ ਪਾਬੰਦੀ

ਕੋਰੋਨਾ ਵਾਇਰਸ ਨਾਲ ਮੁਕਾਬਲਾ ਕਰਨ ਲਈ ਦੇਸ਼ 'ਚ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਤਾਕਿ ਵਾਇਰਸ ਦੀ ਲਾਗ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਇਸੇ ਤਹਿਤ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਹੁਣ ਸੂਬੇ 'ਚ ਪਾਨ, ਪਾਨ-ਮਸਾਲਾ ਅਤੇ ਗੁਟਖੇ ਦੇ ਨਿਰਮਾਣ ਤੇ ਵੇਚਣ 'ਤੇ ਪਾਬੰਦੀ ਲਗਾ ਦਿੱਤੀ ਹੈ।
 

ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਕੁਮਾਰ ਅਵਸਥੀ ਨੇ ਕਿਹਾ ਕਿ ਬਾਜ਼ਾਰਾਂ, ਸੜਕਾਂ, ਦਫ਼ਤਰਾਂ ਅਤੇ ਇੱਥੋਂ ਤੱਕ ਕਿ ਘਰਾਂ ਵਿੱਚ ਲੋਕ ਪਾਨ, ਪਾਨ-ਮਸਾਲਾ ਤੇ ਗੁਟਖਾ ਖਾ ਕੇ ਥੁੱਕਦੇ ਹਨ। ਥੁੱਕਣ ਨਾਲ ਗੰਦਗੀ ਤੇ ਲਾਗ ਫ਼ੈਲਦਾ ਹੈ। ਥੁੱਕ ਨਾਲ ਫੈਲਣ ਵਾਲੇ ਲਾਗ ਨੂੰ ਰੋਕਣ ਲਈ ਡੂੰਘਾਈ ਨਾਲ ਸੋਚਣ ਦੀ ਲੋੜ ਹੈ। ਇਸ ਦੇ ਮੱਦੇਨਜ਼ਰ ਸੂਬੇ 'ਚ ਪੈਨ, ਪਾਨ-ਮਸਾਲਾ ਅਤੇ ਗੁਟਖੇ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ।
 

ਲਾਕਡਾਊਨ ਦੌਰਾਨ ਉੱਤਰ ਪ੍ਰਦੇਸ਼ 'ਚ ਪਾਨ ਮਸਾਲੇ ਦੀ ਵਿਕਰੀ 'ਤੇ ਪਾਬੰਦੀ ਲਗਾਈ ਗਈ ਹੈ। ਉੱਤਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਕਿਹਾ ਕਿ ਪਾਨ ਮਸਾਲੇ 'ਤੇ ਰੋਕ ਅਗਲੇ ਹੁਕਮ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਕੋਰੋਨਾ ਨਾਲ ਲੜਾਈ 'ਚ ਸਹਿਯੋਗ ਲਈ ਵਿਧਾਇਕ ਆਪਣੇ ਫੰਡ 'ਚੋਂ ਪੈਸੇ ਦੇ ਸਕਦੇ ਹਨ। ਇਸ ਦੇ ਲਈ ਨਿਯਮਾਂ ਵਿੱਚ ਤਬਦੀਲੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 38 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 27 ਇਲਾਜ ਅਧੀਨ ਹਨ। ਇਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਹੈ। ਜਿਹੜੇ ਲੋਕ ਇੱਕ ਮਹੀਨੇ ਦੇ ਅੰਦਰ ਵਿਦੇਸ਼ ਤੋਂ ਵਾਪਸ ਆਏ ਹਨ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।
 

ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਸੂਬੇ ਵਿੱਚ ਮੁੱਖ ਮੰਤਰੀ ਹੈਲਪਲਾਈਨ ਤੋਂ 10 ਹਜ਼ਾਰ ਤੋਂ ਵੱਧ ਪਿੰਡ ਪ੍ਰਧਾਨਾਂ ਨੂੰ ਫ਼ੋਨ ਕੀਤਾ ਜਾ ਰਿਹਾ ਹੈ। ਇਹ ਪਿੰਡ ਦੇ ਪ੍ਰਧਾਨ ਆਪਣੇ ਪਿੰਡ ਦੇ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਦੇਣਗੇ, ਜੋ ਵਿਦੇਸ਼ ਤੋਂ ਵਾਪਸ ਆਏ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਹੈਲਪਲਾਈਨ ਨੰਬਰ 1800-180-5145 'ਤੇ ਕਾਲ ਕਰ ਸਕਦਾ ਹੈ ਅਤੇ ਇਸ ਬਿਮਾਰੀ ਬਾਰੇ ਜਾਣਕਾਰੀ ਦੇ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:uttar pradesh pan masala Ban on sale of till next order in Lackdown corona