ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਯਾਗਰਾਜ 'ਚ 30 ਜ਼ਮਾਤੀ ਤੇ ਪ੍ਰੋਫ਼ੈਸਰ ਸਮੇਤ 30 ਲੋਕ ਗ੍ਰਿਫ਼ਤਾਰ

ਕੋਰੋਨਾ ਦਾ ਜ਼ਮਾਤ ਕੁਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਦੀ ਕਾਰਵਾਈ ਜਾਰੀ ਹੈ। ਹਰ ਜ਼ਿਲ੍ਹੇ 'ਚ ਜ਼ਮਾਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੁਕੇ ਹੋਏ ਜ਼ਮਾਤੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਯਾਗਰਾਜ 'ਚ ਲੁਕੇ ਹੋਏ ਜ਼ਮਾਤੀਆਂ ਅਤੇ ਉਨ੍ਹਾਂ ਨੂੰ ਲੁਕਾਉਣ ਵਾਲੇ ਪ੍ਰੋਫ਼ੈਸਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
 

ਇਲਾਹਾਬਾਦ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਸ਼ਾਹਿਦ ਅਤੇ 16 ਵਿਦੇਸ਼ੀ ਜ਼ਮਤੀਆਂ ਸਮੇਤ ਕੁੱਲ 30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਦੇਸ਼ੀਆਂ ਦੀ ਗ੍ਰਿਫ਼ਤਾਰੀ ਫ਼ੋਰੇਨ ਐਕਟ ਤਹਿਤ ਦਰਜ ਇੱਕ ਕੇਸ 'ਚ ਕੀਤੀ ਗਈ ਹੈ। ਜਦਕਿ ਪ੍ਰੋਫੈਸਰ ਸ਼ਾਹਿਦ ਨੂੰ ਜ਼ਮਾਤੀਆਂ ਨੂੰ ਚੋਰੀ-ਛੁਪੇ ਸ਼ਹਿਰ 'ਚ ਪਨਾਹ ਦੇਣ ਦੇ ਦੋਸ਼ ਅਤੇ ਮਹਾਮਾਰੀ ਐਕਟ ਤਹਿਤ ਦਰਜ ਮੁਕੱਦਮੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।
 

ਕੀ ਹੈ ਮਾਮਲਾ :
ਦਰਅਸਲ, ਪੁਲਿਸ ਵਾਰ-ਵਾਰ ਤਾਬਲੀਗੀ ਜ਼ਮਾਤ ਤੋਂ ਵਾਪਸ ਆਏ ਜ਼ਮਾਤੀਆਂ ਨੂੰ ਸਾਹਮਣੇ ਆਉਣ ਅਤੇ ਕੁਆਰੰਟੀਨ ਹੋਣ ਦੀ ਅਪੀਲ ਕਰ ਰਹੀ ਹੈ। ਇਸ ਦੇ ਬਾਵਜੂਦ ਪ੍ਰਯਾਗਰਾਜ ਵਿੱਚ ਕਈ ਜ਼ਮਾਤੀ ਲੁਕੇ ਹੋਏ ਸਨ। ਇਸ ਸਬੰਧ 'ਚ ਪੁਲਿਸ ਨੇ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ ਸ਼ਰਨਾਰਥੀਆਂ ਵਿਰੁੱਧ ਕਰੈਲੀ, ਸ਼ਿਵਕੁਟੀ ਅਤੇ ਸ਼ਾਹਗੰਜ ਥਾਣਿਆਂ 'ਚ ਕੇਸ ਦਰਜ ਕੀਤੇ ਸਨ।

 

ਮੰਗਲਵਾਰ ਨੂੰ ਸ਼ਾਹਗੰਜ ਪੁਲਿਸ ਨੇ 7 ਵਿਦੇਸ਼ੀਆਂ ਸਮੇਤ 17 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਇਲਾਵਾ ਕਰੈਲੀ ਪੁਲਿਸ ਨੇ 9 ਵਿਦੇਸ਼ੀਆਂ ਸਮੇਤ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਵਕੁਟੀ ਪੁਲਿਸ ਨੇ ਪ੍ਰੋਫੈਸਰ ਸ਼ਾਹਿਦ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਯਾਗਰਾਜ ਪੁਲਿਸ ਨੇ ਹੁਣ ਤੱਕ 30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
 

ਉੱਤਰ ਪ੍ਰਦੇਸ਼ ਵਿਚ ਕੋਰੋਨਾ ਦੇ 1184 ਮਾਮਲੇ ਸਾਹਮਣੇ ਆਏ
ਉੱਤਰ ਪ੍ਰਦੇਸ਼ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 1184 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 18 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 140 ਲੋਕ ਠੀਕ ਹੋ ਗਏ ਹਨ। ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਮਾਮਲਿਆਂ ਦਾ ਤਬਲੀਗੀ ਜ਼ਮਾਤ ਨਾਲ ਸਬੰਧ ਹੈ। ਇਸੇ ਕਾਰਨ ਸੀ.ਐਮ. ਯੋਗੀ ਆਦਿੱਤਿਆਨਾਥ ਨੇ ਜ਼ਮਾਤੀਆਂ ਨੂੰ ਕੁਆਰੰਟੀਨ ਕੀਤੇ ਜਾਣ ਦੀ ਹਦਾਇਤ ਕੀਤੀ ਸੀ। ਇਸ ਦੇ ਬਾਵਜੂਦ ਬਹੁਤ ਸਾਰੇ ਜ਼ਮਾਤੀ ਲੁਕੇ ਹੋਏ ਸਨ। ਇਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:uttar pradesh prayagraj police arrested 30 people including 19 jamati