ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰਾਖੰਡ: ਗੋਵਿੰਦਘਾਟ 'ਚ ਬੱਦਲ ਫਟਣ ਕਾਰਨ ਭਾਰੀ ਤਬਾਹੀ, ਮਲਬੇ ਹੇਠ ਦੱਬੇ 40 ਵਾਹਨ

1 / 2ਉੱਤਰਾਖੰਡ: ਗੋਵਿੰਦਘਾਟ 'ਚ ਬੱਦਲ ਫਟਣ ਕਾਰਨ ਭਾਰੀ ਤਬਾਹੀ, ਮਲਬੇ ਹੇਠ ਦੱਬੇ 40 ਵਾਹਨ

2 / 2ਉੱਤਰਾਖੰਡ: ਗੋਵਿੰਦਘਾਟ 'ਚ ਬੱਦਲ ਫਟਣ ਕਾਰਨ ਭਾਰੀ ਤਬਾਹੀ, ਮਲਬੇ ਹੇਠ ਦੱਬੇ 40 ਵਾਹਨ

PreviousNext

 

ਸ਼ਨੀਵਾਰ ਸਵੇਰੇ 5 ਵਜੇ ਹੇਮਕੁੰਟ ਸਾਹਿਬ ਜਾਣ ਲਈ ਮੁੱਖ ਦਰਵਾਜ਼ਾ ਕਹੇ ਜਾਂਦੇ ਗੋਵਿੰਦਘਾਟ ਵਿੱਚ ਬੱਦਲ ਫੱਟਣ ਕਾਰਨ ਤਬਾਹੀ ਮਚ ਗਈ। ਬਦਰੀਨਾਥ ਹਾਈਵੇਅ ਇੱਥੇ ਲਗਭਗ 30 ਮੀਟਰ ਦੀ ਦੂਰੀ ਤੱਕ ਰੁੜ੍ਹ ਗਿਆ,  ਜਦਕਿ 40 ਵਾਹਨ ਮਲਬੇ ਹੇਠ ਦਫ਼ਨ ਹੋ ਗਏ। ਸਥਾਨਕ ਦੁਕਾਨਦਾਰਾਂ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

 

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਰਾਤ ਤੋਂ ਹੀ ਗੋਵਿੰਦਘਾਟ ਇਲਾਕੇ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ ਸੀ ਅਤੇ ਸ਼ਨੀਵਾਰ ਸਵੇਰੇ ਪੰਜ ਵਜੇ ਬਦਰੀਨਾਥ ਹਾਈਵੇ ਦੇ ਵਿਚਕਾਰ ਵਹਿ ਰਹੇ ਬਰਸਾਤੀ ਨਾਲੇ ਵਿੱਚ ਬੱਦਲ ਫਟ ਗਿਆ।

ਹਾਲਤ ਦਾ ਪਤਾ ਚੱਲਦਿਆਂ ਹੀ ਸਥਾਨਕ ਪ੍ਰਸ਼ਾਸਨ ਨੇ ਆ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਬਚਾਅ ਕਾਰਜ ਜਾਰੀ ਕਰਵਾਏ। 


ਇਸ ਦੌਰਾਨ ਐਨਡੀਆਰਐਫ਼ ਜਵਾਨ ਨੇ ਯਾਤਰੀਆਂ ਦੀ ਮਦਦ ਦੇ ਨਾਲ ਨਾਲ ਬਚਾਅ ਕਾਰਜ ਵੀ ਜਾਰੀ ਰੱਖੇ। 

 

ਉੱਤਰਾਖੰਡ ਦੇ ਪਿਥੋਰਾਗੜ੍ਹ ਦੇ ਨਾਚੰਨੀ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਬੀਤੀ ਰਾਤ ਤਿੰਨ ਘਰ ਤਬਾਹ ਹੋ ਗਏ ਅਤੇ 2 ਲੋਕਾਂ ਦੀ ਮੌਤ ਹੋ ਗਈ। 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uttarakhand: 40 vehicles hit by debris due to heavy snowfall in Govindhat