Uttarakhand Helicopter crash : ਉਤਰਾਖੰਡ ਦੇ ਉਤਰਕਾਸ਼ੀ ਵਿਚ ਬਾਦਲ ਫੱਟਣ ਬਾਅਦ ਆਈ ਤਬਾਹੀ ਵਿਚ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਇਕ ਹੈਲੀਕਾਪਟਰ ਬੁੱਧਵਾਰ ਨੂੰ ਦੁਪਹਿਰ ਕ੍ਰੈਸ਼ ਹੋ ਗਿਆ ਹੈ। ਹੈਲੀਕਾਪਟਰ ਵਿਚ ਤਿੰਨ ਲੋਕ ਸਨ।
ਏਐਸਆਈ ਜੈ ਦੇਵ ਰਾਣਾ ਨੇ ਦੱਸਿਆ ਕਿ ਮੋਲਡੀ ਵਿਚ ਇਕ ਹੈਲੀਕਾਪਟਰ ਹਾਦਸਾ ਹੋਣ ਦੀ ਸੂਚਨਾ ਹੈ ਜਿਸ ਵਿਚ ਅੱਗ ਲੱਗ ਗਈ ਹੈ। ਘਟਨਾ ਸਥਾਨ ਉਤੇ ਐਨਡੀਆਰਐਫ ਦੀ ਟੀਮ ਪਹੁੰਚ ਗਈ ਹੈ। ਹੈਲੀਕਾਪਟਰ ਵਿਚ 3 ਲੋਕ ਸਵਾਰ ਸਨ। ਹੈਲੀਕਾਪਟਰ ਪ੍ਰਾਈਵੇਟ ਏਜੰਸੀ ਦਾ ਦੱਸਿਆ ਜਾ ਰਿਹਾ ਹੈ ਜਿਸਦਾ ਨੰਬਰ BC-HDF। ਇਸ ਹੈਲੀਕਾਪਟਰ ਵਿਚ 3 ਲੋਕ ਸਵਾਰ ਸਨ। ਹਾਦਸੇ ਵਿਚ ਪਾਇਲਟ, ਕੋ ਪਾਇਲਟ ਅਤੇ ਇਕ ਸਥਾਨਕ ਵਿਅਕਤੀ ਹੈਲੀਕਾਪਟਰ ਵਿਚ ਮੌਜੂਦ।
ਹੈਲੀਕਾਪਟਰ ਮੋਲਡੀ ਵਿਚ ਆਫਤ ਰਾਹਤ ਸਾਮਾਨ ਛੱਡਣ ਦੇ ਬਾਅਦ ਵਾਪਸ ਆ ਰਿਹਾ ਸੀ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਬੱਦਲ ਫਟਣ ਬਾਅਦ ਹੜ੍ਹ ਅਤੇ ਜ਼ਮੀਨ ਖਿਸਕਣ ਗਈ ਸੀ। ਇਸ ਆਫਤ ਵਿਚ 17 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 15 ਲੋਕ ਗੁੰਮ ਹੋ ਗਏ। ਆਰਾਕੋਟ ਖੇਤਰ ਦੇ ਪਿੰਡਾਂ ਤੋਂ ਹੁਣ ਤੱਕ 15 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।