ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਭੱਦਰ 'ਚ ਮਿਲੇ ਸੋਨੇ ਦੀ ਖਾਨ ਨੇੜੇ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਸੱਪਾਂ ਦਾ ਬਸੇਰਾ

ਉੱਤਰ ਪ੍ਰਦੇਸ਼ ਦੇ ਸੋਨਭੱਦਰ ਸ਼ਹਿਰ ’ਚ ਜ਼ਮੀਨ ਹੇਠਾਂ 3000 ਟਨ (30 ਲੱਖ ਕਿਲੋਗ੍ਰਾਮ) ਸੋਨਾ ਦੱਬਿਆ ਪਿਆ ਹੈ। ਸੂਬੇ ਦੇ ਖਣਿਜ ਵਿਭਾਗ ਨੇ ਇਸ ਖ਼ਜ਼ਾਨੇ ਦਾ ਪਤਾ ਲਾਇਆ ਹੈ। ਬੀਤੇ 15 ਸਾਲਾਂ ਤੋਂ ਜਿਓਲੋਜੀਕਲ ਸਰਵੇ ਆਫ਼ ਇੰਡੀਆ ਦੀ ਟੀਮ ਸੋਨਭੱਦਰ ’ਚ ਕੰਮ ਕਰ ਰਹੀ ਸੀ। ਪਤਾ ਲੱਗਿਆ ਹੈ ਕਿ ਸੋਨੇ ਦੀ ਖਾਨ ਨੇੜੇ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਸੱਪਾਂ ਦਾ ਬਸੇਰਾ ਹੈ। ਵਿੰਧਿਆ ਪਹਾੜੀ ਸ਼੍ਰੇਣੀਆਂ ਦੇ ਵਿਚਕਾਰ ਸਥਿੱਤ ਸੋਨਭੱਦਰ ਦੀਆਂ ਪਹਾੜੀਆਂ 'ਚ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਸੱਪਾਂ ਦੀਆਂ ਪ੍ਰਜਾਤੀਆਂ 'ਚੋਂ ਤਿੰਨ ਪ੍ਰਜਾਤੀ ਰਸਲ ਵਾਈਪਰ, ਕੋਬਰਾ ਅਤੇ ਕਰੈਤ ਦਾ ਡੇਰਾ ਹੈ।

 


 

ਵਿਗਿਆਨੀਆਂ ਅਨੁਸਾਰ ਸੋਨੇਭੱਦਰ ਦੇ ਸੋਨ ਪਹਾੜੀ ਖੇਤਰ ਵਿੱਚ ਪਾਏ ਜਾਣ ਵਾਲੀਆਂ ਤਿੰਨੇ ਪ੍ਰਜਾਤੀਆਂ ਦੇ ਸੱਪ ਇੰਨੇ ਜ਼ਹਿਰੀਲੇ ਹਨ ਕਿ ਕਿਸੇ ਨੂੰ ਡੰਗ ਮਾਰ ਦੇਣ ਉਸ ਦਾ ਬਚਣਾ ਅਸੰਭਵ ਹੈ। ਸੋਨਭੱਦਰ ਜ਼ਿਲ੍ਹੇ ਦੇ ਜੁਗਲ ਥਾਣਾ ਖੇਤਰ 'ਚ ਦੱਖਣਾਂਚਲ ਦੀ ਦੁਧੀ ਤਹਿਸੀਲ ਦੇ ਮਹੋਲੀ ਵਿੰਢਮਗੰਜ ਚੋਪਨ ਬਲਾਕ ਦੇ ਕੋਨ ਖੇਤਰ 'ਚ ਵੱਡੀ ਗਿਣਤੀ ਵਿੱਚ ਸੱਪ ਮੌਜੂਦ ਹਨ।
 

ਸਿਰਫ਼ ਸੋਨਭੱਦਰ 'ਚ ਹੈ ਰਸਲ ਵਾਈਪਰ
ਦੁਨੀਆ ਦੇ ਸਭ ਤੋਂ ਜ਼ਹਿਰੀਲੇ ਸੱਪਾਂ 'ਚ ਜਾਣੇ ਜਾਂਦੇ ਰਸਲ ਵਾਈਪਰ ਦੀ ਪ੍ਰਜਾਤੀ ਉੱਤਰ ਪ੍ਰਦੇਸ਼ ਦੇ ਇੱਕੋ-ਇਕ ਸੋਨਭੱਦਰ ਜ਼ਿਲ੍ਹੇ ਵਿੱਚ ਪਾਈ ਜਾਂਦੀ ਹੈ। ਹਾਲ ਹੀ ਵਿੱਚ ਰਸਲ ਵਾਈਪਰ ਨੂੰ ਸੋਨਭੱਦਰ ਦੇ ਪਕਰੀ ਪਿੰਡ 'ਚ ਇੱਕ ਹਵਾਈ ਅੱਡੇ 'ਤੇ ਦੇਖਿਆ ਗਿਆ ਸੀ। ਰਸਲ ਵਾਈਪਰ ਜ਼ਿਲ੍ਹੇ ਦੇ ਬਭਨੀ ਮਓਰਪੁਰ ਅਤੇ ਰਾਬਰਟਸਗੰਜ 'ਚ ਵੇਖੇ ਗਏ ਹਨ। ਇਸ ਤੋਂ ਇਲਾਵਾ ਇਹ ਦੱਖਣਾਂਚਲ ਵਿੱਚ ਵੀ ਨਜ਼ਰ ਆਏ ਸਨ।

