ਉਤਰਾਖੰਡ ਦੇ ਨਈ ਟਿਹਰੀ ਚ ਬੁੱਧਵਾਰ ਨੂੰ ਇਕ ਭਿਆਨਕ ਹਾਦਸਾ ਵਾਪਰ ਗਿਆ। ਦਰਅਸੀ ਇਕ ਸੈਂਟਰੋ ਕਾਰ ਖੱਡ ਚ ਡਿੱਗ ਗਈ। ਹਾਦਸੇ ਚ 6 ਲੋਕਾਂ ਦੀ ਮੌਤ ਹੋ ਗਈ। ਦਸਿਅ ਜਾ ਰਿਹਾ ਹੈ ਕਿ ਸਹਾਰਨਪੁਰ ਦੇ ਛੁਟਮਲਪੁਰ ਨਿਵਾਸੀ ਇਸ ਪਰਿਵਾਰ ਉਤਰਕਾਸ਼ੀ ਚ ਵਿਆਹ ਚ ਸ਼ਾਮਲ ਹੋਣ ਜਾ ਰਿਹਾ ਸੀ।
ਜਾਣਕਾਰੀ ਮੁਤਾਬਕ ਦੇਹਰਾਦੂਨ ਸੁਵਾਖੋਲੀ ਮੋਟਰ ਮਾਰਗ ’ਤੇ ਮੋਰਿਆਣਾ ਟਾਪ ਦੇ ਕੋਲ ਇਹ ਹਾਦਸਾ ਹੋਇਆ ਹੈ। ਹਾਦਸੇ ਚ 4 ਬੱਚਿਆਂ ਅਤੇ 2 ਔਰਤਾਂ ਦੀ ਮੌਤ ਹੋਈ ਹੈ। ਕਾਰ ਚ ਕੁੱਲ 10 ਲੋਕ ਸਵਾਰ ਸਨ। ਵਾਹਨ ਚ 6 ਬੱਚੇ, 2 ਔਰਤਾਂ, 2 ਮਰਦ ਸਵਾਰ ਸਨ।
ਸਾਰਿਆਂ ਦੀ ਲਾਸ਼ਾਂ ਖੱਡ ਚੋਂ ਕੱਢ ਲਈਆਂ ਗਈਆਂ ਹਨ। ਜਾਣਕਾਰੀ ਮਿਲਣ ਤੇ ਪੁਲਿਸ-ਪ੍ਰਸ਼ਾਸਨ ਅਤੇ ਐਸਡੀਆਰਐਫ ਦੀ ਟੀਮ ਮੌਕੇ ਤੇ ਪੁੱਜੀ ਹੈ। 108 ਐਂਬੂਲੈਂਸ ਦੀ ਮਦਦ ਨਾਲ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਪੀੜਤਾਂ ਅਤੇ ਮ੍ਰਿਤਕਾਂ ਦੀ ਪਛਾਣ ਕਰ ਲਈ ਹੈ।
.