ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੂੰਹ ਨਾਲ ਠਾਹ-ਠਾਹ ਕਰਨ ਵਾਲੇ ਸਬ ਇੰਸਪੈਕਟਰ ਨੂੰ ਮਿਲੇਗਾ ਇਨਾਮ

ਮੂੰਹ ਨਾਲ ਠਾਹ-ਠਾਹ ਕਰਨ ਵਾਲੇ ਸਬ ਇੰਸਪੈਕਟਰ ਨੂੰ ਮਿਲੇਗਾ ਇਨਾਮ

ਯੂਪੀ `ਚ ਮੁਕਾਬਲੇ ਦੌਰਾਨ ਜਿਸ ਸਬ ਇੰਸਪੈਕਟਰ ਦੀ ਪਿਸਤੌਲ ਧੋਖਾ ਦੇ ਗਈ ਸੀ, ਉਸ ਦਾ ਹੁਣ ਸਨਮਾਨ ਹੋਵੇਗਾ। ਸੰਭਲ ਦੇ ਐਸਪੀ ਨੇ ਮੂੰਹ ਨਾਲ ਠਾਹ-ਠਾਹ ਦੀ ਆਵਾਜ਼ ਕੱਢਣ ਵਾਲੇ ਸਬ ਇੰਸਪੈਕਟਰ ਨੂੰ ਸਨਮਾਨਤ ਕਰਨ ਦੀ ਸਿਫਾਰਸ਼ ਕੀਤੀ ਹੈ।


ਓਾਰ ਦਿਨ ਪਹਿਲਾਂ ਯੂਪੀ ਦੇ ਸੰਭਲ `ਚ ਮੁਬਾਰਕਪੁਰ ਪਿੰਡ ਦੇ ਜੰਗਲ `ਚ ਬਦਮਾਸ਼ਾਂ ਨਾਲ ਮੁਕਾਬਲੇ ਦੌਰਾਨ ਇਕ ਦਰੋਗਾ ਦਾ ਪਿਸਤੌਲ ਧੋਖਾ ਦੇ ਗਿਆ ਸੀ। ਜਿਸ ਤੋਂ ਬਾਅਦ ਦਰੋਗਾ ਨੇ ਮੂੰਹ ਨਾਲ ਠਾਹ ਠਾਹ ਕਰਕੇ ਬਦਮਾਸ਼ਾਂ ਨੂੰ ਲਲਕਾਰਿਆਂ। ਇਹ ਵੀਡੀਓ ਸੋਸ਼ਲ ਮੀਡੀਆ `ਚ ਕਾਫੀ ਵਾਈਰਲ ਹੋ ਗਿਆ। ਇਸ ਵੀਡੀਓ ਵਾਈਰਲ ਦਾ ਭਾਵੇਂ ਹੀ ਸੋਸ਼ਲ ਮੀਡੀਆ `ਤੇ ਜੰਮਕੇ ਮਜ਼ਾਕ ਬਣਾਇਆ ਗਿਆ, ਪ੍ਰੰਤੂ ਪੁਲਿਸ ਮਹਿਕਮੇ ਨੇ ਸਬ ਇੰਸਪੈਕਟਰ ਨੂੰ ਕਾਰਵਾਈ ਦਾ ਬਾਹਦਰੀ ਕਾਰਨਾਮਾ ਮੰਨਕੇ ਠਾਹ-ਠਾਹ ਕਰਨ ਵਾਲੇ ਸਬ ਇੰਸਪੈਕਟਰ ਨੂੰ ਇਨਾਮ ਦੇਣ ਦਾ ਫੈਸਲਾ ਕੀਤਾ ਹੈ। ਪੁਲਿਸ ਮਹਿਕਮੇ ਦੇ ਇਸ ਫੈਸਲੇ ਨਾਲ ਸਬ ਇੰਸਪੈਕਟਰ ਦਾ ਮਜ਼ਾਕ ਬਣਾਉਣ ਵਾਲਿਆਂ ਦਾ ਵੀ ਮੂੰਹ ਬੰਦ ਹੋ ਗਿਆ।

 