 


 

ਸੱਪਾਂ ਦੇ ਬਸੇਰੇ 'ਤੇ ਸੰਕਟ
ਸੋਨਭੱਦਰ ਦੇ ਚੋਪਨ ਬਲਾਕ ਦੀ ਸੋਨ ਪਹਾੜੀ 'ਚ ਸੋਨੇ ਦੇ ਭੰਡਾਰ ਮਿਲਣ ਤੋਂ ਬਾਅਦ ਇਸ ਦੀ ਜਿਓ ਟੈਗਿੰਗ ਕਰਾ ਕੇ ਈ-ਟੈਂਡਰਿੰਗ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ ਹੈ। ਅਜਿਹੇ 'ਚ ਵਿਸ਼ਵ ਦੇ ਸੱਭ ਤੋਂ ਜ਼ਹਿਰੀਲੇ ਸੱਪਾਂ ਦੀਆਂ ਪ੍ਰਜਾਤੀਆਂ ਦੇ ਬਸੇਰੇ ਉੱਤੇ ਸੰਕਟ ਖੜਾ ਹੋਣਾ ਤੈਅ ਹੈ।

 

ਖੂਨ ਨੂੰ ਜਮਾਂ ਦਿੰਦਾ ਹੈ ਰਸਲ ਵਾਈਪਰ 
ਸੱਪਾਂ ਦਾ ਅਧਿਐਨ ਕਰਨ ਵਾਲੇ ਵਿਗਿਆਨ ਡਾ. ਅਰਵਿੰਦ ਮਿਸ਼ਰਾ ਨੇ ਕਿਹਾ ਕਿ ਰਸਲ ਵਾਈਪਰ ਵਿਸ਼ਵ ਦੇ ਸਭ ਤੋਂ ਜ਼ਹਿਰੀਲੇ ਸੱਪਾਂ ਵਿੱਚੋਂ ਇੱਕ ਹੈ। ਇਸ ਦਾ ਜ਼ਹਿਰ ਹੈਮੋਟੋਕਸਿਨ ਹੈ, ਜੋ ਖੂਨ ਨੂੰ ਜਮਾਂ ਦਿੰਦਾ ਹੈ। ਕੱਟਣ ਸਮੇਂ ਜੇ ਇਹ ਆਪਣਾ ਪੂਰਾ ਜ਼ਹਿਰ ਸਰੀਰ 'ਚ ਪਾ ਦਿੰਦਾ ਹੈ ਤਾਂ ਮਨੁੱਖ ਦੀ 1 ਘੰਟੇ ਤੋਂ ਵੀ ਘੱਟ ਸਮੇਂ 'ਚ ਮੌਤ ਹੋ ਸਕਦੀ ਹੈ। ਜੇ ਜ਼ਹਿਰ ਘੱਟ ਵੀ ਹੋ ਜਾਂਦਾ ਹੈ ਤਾਂ ਵੀ ਸੱਪ ਵੱਲੋਂ ਕੱਟੀ ਗਈ ਥਾਂ 'ਤੇ ਜ਼ਖਮ ਬਣ ਜਾਂਦਾ ਹੈ, ਜੋ ਖਤਰਨਾਕ ਸਾਬਤ ਹੁੰਦਾ ਹੈ।

 


 

ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਤ ਕਰਦਾ ਹੈ ਕੋਬਰਾ 
ਕੋਬਰਾ ਅਤੇ ਕਰੈਤ ਦੇ ਜ਼ਹਿਰ ਨਿਊਰੋਟੋਕਸਿਨ ਹੁੰਦੇ ਹਨ। ਦਿਮਾਗੀ ਪ੍ਰਣਾਲੀ ਨੂੰ ਸੁੰਨ ਕਰ ਦਿੰਦੇ ਹਨ ਅਤੇ ਮਨੁੱਖਾਂ ਦੀ ਮੌਤ ਦਾ ਕਾਰਨ ਬਣਦੇ ਹਨ। ਕੋਬਰਾ ਦੇ ਕੱਟਣ ਵਾਲੀ ਥਾਂ 'ਤੇ ਸੋਜਸ਼ ਹੋ ਜਾਂਦੀ ਹੈ ਅਤੇ ਕਰੈਤ ਦਾ ਡੰਗ ਵੇਖਣ 'ਤੇ ਪਤਾ ਨਹੀਂ ਲੱਗਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uttar Pradesh worlds most poisonous snake nest near the gold mine found in Sonbhadra