ਉੱਤਰਾਖੰਡ ਦੇ ਕੈਬਨਿਟ ਮੰਤਰੀ ਸੱਤਪਾਲ ਮਹਾਰਾਜ ਕੋਰੋਨਾ ਵਾਇਰਸ ਤੋਂ ਪੀੜਤ ਮਿਲ ਹਨ। ਇਸ ਤੋਂ ਪਹਿਲਾਂ, ਉਸ ਦੀ ਪਤਨੀ ਦੀ ਰਿਪੋਰਟ ਕੋਵਿਡ -19 ਪਾਜ਼ਿਟਿਵ ਆਈ ਸੀ। ਉਹ ਫਿਲਹਾਲ ਰਿਸ਼ੀਕੇਸ਼ ਏਮਜ਼ ਵਿੱਚ ਦਾਖ਼ਲ ਹਨ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਸੈਰ ਸਪਾਟਾ ਮੰਤਰੀ ਸੱਤਪਾਲ ਮਹਾਰਾਜ ਤੋਂ ਇਲਾਵਾ ਉਨ੍ਹਾਂ ਦੇ ਬੇਟੇ, ਨੂੰਹ ਸਣੇ ਸਟਾਫ਼ ਦੇ 22 ਮੈਂਬਰ ਪੀੜਤ ਮਿਲੇ ਹਨ।
ਇਹ ਰਿਪੋਰਟ ਜਨਤਕ ਹੋਣ ਤੋਂ ਬਾਅਦ ਹਲਚਲ ਮਚ ਗਈ ਹੈ ਕਿਉਂਕਿ ਸਤਪਾਲ ਮਹਾਰਾਜ ਸ਼ੁੱਕਰਵਾਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਮੀਟਿੰਗ ਵਿੱਚ ਰਾਜ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਮੌਜੂਦ ਸਨ। ਇੰਨਾ ਹੀ ਨਹੀਂ, ਸਤਪਾਲ ਮਹਾਰਾਜ ਸੈਰ-ਸਪਾਟਾ ਵਿਭਾਗ ਦੀ ਇਕ ਮੀਟਿੰਗ ਵਿੱਚ ਵੀ ਸ਼ਾਮਲ ਹੋਏ। ਪ੍ਰੋਟੋਕੋਲ ਦੇ ਅਨੁਸਾਰ, ਕੋਰੋਨਾ ਲਾਗ ਵਾਲੇ ਲੋਕਾਂ ਨੂੰ ਕੁਆਰੰਟੀਨ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਮੁੱਖ ਮੰਤਰੀ ਸਮਤੇ ਉੱਤਰਾਖੰਡ ਦੀ ਸਮੁੱਚੀ ਮੰਤਰੀ ਮੰਡਲ ਨੂੰ ਕੁਆਰੰਟੀਨ ਕੀਤਾ ਜਾ ਸਕਦਾ ਹੈ।
ਪਤਨੀ ਰਿਸ਼ੀਕੇਸ਼ ਏਮਜ਼ 'ਚ ਜ਼ੇਰੇ ਇਲਾਜ
ਇਸ ਤੋਂ ਪਹਿਲਾਂ ਸਤਪਾਲ ਮਹਾਰਾਜ ਦੀ ਪਤਨੀ ਦੀ ਕੋਰੋਨਾ ਪਾਜ਼ਿਟਿਵ ਹੋਣ ਦੀਆਂ ਖ਼ਬਰਾਂ ਆਈਆਂ ਸਨ। ਦੇਹਰਾਦੂਨ ਦੇ ਚੀਫ਼ ਮੈਡੀਕਲ ਅਫ਼ਸਰ, ਡਾ. ਡਾ. ਰਮੋਲਾ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਉਨ੍ਹਾਂ ਲੋਕਾਂ ਦੀ ਸੂਚੀ ਦਿੱਤੀ ਹੈ ਉਹ ਜਿਨ੍ਹਾਂ ਦੇ ਸੰਪਰਕ ਵਿੱਚ ਆਏ ਸਨ। ਏਮਜ਼ ਦੇ ਰਿਸ਼ੀਕੇਸ਼ ਦੇ ਲੋਕ ਸੰਪਰਕ ਅਧਿਕਾਰੀ ਹਰੀਸ਼ ਥਪਲਿਆਲ ਨੇ ਦੱਸਿਆ ਕਿ ਅੰਮ੍ਰਿਤਾ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।
....