ਕੀ ਹੈ ਪੂਰਾ ਮਾਮਲਾ 


ਸੰਭਲ ਦੇ ਅਸਮੋਲੀ ਥਾਣਾ ਇਲਾਕੇ `ਚ ਮੁਬਾਰਕਪੁਰ ਪਿੰਡ ਦੇ ਜੰਗਲ `ਚ 14 ਅਕਤੂਬਰ ਦੀ ਰਾਤ ਨੂੰ ਪੁਲਿਸ ਦਾ ਬਦਮਾਸ਼ਾਂ ਨਾਲ ਮੁਕਾਬਲਾ ਹੋ ਗਿਆ ਸੀ। ਬਦਮਾਸ਼ਾਂ ਨੇ ਪੁਲਿਸ `ਤੇ ਗੋਲੀ ਚਲਾਈ ਤਾਂ ਜਵਾਬ `ਚ ਪੁਲਿਸ ਨੇ ਵੀ ਬਦਮਾਸ਼ਾਂ ਦੀ ਘੇਰਾਬੰਦੀ ਦਾ ਫਾਈਰਿੰਗ ਕੀਤੀ। ਇਸੇ ਦੌਰਾਨ ਸਬ ਇੰਸਪੈਕਟਰ ਮਨੋਜ਼ ਕੁਮਾਰ ਦਾ ਪਿਸਤੌਲ ਖਰਾਬ ਹੋ ਗਿਆ ਅਤੇ ਫਿਰ ਉਸ ਤੋਂ ਫਾਇਰ ਨਹੀਂ ਹੋਈ। ਪਿਸਤੌਲ ਨੇ ਧੋਖਾ ਦਿੱਤਾ ਤਾਂ ਸਬ ਇੰਸਪੈਕਟਰ ਨੇ ਮੂਹ ਤੋਂ ਹੀ ਠਾਹ-ਠਾਹ ਦੀ ਆਵਾਜ਼ ਕੱਢਦੇ ਹੋਏ ਬਦਮਾਸ਼ਾਂ ਨੂੰ ਲਲਕਾਰਨਾ ਜਾਰੀ ਰੱਖਿਆ।

 

ਸਬ ਇੰਸਪੈਕਟਰ ਦੇ ਮੂੰਹ ਤੋਂ ਠਾਹ ਠਾਹ ਕਰਨ ਦਾ ਵੀਡੀਓ ਸੋਸ਼ਲ ਮੀਡੀਆ `ਤੇ ਵਾਈਰਲ ਹੋਇਆ ਤਾਂ ਦਰੋਗਾ ਅਤੇ ਪੁਲਿਸ ਦੀ ਖੂਬ ਜੰਗ ਹਸਾਈ ਹੋਈ। ਮੰਨਿਆ ਜਾ ਰਿਹਾ  ਸੀ ਕਿ ਦਰੋਗਾ ਦੇ ਖਿਲਾਫ ਕਾਰਵਾਈ ਹੋਵੇਗੀ ਜੇਕਰ ਪੁਲਿਸ ਮਹਿਕਮੇ ਨੇ ਸਬ ਇੰਸਪੈਕਟਰ ਨੂੰ ਇਨਾਮ ਦੇਣ ਦਾ ਫੈਸਲਾ ਕਰ ਲਿਆ ਹੈ। 


ਪੁਲਿਸ ਸੁਪਰਡੈਂਟ ਸੰਭਲ ਯਮੁਨਾ ਪ੍ਰਸਾਦ ਨੇ ਦੱਸਿਆ ਕਿ ਸਬ ਇੰਸਪੈਕਟਰ ਦੀ ਪਿਸਤੌਲ ਧੋਖਾ ਦੇ ਗਈ, ਉਦੋਂ ਵੀ ਉਹ ਮੌਕੇ ਤੋਂ ਨਹੀਂ ਭੱਜਿਆ ਅਤੇ ਮੂੰਹ ਨਾਲ ਠਾਹ ਠਾਹ ਤੇ ਘੇਰੋ ਘੇਰੋ ਵਰਗੀਆਂ ਅਵਾਜ਼ਾਂ ਕੱਢਕੇ ਬਦਮਾਸ਼ਾਂ ਨੂੰ ਲਲਕਾਰਦਾ ਰਿਹਾ। ਇਸ ਬਹਾਦਰੀ ਲਈ ਉਸ ਨੂੰ ਇਨਾਮ ਮਿਲੇਗਾ। ਉਸਦਾ ਨਾਮ ਇਨਾਮ ਲਈ ਡੀਜੀਪੀ ਨੂੰ ਭੇਜਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uttar Pradesh police will give award to daroga who shouted thain-thain in encounter with crooks in Sambhal